More

    ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਵੱਲੋਂ ਨਾਟਕ ਭਾਸ਼ਾ ਵਹਿੰਦਾ ਦਰਿਆ ਦਾ ਮੰਚਨ

    ਅੰਮ੍ਰਿਤਸਰ, 25 ਅਪ੍ਰੈਲ  (ਬੁਲੰਦ ਆਵਾਜ ਬਿਊਰੋ):-ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਤੀਸਰੇ ਪੰਜ ਰੋਜਾ ਨਾਟਕ ਮੇਲੇ ਦੇ ਤੀਸਰੇ ਦਿਨ ਸਿਰਜਨਾ ਆਰਟ ਗਰੁੱਪ, ਰਾਏਕੋਟ ਵੱਲੋਂ ਨਾਟਕ ਭਾਸ਼ਾ ਵਹਿੰਦਾ ਦਰਿਆ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਹ ਇੱਕ ਪਾਤਰੀ ਨਾਟਕ ਸੁਰਜੀਤ ਪਾਤਰ ਦੀਆਂ ਭਾਸ਼ਾ ਸੰਬੰਧੀ ਕਵਿਤਾਵਾਂ ਤੇ ਆਧਾਰਿਤ ਸੀ ਜਿਸ ਨੂੰ ਡਾ. ਸੋਮਪਾਲ ਹੀਰਾ ਨੇ  ਲਿਖਿਆ ਅਤੇ ਡਾ. ਕੰਵਲ ਢਿੱਲੋ ਨੇ ਨਿਰਦੇਸ਼ਤ ਕੀਤਾ। ਨਾਟਕ ਵਿੱਚ ਡਾ. ਸੋਮਪਾਲ ਹੀਰਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਨਾਟਕ ਪੰਜਾਬੀ ਬੋਲੀ ਤੇ ਮਾਣ ਕਰਨ ਅਤੇ ਭਾਸ਼ਾ ਵਿੱਚ ਅਲੋਪ ਹੋ ਰਹੇ ਸ਼ਬਦਾਂ ਨੂੰ ਬਚਾਉਣ ਦਾ ਸੁਨੇਹਾ ਦੇਣ ਵਿੱਚ ਤਾਂ ਕਾਮਯਾਬ ਰਿਹਾ ਹੀ ਨਾਲ ਦੀ ਨਾਲ ਪੰਜਾਬੀ ਬੋਲਦਿਆਂ ਹੀਨ ਭਾਵਨਾ ਮਹਿਸੂਸ ਕਰਨ ਵਾਲਿਆਂ ਤੇ ਵੀ ਵੱਡੇ ਸਵਾਲ ਖੜੇ ਕਰ ਗਿਆ। ਇਸ ਮੌਕੇ ਤੇ ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ ਸੁਪਨੰਦਨ ਦੀਪ ਉੱਪਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਨਾਟਕ ਬਾਰੇ ਉਹਨਾਂ ਬੋਲਦਿਆ ਕਿਹਾ ਕੇ ਸਾਨੂੰ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਜਿਨਾਂ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਹੋਵੇ ਉਹਨਾਂ ਸਕੂਲਾਂ ਵਿੱਚ ਆਪਣੇ ਬੱਚੇ ਕਦੇ ਨਹੀ ਪੜਾਉਣੇ ਚਾਹੀਦੇ। ਇਸ ਮੌਕੇ ਡਾ. ਸੁਨੀਲ ਕੁਮਾਰ, ਡਾ. ਅਮਨਦੀਪ ਸਿੰਘ, ਪ੍ਰਸਿੱਧ ਨਾਟਕਾਰ ਮੰਚਪ੍ਰੀਤ, ਕੰਵਲ ਰੰਧੇਅ, ਹਰਿੰਦਰ ਸੋਹਲ, ਸਹਿਲ ਸ਼ਰਮਾ, ਦਲਜੀਤ ਸੋਨਾ ਸਮੇਤ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਹਾਜ਼ਰ ਸਨ। ਡਾ. ਸੁਨੀਲ ਕੁਮਾਰ ਇੰਚਾਰਚ ਡਰਾਮਾ ਕਲੱਬ ਵੱਲੋਂ ਸਿਰਜਨਾ ਆਰਟ ਗਰੁੱਪ ਰਾਏਕੋਟ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img