More

    ਫਿਲੌਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ : ਦੋ ਲੋਕਾਂ ਦੀ ਹੋਈ ਮੌ.ਤ 6 ਜ਼ਖ਼ਮੀ

    ਫਿਲੌਰ, 23 ਮਈ (ਬੁਲੰਦ ਆਵਾਜ਼ ਬਿਊਰੋ):- ਅੱਜ ਸਵੇਰੇ ਤੜਕਸਾਰ ਇਕ ਕਾਰ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਦੋ ਦੀ ਮੌਤ ਹੋ ਗਈ ਜਦੋਂਕਿ 6 ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੇ ਥਾਣਾ ਫਿਲੌਰ ਦੇ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਫਿਲੌਰ ਨੇੜੇ ਇਕ ਕਾਰ ਅੱਗੇ ਜਾ ਰਹੇ ਟਰੈਕਟਰ ਟਰਾਲੀ ਵਿੱਚੋ ਜ਼ੋਰ ਨਾਲ ਜਾ ਵੱਜੀ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਜਖ਼ਮੀਆਂ ਨੂੰ ਇਲਾਜ ਲਈ ਤਰੁੰਤ ਸਿਵਲ ਹਸਪਤਾਲ ਫਿਲੌਰ ਵਿਖ਼ੇ ਭੇਜਿਆ, ਜਿਥੇ ਪੁੱਜਦਿਆਂ ਹੀ ਕਾਰ ਸਵਾਰ ਸਰਵਨ ਕੁਮਾਰ ਪੁੱਤਰ ਉਮੇਸ਼ ਦੀ ਮੌਤ ਹੋ ਗਈ ਅਤੇ ਇਕ ਚਾਰ ਸਾਲ ਦਾ ਬੱਚਾ ਵੈਭਵ ਪੁੱਤਰ ਦਰਮੇਸ਼ ਬੁਰੀ ਤਰਾਂ ਨਾਲ ਜਖਮੀ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਪਰ ਇਲਾਜ ਦੋਰਾਨ ਉਸ ਦੀ ਵੀ ਮੌਤ ਹੋ ਗਈ। ਜਖ਼ਮੀਆਂ ਵਿਚ ਆਰਿਆ ਪੁੱਤਰ ਦਰਮੇਸ਼, ਸੁਰਿੰਦਰ ਪੁੱਤਰ ਮੋਹਿੰਦਰ, ਸੁਨੀਤਾ ਦੇਵੀ ਪੁੱਤਰੀ ਓਮੇਸ਼, ਗੌਤਮ ਕੁਮਾਰ ਪੁੱਤਰ ਰਵੀਕਾਂਤ ਸਾਰੇ ਵਾਸੀ ਲੁਧਿਆਣਾ ਦੇ ਦੱਸੇ ਜਾ ਰਹੇ ਹਨ। ਥਾਣੇਦਾਰ ਵਿਜੇ ਕੁਮਾਰ ਨੇ ਅਗੇ ਦੱਸਿਆ ਕਿ ਇਹ ਸਭ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਮਾਤਾ ਚਿੰਤਪੁਰਨੀ ਵਿਖ਼ੇ ਮੱਥਾ ਟੇਕ ਕੇ ਵਾਪਿਸ ਕਾਰ ਨੰਬਰ ਪੀ ਬੀ 01 ਈ 7124 ਵਿੱਚ ਆਪਣੇ ਘਰ ਤਾਜਪੁਰ ਰੋਡ ਲੁਧਿਆਣਾ ਪਰਤ ਰਹੇ ਸੀ। ਉਦਰ ਟਰੈਕਟਰ ਚਾਲਕ ਨੂੰ ਵੀਂ ਸੱਟਾ ਵੱਜੀਆਂ ਟਰੈਕਟਰ ਟਰਾਲੀ ਅਤੇ ਕਾਰ ਬੁਰੀ ਤਰਾਂ ਨੁਕਸਾਨੇ ਗਏ ਪੁਲਿਸ ਨੇ ਕਰੇਂਨ ਮੰਗਵਾ ਕੇ ਦੋਵੇਂ ਵਾਹਨਾ ਨੂੰ ਇਕ ਪਾਸੇ ਕੀਤਾ ਅਤੇ ਟ੍ਰੈਫਿਕ ਚਾਲੂ ਕਰਵਾਇਆ। ਮਿਲੀ ਜਾਣਕਾਰੀ ਮੁਤਾਬਕ ਵੈਭਵ ਜਿਸ ਨੂੰ ਜਖਮੀ ਹਾਲਤ ਵਿੱਚ ਲੁਧਿਆਣਾ ਰੈਫਰ ਕੀਤਾ ਸੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img