ਪ੍ਰਧਾਨ ਮੰਤਰੀ ਅੱਜ ਸ਼ੁਰੂ ਕਰਨਗੇ ‘ਆਤਮ ਨਿਰਭਰ ਉੱਤਰ ਪ੍ਰਦੇਸ਼ ਰੁਜ਼ਗਾਰ ਮੁਹਿੰਮ’
26 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਆਤਮ ਨਿਰਭਰ ਉੱਤਰ ਪ੍ਰਦੇਸ਼ ਰੁਜ਼ਗਾਰ ਮੁਹਿੰਮ’ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਰਹਿਣਗੇ। ਇਹ ਮੁਹਿੰਮ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਲਈ ਸਥਾਨਕ ਉੱਦਮ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਿਕ ਸੰਗਠਨਾਂ ਦੇ ਨਾਲ ਸਾਂਝੇਦਾਰੀ ਕਰਨ ‘ਤੇ ਕੇਂਦਰਿਤ ਹੈ। ਇੱਕ ਅਧਿਕਾਰਕ ਬਿਆਨ ‘ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।
Related
- Advertisement -
- Advertisement -