More

    ਪਿੱਪਲ

    ਘਰ ਸਾਡੇ ਦੇ ਕੋਲ ਹੈ ਪਿੱਪਲ,
    ਪਿੱਪਲ ‘ਤੇ ਪੰਛੀ ਰਹਿੰਦੇ ਨੇ।

    ਬੱਚੇ ਵੇਖ ਕੇ ਖੁਸ਼ ਹੁੰਦੇ ਜਦ,
    ਇੱਕ ਤੋਂ ਦੂਜੀ ਟਾਹਣੀ ਬਹਿੰਦੇ ਨੇ।

    ਦਾਦੀ ਮਾਂ ਨੂੰ ਕਰਨ ਸਵਾਲ,
    ਕਿਵੇਂ ਗਰਮੀ ਸਰਦੀ ਸਹਿੰਦੇ ਨੇ।

    ਹਮੇਸ਼ਾਂ ਲਾਡ ਲਡਾਉਦੇ ਵੇਖਾਂ,
    ਕਦੇ ਆਪਸ ਵਿਚ ਨਾ ਖਹਿੰਦੇ ਨੇ।

    ਤੇਜ਼ ਹਵਾਵਾਂ ਜਦ ਵੀ ਆਵਣ,
    ਆਲ੍ਹਣੇ ਫਿਰ ਸਭ ਢਹਿੰਦੇ ਨੇ।

    ਪਿੱਪਲ ਹੇਠਾਂ ਗਰਮੀ ਦੇ ਵਿਚ,
    ਪਿੰਡ ਵਾਲੇ ਆ ਕੇ ਬਹਿੰਦੇ ਨੇ।

    ਪੁੰਗਰਾਂਦ ਵੇਲੇ ਨਵੇਂ ਨਿਕਲਣ ਪੱਤੇ,
    ਪੱਤਝੜ੍ਹ ਵਿਚ ਸਭ ਲਹਿੰਦੇ ਨੇ।

    ਪਿੰਡਾਂ ਦੀ ਰੌਣਕ ਪਿੱਪਲ ਹੁੰਦੇ,
    ਬਜ਼ੁਰਗ ‘ਸੰਧੂ’ ਕੇ ਕਹਿੰਦੇ ਨੇ।

    ਪਰਮਜੀਤ ਸੰਧੂ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img