More

    ਬੀਜੇਪੀ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੇ ਆਲੀਸ਼ਾਂਨ ਹੋਟਲ ਦੇ ਲਾਏ ਇਲਜਾਮ ਝੂਠੇ ਤੇ ਬੇ-ਬੁਨਿਆਦ : ਸੁੱਖ ਗਿੱਲ ਮੋਗਾ

    ਧਰਮਕੋਟ, 09 ਮਈ (ਬੁਲੰਦ ਆਵਾਜ ਬਿਊਰੋ):-ਬੀਤੇ ਦਿਨੀ ਬੜੀ ਤੇਜੀ ਨਾਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਝੂਠੀ ਵੀਡੀਓ ਵਿੱਚ ਕਿਸੇ ਵਿਆਕਤੀ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਤੇ ਹਰਿਆਣਾ ਵਿੱਚ ਸੰਘਰਸ਼ ਦੇ ਫੰਡਾਂ ਨਾਲ ਆਲੀਸ਼ਾਨ ਹੋਟਲ ਬਣਾਉਣ ਦੇ ਇਲਜਾਮ ਬੇ-ਬੁਨਿਆਦ ਅਤੇ ਕੋਰਾ ਝੂਠ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਸੁੱਖ ਗਿੱਲ ਮੋਗਾ ਨੇ ਕਿਹਾ ਕੇ ਮੈਂ ਦਿੱਲੀ ਦੇ ਸੰਘਰਸ਼ ਵਿੱਚ ਤਕਰੀਬਨ ਲਗਾਤਾਰ ਅੱਠ ਮਹੀਨੇ ਸਿੰਘੂ ਬਾਰਡਰ ਤੇ ਰਹਿਕੇ ਸੇਵਾ ਕੀਤੀ ਸੀ। ਸਿੰਘੂ ਦੀ ਸਟੇਜ ਤੇ ਜੋ ਵੀ ਫੰਡ ਆਉਂਦੇ ਸਨ। ਉਸ ਦਾ ਬਕਾਇਦਾ ਐਡਿਟ ਹੁੰਦਾ ਰਿਹਾ ਹੈ ਅਤੇ ਲੱਖਾਂ ਰੁਪੈ ਸੰਘਰਸ਼ਾਂ ਤੇ ਖਰਚ ਆਉਂਦਾ ਹੈ। ਦਿੱਲੀ ਸੰਘਰਸ਼ ਵੇਲੇ ਜੋ ਵੀ ਫੰਡ ਆਇਆ ਸੀ ਜਾਂ ਜੋ ਵੀ ਖਰਚ ਹੋਇਆ ਸੀ। ਉਸ ਦਾ ਸਾਰਾ ਲਿਖਤੀ ਹਿਸਾਬ ਹੈ ਜੋ ਸਾਰੇ ਕਿਸਾਨ ਆਗੂਆਂ ਤੇ ਵੀਰਾਂ ਨੂੰ ਪਤਾ ਹੈ। ਸੁੱਖ ਗਿੱਲ ਮੋਗਾ ਨੇ ਕਿਹਾ ਕੇ ਫਿਰ ਰੁਲਦੂ ਸਿੰਘ ਮਾਨਸਾ ਕੋਲ ਕਿਹੜਾ ਵੱਖਰਾ ਫੰਡ ਆ ਗਿਆ। ਜਿਸ ਦਾ ਉਹਨਾਂ ਨੇ ਆਲੀਸ਼ਾਨ ਹੋਟਲ ਬਣਾ ਲਿਆ। ਇਹ ਵੀਡੀਓ ਬੀਜੇਪੀ ਵੱਲੋਂ ਤਾਂ ਫੈਲਾਈਆਂ ਜਾ ਰਹੀਆਂ ਹਨ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਦਾ ਪਿੰਡਾਂ ਸ਼ਹਿਰਾਂ ਵਿੱਚ ਵੜਨਾ ਬੰਦ ਕਰ ਦਿੱਤਾ ਹੈ ਤੇ ਬੀਜੇਪੀ ਤਾਂ ਹੀ ਕਿਸਾਨ ਆਗੂਆਂ ਤੇ ਇਲਜਾਮ ਲਾਕੇ ਉਹਨਾਂ ਨੂੰ ਬਦਨਾਮ ਕਰਨਾਂ ਚਾਹੁੰਦੀ ਹੈ। ਸੁੱਖ ਗਿੱਲ ਮੋਗਾ ਨੇ ਕਿਹਾ ਕੇ ਇਹਨਾਂ ਲੋਕਾਂ ਦੀਆਂ ਇਹ ਚਾਲਾਂ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿਆਂਗੇ ਅਤੇ ਬੀਜੇਪੀ ਦਾ ਏਸੇ ਤਰਾਂ ਡਟਕੇ ਵਿਰੋਧ ਕਰਦੇ ਰਹਾਂਗੇ। ਇਸ ਮੌਕੇ ਉਹਨਾਂ ਨਾਲ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ, ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ, ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ, ਸੁਖਦੇਵ ਸਿੰਘ ਕਬੀਰਪੁਰ ਜਿਲ੍ਹਾ ਪ੍ਰਧਾਨ ਕਪੂਰਥਲਾ, ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ, ਜਸਵੰਤ ਸਿੰਘ ਲੋਹਗੜ੍ਹ ਕੋਰ ਕਮੇਟੀ ਮੈਂਬਰ ਪੰਜਾਬ, ਚਮਕੌਰ ਸਿੰਘ ਸੀਤੋ ਕੋਰ ਕਮੇਟੀ ਮੈਂਬਰ ਪੰਜਾਬ, ਅਮਰੀਕ ਸਿੰਘ ਸੈਕਟਰੀ ਕਬੀਰਪੁਰ ਕੋਰ ਕਮੇਟੀ ਮੈਂਬਰ ਪੰਜਾਬ, ਜਸਬੀਰ ਸਿੰਘ ਸੈਕਟਰੀ ਕਰਮੂੰਵਾਲਾ ਕੋਰ ਕਮੇਟੀ ਮੈਂਬਰ ਪੰਜਾਬ, ਰਣਯੋਧ ਸਿੰਘ ਕੋਟ ਈਸੇ ਖਾਂ ਕੋਰ ਕਮੇਟੀ ਮੈਬਰ ਪੰਜਾਬ, ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ ਧਰਮਕੋਟ, ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ, ਤਜਿੰਦਰ ਸਿੰਘ ਬਲਾਕ ਪ੍ਰਧਾਨ ਸਿੱਧਵਾਂਬੇਟ, ਪਾਲ ਸਿੰਘ ਲੋਹਗੜ੍ਹ ਤਹਿਸੀਲ ਪ੍ਰਧਾਨ ਮਹਿਤਪੁਰ, ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ, ਸਾਬ ਢਿੱਲੋਂ ਤੋਤੇਵਾਲਾ, ਕੁਲਵੰਤ ਸਿੰਘ ਰਹੀਮੇਕੇ ਬਲਾਕ ਪ੍ਰਧਾਨ ਮਮਦੋਟ ਹਾਜਰ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img