Archives December 2021

ਕੈਨੇਡਾ ’ਚ ਫਰੀਦਕੋਟ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ

ਸਰੀ, 31 ਦਸੰਬਰ (ਬੁਲੰਦ ਆਵਾਜ ਬਿਊਰੋ) – ਕੈਨੇਡਾ ਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਤੋਂ ਦੁਖ ਭਰੀ ਖਬਰ ਆ ਰਹੀ ਹੈ, ਜਿੱਥੇ ਸਟੱਡੀ ਵੀਜ਼ੇ ’ਤੇ ਤੋਂ ਕੈਨੇਡਾ ਗਏ ਨੌਜਵਾਨ ਅਮਰਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 26 ਸਾਲਾ ਅਮਰੀਜਤ ਸਿੰਘ ਫਰੀਦਕੋਟ ਦੇ ਸੁਖਦੇਵ ਸਿੰਘ ਦਾ ਪੁੱਤਰ ਸੀ। ਇਹ ਨੌਜਵਾਨ 4 ਕੁ ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਨਵੇਂ ਸਾਲ 2022 ਦੇ ਜਨਵਰੀ ਮਹੀਨੇ ’ਚ ਉਸ ਨੂੰ ਕੈਨੇਡਾ ਪੀ. ਆਰ ਮਿਲਣੀ ਸੀ। ਮ੍ਰਿਤਕ ਮਾਪਿਆ ਦਾ ਇਕਲੌਤਾ ਪੁੱਤਰ ਅਤੇ ਇਕ ਭੈਣ ਦਾ ਭਰਾ ਸੀ। ਉਸ ਦੀ ਮੌਤ ਦਾ ਕਾਰਨ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੱਸਿਆ ਜਾ ਰਿਹਾ ਹੈ। ਨੌਜਵਾਨ ਦਾ ਪੰਜਾਬ ਤੋ ਪਿਛੋਕੜ ਪਿੰਡ ਸੂਰਘੁਰੀ ਜਿਲਾ ਫਰੀਦਕੋਟ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਵਿੱਚ ਲਿਆਉਣ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਸ ਦੀ ਜਨਮ ਭੂਮੀ ਪਿੰਡ ਸੂਰਘੁਰੀ ਵਿਖੇਂ ਕੀਤਾ ਜਾਵੇ ਕੈਨੇਡਾ ਚ’ ਪੰਜਾਬੀ ਮੂਲ ਦੇ ਘੱਟ ਉਮਰ ਵਿੱਚ ਹੀ ਲਗਾਤਾਰ ਨੌਜਵਾਨਾ ਦੀ ਮੌਤ ਦਿਲ ਦੇ ਦੌਰੇ ਪੈਣ ਕਾਰਨ ਹੋਣ ਉਤੇ ਪੰਜਾਬੀ ਭਾਈਚਾਰਾ ਵੀ ਬਹੁਤ ਚਿੰਤਤ ਹੈ।