More

    ਬਾਦਲਕੇ, ਭਾਜਪਾਈ ਤੇ ਕਾਂਗਰਸੀ ਹੁਣ ਮਝੈਲਾਂ ਨੂੰ ਜਿਆਦਾ ਦੇਰ ਮੂਰਖ ਨਹੀਂ ਬਣਾਂ ਸਕਦੇ : ਈਮਾਨ ਸਿੰਘ ਮਾਨ

    ਬੀ ਜੇ ਪੀ ਨੇ ਕਿਸਾਨਾਂ ਤੇ ਜੁਲਮ ਢਾਹੇ, ਬਾਦਲਕੇ ਚਿੱਟੇ ਦੇ ਵਪਾਰੀ ਬਣ ਤੇ ਕਾਂਗਰਸ ਨੇ ਝੂਠੇ ਮੁਕਾਬਲੇ ਕਰ ਨੌਜਵਾਨੀ ਦਾ ਸ਼ਿਕਾਰ ਖੇਡਿਆ

    ਅੰਮ੍ਰਿਤਸਰ, 25 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਸ੍ਰ ਈਮਾਨ ਸਿੰਘ ਮਾਨ ਨੇ ਆਪਣੇਂ ਸਾਥੀਆਂ ਸਮੇਤ ਮੀਰਾਂਕੋਟ ਵਿਖੇ ਰਹਿੰਦੇ ਸ੍ਰ ਨਿਰਮਲ ਸਿੰਘ ਦੇ ਗ੍ਰਹਿ ਵਿਖੇ ਰੱਖੀ ਗਈ ਇਕ ਆਪਸੀ ਮਿਲਣੀਂ ਵਿੱਚ ਹਾਜਰੀ ਭਰੀ। ਇਸ ਦੌਰਾਨ ਲੋਕ ਸਭਾ ਉਮੀਦਵਾਰ ਸ੍ਰ ਈਮਾਨ ਸਿੰਘ ਮਾਨ ਦੇ ਨਾਲ ਜਰਨਲ ਸਕੱਤਰ ਸ੍ਰ ਉਪਕਾਰ ਸਿੰਘ ਸੰਧੂ, ਸ੍ਰ ਅਮਰੀਕ ਸਿੰਘ ਜੀ ਨੰਗਲ ਜਥੇਬੰਦਕ ਸਕੱਤਰ ਮਾਝਾ ਜੋਨ, ਸ੍ਰ ਦਵਿੰਦਰ ਸਿੰਘ ਫ਼ਤਾਹਪੁਰ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸ੍ਰ ਕੁਲਵੰਤ ਸਿੰਘ ਜੀ ਕੋਟਲਾ ਗੁੱਜਰਾਂ ਪ੍ਰਧਾਨ ਮਜੀਠਾ, ਸ੍ਰ ਬਲਵਿੰਦਰ ਸਿੰਘ ਜੀ ਕਾਲਾ, ਸ੍ਰ ਸ਼ਮਸ਼ੇਰ ਸਿੰਘ ਜੀ ਪੱਧਰੀ ਜਿਲਾ ਪ੍ਰੈਸ ਸਕੱਤਰ ਮੌਜੂਦ ਸਨ ਅਤੇ ਪਿੰਡ ਵਾਸੀਆਂ ਵਿੱਚੋਂ ਵਿਸ਼ੇਸ਼ ਤੌਰ ਤੇ ਸ੍ਰ ਸੁਰਜੀਤ ਸਿੰਘ ਕਾਲਾ ਅਫਗਾਨਾ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸ੍ਰ ਗੁਰਮੁੱਖ ਸਿੰਘ ਨੰਬਰਦਾਰ, ਸ੍ਰ ਹਰਜਿੰਦਰ ਸਿੰਘ, ਸ੍ਰ ਬਲਵਿੰਦਰ ਸਿੰਘ, ਸ੍ਰ ਲਖਬੀਰ ਸਿੰਘ, ਸ੍ਰ ਨਿਰਮਲ ਸਿੰਘ, ਸ੍ਰ ਜਸਪਾਲ ਸਿੰਘ ਪੰਚ, ਸ੍ਰ ਬਿਕਰਮਜੀਤ ਸਿੰਘ, ਸ੍ਰ ਜਗਦੀਸ਼ ਸਿੰਘ ਬਲਬੀਰ ਸਿੰਘ, ਸ੍ਰ ਗੁਰਪ੍ਰੀਤ ਸਿੰਘ, ਸ੍ਰ ਸਰਬਜੀਤ ਸਿੰਘ, ਸ੍ਰ ਧਰਮਿੰਦਰ ਸਿੰਘ ਜੀ, ਸ੍ਰ ਜਗਰੂਪ ਸਿੰਘ, ਸ੍ਰ ਬਚਿੱਤਰ ਸਿੰਘ ਅਤੇ ਸ੍ਰ ਮੇਜਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਜਿੱਥੇ ਈਮਾਨ ਸਿੰਘ ਜੀ ਮਾਨ ਨੇ ਸ਼ਹੀਦਾਂ ਸਿੰਘਾਂ ਦੀ ਧਰਤੀ ਮੀਰਾਂਕੋਟ ਵਿਖੇ ਆਉਣ ਤੇ ਮਾਣ ਮਹਿਸੂਸ ਕੀਤਾ ਉਥੇ ਹੀ ਪਿੰਡ ਵਾਸੀਆਂ ਨੇ ਸਿੱਖਾਂ ਦੇ ਬਜੁਰਗ ਜਰਨੈਲ ਸ੍ਰ ਸਿਮਰਨਜੀਤ ਸਿੰਘ ਜੀ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਚੱਲਣ ਦਾ ਅਹਿਦ ਵੀ ਕੀਤਾ। ਇਸ ਮੌਕੇ ਤੇ ਸ੍ਰ ਈਮਾਨ ਸਿੰਘ ਮਾਨ ਨੇ ਬੋਲਦਿਆਂ ਹੋਇਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੈਨੂੰ ਜਿੱਥੇ ਵੀ ਜਾਣ ਦਾ ਮੌਕਾ ਮਿਲ ਰਿਹਾ ਹੈ ਉਥੇ ਉਥੇ ਲੋਕ ਆਪ ਮਹੂਰੇ ਹੋਕੇ ਸ੍ਰ ਸਿਮਰਨਜੀਤ ਸਿੰਘ ਜੀ ਮਾਨ ਦੀ ਪਾਰਟੀ ਨਾਲ ਜੁੜ ਰਹੇ ਹਨ ਜਿਸ ਦਾ ਮੁੱਖ ਕਾਰਨ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਰਾਜ ਸੱਤਾ ਮਾਣ ਚੁੱਕੀਆਂ ਪਾਰਟੀਆਂ ਨੂੰ ਨੁਮਾਇੰਦਗੀ ਦੇਕੇ ਵੇਖ ਚੁੱਕੇ ਹਨ ਜਿੰਨਾਂ ਨੇ ਸਿਵਾਏ ਫੋਕੇ ਸਬਜ਼ਬਾਗਾਂ ਤੋਂ ਇਲਾਵਾ ਇਸ ਧਾਰਮਿਕ ਪਿਛੋਕੜ ਵਾਲੇ ਸਭ ਤੋਂ ਸਿਰਮੌਰ ਜਿਲੇ ਦੀ ਝੋਲੀ ਕੱਖ ਵੀ ਨਹੀਂ ਪਾਇਆ। ਉਹਨਾਂ ਕਿਹਾ ਚਾਹੇ ਇਸ ਸਰਹੱਦੀ ਇਲਾਕੇ ਵਿੱਚ ਵੱਖ-ਵੱਖ ਧਾਰਮਿਕ ਪਿਛੋਕੜ ਦੇ ਲੋਕ ਵਸਦੇ ਹਨ ਪਰ ਇਹ ਸਾਰੇ ਇੱਕ ਹਨ ਕਿਉਂਕਿ ਜਦੋਂ-ਜਦੋਂ ਵੀ ਕੋਈ ਸਰਹੱਦੀ ਖ਼ਤਰਾ ਮੰਡਰਾਉਂਦਾ ਹੈ ਤਾਂ ਇਹਨਾਂ ਖੁਸ਼ਹਾਲੀ ਤੇ ਬਰਬਾਦੀ ਦੀ ਇਬਾਰਤ ਇਕੱਠਿਆ ਦੀ ਲਿਖੀ ਜਾਂਦੀ ਹੈ। ਸੋ ਇਸ ਇਲਾਕੇ ਨੂੰ ਇਥੋਂ ਦੀਆਂ ਜਰੂਰਤਾਂ ਮੁਤਾਬਕ ਕੇਂਦਰ ਸਰਕਾਰ ਤੋਂ ਵੱਖਰੇ ਪੈਕੇਜ ਮਿਲਣੇ ਚਾਹੀਦੇ ਹਨ ਪਰ ਅਜੇ ਤੱਕ ਕੋਈ ਵੀ ਸਾਂਸਦ ਅਜਿਹਾ ਕੋਈ ਪੈਕੇਜ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਲੈਕੇ ਨਹੀਂ ਆਇਆ ਜੋ ਇਸ ਇਲਾਕੇ ਤਰੱਕੀ ਤੇ ਬਿਹਤਰੀ ਲਈ ਕਾਰਗਰ ਸਿੱਧ ਹੋਇਆ ਹੋਵੇ, ਉਹਨਾਂ ਪਿਛਲੇ ਸਾਂਸਦਾਂ ਤੇ ਤੰਜ਼ ਕਰਦਿਆਂ ਕਿਹਾ ਕਿ ਪਹਿਲੇ ਤੇ ਮੌਜੂਦਾ ਲੋਕ ਸਭਾ ਮੈਂਬਰ ਸਾਹਿਬਾਨ ਵੱਲੋਂ ਇਥੋਂ ਦੇ ਲੋਕਾਂ ਨੂੰ ਸਿਰਫ ਇਕ ਦੋ ਮੁੱਦਿਆਂ ਤੇ ਮਹਿਦੂਦ ਕਰਕੇ ਰਾਜਨੀਤੀ ਖੇਡੀ ਜਾਂਦੀ ਰਹੀ ਹੈ ਅਤੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਰਿਹਾ ਹੈ, ਪਰੰਤੂ ਹੁਣ ਇਥੋਂ ਲੋਕ ਇਹਨਾਂ ਦੀਆਂ ਲੂੰਬੜਚਾਲਾਂ ਨੂੰ ਸਮਝ ਚੁੱਕੇ ਹਨ। ਹੁਣ ਬਾਦਲਕੇ, ਭਾਜਪਾਈ ਅਤੇ ਕਾਂਗਰਸੀ ਜਿਆਦਾ ਦੇਰ ਮਝੈਲਾਂ ਨੂੰ ਮੂਰਖ ਨਹੀਂ ਬਣਾਂ ਸਕਣਗੇ। ਉਹਨਾਂ ਕਿਹਾ ਕਿ ਪਹਿਲਾਂ ਵਿਚਰੀਆਂ ਤਿੰਨਾਂ ਪਾਰਟੀਆਂ ਵਿੱਚੋਂ ਬੀ ਜੇ ਪੀ ਵੱਲੋਂ ਕਿਸਾਨਾਂ ਤੇ ਜੁਲਮ ਢਾਹੇ ਗਏ, ਬਾਦਲਕਿਆਂ ਨੇ ਰੱਜ ਕੇ ਚਿੱਟੇ ਦਾ ਵਪਾਰ ਕੀਤਾ ਤੇ ਕਾਂਗਰਸ ਨੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਂ-ਬਣਾਂ ਕੇ ਉਹਨਾਂ ਦਾ ਸ਼ਿਕਾਰ ਖੇਡਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img