28 C
Amritsar
Monday, May 29, 2023

ਕੋਵਿਡ-19 ਤਹਿਤ ਔਰਤਾ ਦੀ ਸੁਰੱਖਿਆ ਨੂੰ ਲੈ ਕੇ ਵਿਦਿਆਰਥੀਆਂ ਨਾਲ ਸਾਂਝ ਕੇਂਦਰ ਦੱਖਣੀ ਵਲੋ ਕਰਾਇਆ ਗਿਆ ਆਨ ਲਾਈਨ ਸੈਮੀਨਾਰ

Must read

ਅੰਮ੍ਰਿਤਸਰ 28 ਅਗਸਤ (ਰਛਪਾਲ ਸਿੰਘ) – ਡਾ. ਸੁਖਚੈਨ ਸਿੰਘ ਗਿੱਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ. ਸਰਤਾਜ ਸਿੰਘ ਚਾਹਲ ਏ.ਡੀ.ਸੀ.ਪੀ ਸਿਟੀ-1 ਅੰਮ੍ਰਿਤਸਰ (ਡੀ.ਸੀ.ਪੀ.À) ਦੇ ਨਿਰਦੇਸ਼ਾ ਅਨੁਸਾਰ ਅੱਜ ਸਾਂਝ ਕੇਂਦਰ ਦੱਖਣੀ ਵਲੋ ਵਧੀਆ ਉਪਰਾਲਾ ਕਰਦਿਆ ਡੀ.ਏ.ਵੀ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਕੋਵਿਡ-19, ਔਰਤਾ ਦੀ ਸੁਰੱਖਿਆ, ਸਾਂਝ ਕੇਂਦਰ ਸੇਵਾਵਾਂ, ਟਰੈਫਿਕ ਨਿਯਮਾਂ ਬਾਰੇ ਆਨ ਲਾਈਨ ਸੈਮੀਨਾਰ ਕਰਵਾਇਆ ਗਿਆ।
ਇਸ ਮੋਕੇ ਸਾਂਝ ਕੇਂਦਰ ਦੱਖਣੀ ਦੇ ਇੰਚਾਰਜ ਇੰਸ: ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸੈਮੀਨਰ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅੰਜਨਾ ਗੁਪਤਾ, ਮੈਡਮ ਹਰਜਿੰਦਰ ਕੌਰ, ਮੈਡਮ ਪੂਨਮ ਦੇ ਸਹਿਯੋਗ ਨਾਲ ਬਹੁਤ ਹੀ ਕਾਮਯਾਬ ਰਿਹਾ ਕਿਉਂਕਿ ਕੋਵਿਡ ਮਾਂਹਮਾਰੀ ਕਾਰਨ ਸਕੂਲ ਅਤੇ ਕਾਲਜ ਬੰਦ ਹੋਣ ਕਾਰਨ ਕਾਫੀ ਦੇਰ ਤੋ ਸੈਮੀਨਰ ਨਹੀ ਹੋ ਰਹੇ ਸਨ।ਇਸ ਸੈਮੀਨਰ ਵਿਚ 80 ਦੇ ਕੀਬ ਵਿਦਿਆਰਥੀਆ ਨੇ ਆਨ ਲਾਈਨ ਭਾਗ ਲਿਆ ਜਿਨਾਂ ਨੂੰ ਕੋਵਿਡ 19 ਅਤੇ ਇਸ ਤੋ ਬਚਾਓ ਬਾਰੇ ਅਤੇ ਸਾਂਝ ਕੇਂਦਰਾਂ ਦਾ ਮੰਤਵ ਅਤੇ ਪੰਜਾਬ ਪੁਲੀਸ ਵਲੋ ਸਾਂਝ ਕੇਂਦਰ ਪਰ ਦਿੱਤੀਆਂ ਜਾਣ ਵਾਲੀਆ 43 ਸੇਵਾਵਾਂ ਬਾਰੇ, ਅੋਰਤਾਂ ਦੇ ਖਿਲਾਫ ਹੋ ਰਹੇ ਅਪਰਾਧ ਅਤੇ ਉਨਾਂ ਤੋ ਕਿਵੇਂ ਬਚਣਾ ਹੈ ਬਾਰੇ, ਘਰੈਲੂ ਅਹਿੰਸਾ 49R (ਡੁਮੈਸਟਿਕ ਇਨਵੈਸਟੀਗੇਸ਼ਨ ਰਿਪੋਰਟ) ਬਾਰੇ ਅਤੇ ਉਨਾਂ ਦੇ ਕਾਨੂੰਨਨ ਅਧਿਕਾਰਾ ਬਾਰੇ, ਫ੍ਰੀ ਲੀਗਲ ਏਡ ਬਾਰੇ, ਜੁਰਮ ਦੇ ਖਿਲਾਫ ਲੜਨ ਬਾਰੇ, ਸ਼ਕਤੀ ਐਪ, ਟੋਲ ਫ੍ਰੀ ਹੈਲਪ ਲਾਈਨ ਨੰਬਰਾਂ ਬਾਰੇ ਇਸ ਤੋ ਇਲਾਵਾ ਟਰੈਫਿਕ ਨਿਯਮਾਂ, ਐਕਸੀਡੈਂਟ ਕਿਵੇਂ ਹੁੰਦੇ ਹਨ ਅਤੇ ਇਨਾਂ ਤੋ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਵਿਦਿਆਰਥੀਆਂ ਵਲੋ ਸੈਮੀਨਾਰ ਦੇ ਆਖੀਰ ਵਿੱਚ ਪ੍ਰਸ਼ਨ ਪੁੱਛੇ ਗਏ ਜਿਨਾਂ ਦੇ ਉੱਤਰ ਦਿੱਤੇ ਗਏ।ਇਸ ਮੋਕੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅੰਜਨਾ ਗੁਪਤਾ, ਮੈਡਮ ਹਰਜਿੰਦਰ ਕੌਰ, ਮੈਡਮ ਪੂਨਮ ਅਤੇ 80 ਦੇ ਕ੍ਰੀਬ ਵਿਦਿਆਰਥੀ ਆਨ ਲਾਈਨ ਹਾਜਰ ਸਨ ਅਤੇ ਸਾਂਝ ਕੇਂਦਰ ਦੱਖਣੀ ਦੇ ਸਟਾਫ ਸਿਪਾਹੀ ਨਵਰਾਜ ਸਿੰਘ, ਮਹਿਲਾ ਸਿਪਾਹੀ ਨੀਤੂ ਬਾਲਾ, ਮਹਿਲਾ/ਪੀ.ਐਚ.ਜੀ ਸਿਮਰਜੀਤ ਕੌਰ ਹਾਜਰ ਸਨ।ਆਖੀਰ ਵਿੱਚ ਪ੍ਰਿੰਸੀਪਲ ਮੈਡਮ ਨੇ ਇੰਸ: ਪਰਮਜੀਤ ਸਿੰਘ ਅਤੇ ਸਟਾਫ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਵਿਦਿਆਰਥੀਆ ਲਈ ਬਹੁਤ ਹੀ ਲਾਭਦਾਇਕ ਹੋਵੇਗਾ।

- Advertisement -spot_img

More articles

- Advertisement -spot_img

Latest article