ਅੰਮ੍ਰਿਤਸਰ, 20 ਸਤੰਬਰ (ਬੁਲੰਦ ਆਵਾਜ਼):- ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਸ੍ਰੀ ਰਜੇਸ ਕੁਮਾਰ ਦੂਬੈ, ਨਿਗਰਾਨ ਇੰਜੀਨੀਅਰ ਹਲਕਾ ਅੰਮ੍ਰਿਤਸਰ ਵੱਲੋ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਸਬੰਧੀ ਸਹੁੰ ਚੁਕਾਈ ਗਈ। ਇਸ ਮੌਕੇ ਤੇ ਸ੍ਰੀ ਰਜੇਸ ਕੁਮਾਰ ਦੂਬੈ ਨਿਗਰਾਨ ਇੰਜੀਨੀਅਰ ਹਲਕਾ ਅੰਮ੍ਰਿਤਸਰ ਵੱਲੋ ਆਪਣੇ ਸਮੂਹ ਸਟਾਫ ਨੂੰ ਆਪਣੇ ਦਫਤਰਾਂ ਅਤੇ ਆਲੇ–ਦਆਲੇ ਨੂੰ ਸਾਫ–ਸਥਾਰਾ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਸਟਾਫ ਵੱਲੋ ਹਰ ਹਫਤੇ 2 ਘੰਟੇ ਸਵੈ ਇੱਛਾ ਨਾਲ ਸਾਫ ਸਫਾਈ ਕਰਨ ਸਬੰਧੀ ਸਹੁੰ ਚੁੱਕੀ ਗਈ। ਸਮੂਹ ਸਟਾਫ ਨੇ ਦੱਸਿਆ ਕਿ ਉਹ ਹਰ ਹਫਤੇ 2 ਘੰਟੇ ਆਪਣੇ ਦਫਤਰ ਦੀ ਸਫਾਈ ਖੁਦ ਕਰਨਗੇ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣਗੇ। ਇਸ ਮੁਹਿੰਮ ਵਿੱਚ ਕਿਰਨ ਸੁਸਾਇਟੀ ਆਫ ਕ੍ਰਿਏਟਿਵ ਵੂਮੈਨ ਅਤੇ ਹਰਿਆਵਲ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਕਿਰਨ ਵਿਜ ਵੀ ਮੁੱਖ ਤੋਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸ੍ਰੀ ਰਾਜਦੀਪ ਸਿੰਘ, ਸੁਪਰਡੈਟਂ, ਸ੍ਰੀਮਤੀ ਰੁਪਿੰਦਰ ਕੌਰ, ਸੁਪਰਡੈਟਂ,ਸ੍ਰੀ ਸੁਮਿਤ ਕੁਮਾਰ, ਸੁਪਰਡੈਟਂ, ਸ੍ਰੀ ਲਖਵਿੰਦਰ ਸਿੰਘ ਸੁਪਰਡੈਟਂ, ਸ੍ਰੀ ਵਰਿੰਦਰਜੋਤ ਸਿੰਘ, ਜੇ.ਈ, ਸ੍ਰੀਮਤੀ ਵਿਭੂਤੀ ਸ਼ਰਮਾ ਸੀ.ਡੀ.ਐਸ, ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰ, ਆਈ.ਈ.ਸੀ, ਸੀ.ਡੀ.ਐਸ, ਬਲਾਕ ਰਿਸੋਰਸ ਕੋਆਰਡੀਨੇਟਰ ਅਤੇ ਦਫਤਰੀ ਸਟਾਫ ਹਾਜਰ ਸਨ।