More

    ਸ਼ਹੀਦੀ ਦਿਹਾੜੇ ਤੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਯਾਦ ਕਰਦਿਆਂ

    ਸ਼ਹੀਦ ਭਾਈ ਮਨੀ ਸਿੰਘ
    ਲਾਹੌਰ ਦੇ ਸੂਬੇ ਜਕਰੀਆ ਖਾਨ ਦੇ ਜ਼ੁਲਮਾਂ ਦਾ ਵੇਲ਼ਾ ਸੀ ਕਿ 90 ਸਾਲ ਦੇ ਭਾਈ ਮਨੀ ਸਿੰਘ ਨੂੰ ਲਾਹੌਰ ਦੇ ਨਖ਼ਾਸ ਚੌਂਕ ‘ਚ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਅੱਜ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਉਹ ਗੁਰੂ ਦੇ ਅਡੋਲ, ਸਿਦਕੀ ਸਿੱਖ ਸਨ। ਬਾਣੀ ਪੜਦਿਆਂ ਪੜਦਿਆਂ ਸ਼ਹੀਦ ਹੋਏ।

    13 ਸਾਲ ਦੀ ਉਮਰ ਵਿੱਚ ਜਦ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੀ ਸ਼ਰਨ ‘ਚ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਸਨ ਤਾਂ ਮਹਾਰਾਜ ਨੇ ਦਇਆ ਕਰਦਿਆਂ ਵਰ ਦਿੱਤਾ ਸੀ ਕਿ ਇਹ ਬੱਚਾ ਗੁਣ ਵਾਲਾ ਹੋਵੇਗਾ, ਇਸ ਦਾ ਨਾਮ ਦੁਨੀਆ ‘ਚ ਹੋਵੇਗਾ।

    ਭਾਈ ਮਨੀ ਸਿੰਘ 12 ਭਰਾ ਸਨ, ਜਿਨ੍ਹਾਂ ‘ਚੋਂ 11 ਗੁਰਸਿੱਖੀ ਕਮਾਉਂਦਿਆਂ ਸ਼ਹੀਦ ਹੋਏ। ਨੌਵੇਂ ਸੱਚੇ ਪਾਤਸ਼ਾਹ ਜੀ ਨਾਲ ਚਾਂਦਨੀ ਚੌਂਕ ਦਿੱਲੀ ‘ਚ ਸ਼ਹੀਦ ਹੋਣ ਵਾਲੇ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਦੇ ਵੱਡੇ ਭਰਾ ਸਨ।

    ਸਿੱਖ ਕੌਮ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ।

    – ਪਪਲਪ੍ਰੀਤ ਸਿੰਘ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img