ਮੁੱਖ ਮੰਤਰੀ ਮੋਤੀਆ ਮੁਕਤ ਪ੍ਰੋਗਰਾਮ ਦਾ ਬਾਈਕਾਟ ਕੀਤਾ ਜਾਵੇਗਾ – ਡਾ: ਰਾਕੇਸ਼ ਸ਼ਰਮਾ

ਮੁੱਖ ਮੰਤਰੀ ਮੋਤੀਆ ਮੁਕਤ ਪ੍ਰੋਗਰਾਮ ਦਾ ਬਾਈਕਾਟ ਕੀਤਾ ਜਾਵੇਗਾ – ਡਾ: ਰਾਕੇਸ਼ ਸ਼ਰਮਾ

ਅੰਮ੍ਰਿਤਸਰ, 13 ਦਸੰਬਰ (ਹਰਪਾਲ ਸਿੰਘ) – ਅਪਥਾਲਮਿਕ ਅਫਸਰਾਂ ਦੀਆਂ ਜਾਇਜ਼ ਮੰਗਾ ਨਾ ਮੰਨਣ ਅਤੇ ਮੀਟਿੰਗ ਦਾ ਸਮਾਂ ਨਾ ਦੇਣ ਦੇ ਰੋਸ ਵਜੋਂ ਮੁੱਖ ਮੰਤਰੀ ਮੋਤੀਆ ਮੁਕਤ ਪੰਜਾਬ ਦਾ ਜਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਪੰਜਾਬ ਅਪਥਾਲਮਿਕ ਅਫਸਰ ਐਸੋਸੀਏਸ਼ਨ ਦੇ ਚੈਅਰਮੈਨ ਡਾਕਟਰ ਰਾਕੇਸ਼ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਅਪਥਾਲਮਿਕ ਅਫਸਰ ਹਰ ਪੀ ਐਚ ਸੀ,ਸੀ ਐਚ ਸੀ,ਸਿਵਲ ਹਸਪਤਾਲ ਅਤੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਅੱਖਾਂ ਦੇ ਮਰੀਜ਼ਾਂ ਦਾ ਚੈੱਕਅਪ ਅਤੇ ਇਲਾਜ਼ ਸੰਬਧੀ ਸੇਵਾਵਾਂ ਸੰਬਧੀ ਜੋ ਮੁੱਖ ਮੰਤਰੀ ਵਲੋਂ ਪੰਜਾਬ ਨੂੰ ਮੋਤੀਆ ਮੁਕਤ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।

ਉਸ ਪ੍ਰਤੀ ਬਹੁਤ ਹੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ ਪਰ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਲੋਕਾਂ ਨੂੰ ਅੱਖਾਂ ਦੀਆਂ ਸਿਹਤ ਸਹੂਲਤਾਂ ਦੇਣ ਵਾਲੇ ਖੁਦ ਹੀ ਸਰਕਾਰੀ ਬੇਇਨਸਾਫ਼ੀ ਦੇ ਹਨੇਰੇ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਕਿਹਾ ਕਿ ਸਾਡੇ ਕੇਡਰ ਦੀਆਂ ਕੁਝ ਮੰਗਾਂ ਪ੍ਰਮੋਸ਼ਨ ਚੈਨਲ,ਡਿਊਟੀ ਰੋਸਟਰ ਅਤੇ ਮੁੱਢਲੀ ਯੋਗਤਾ ਨੂੰ ਡਿਗਰੀ ਕਰਨ ਸੰਬਧੀ ਹਨ ਇਹ ਮੰਗਾ ਅਸੀਂ ਬਹੁਤ ਵਾਰੀ ਪੰਜਾਬ ਦੇ ਮੁੱਖ ਮੰਤਰੀ,ਸਿਹਤ ਮੰਤਰੀ,ਡਾਇਰੈਕਟਰ ਸਿਹਤ ਵਿਭਾਗ ਅੱਗੇ ਰੱਖ ਚੁੱਕੇ ਹਾਂ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ ਡਾ: ਰਾਕੇਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋ ਮੰਗ ਕੀਤੀ ਕਿ ਸਾਡੀਆਂ ਮੰਗਾ ਸੰਬਧੀ ਸਮਾਂ ਦਿੱਤਾ ਜਾਵੇ ਉਹਨਾਂ ਉਪਰ ਵਿਚਾਰ ਕਰਕੇ ਸਾਡੀਆਂ ਮੰਗਾਂ ਨੂੰ ਜਲਦ ਮੰਨਿਆ ਜਾਵੇ।

Bulandh-Awaaz

Website: