More

    28 ਅਪ੍ਰੈਲ ਨੂੰ ਲੱਗੇਗਾ ਵਿਸ਼ਾਲ ਖੂਨ ਦਾਨ ਕੈਂਪ : ਅਰੋੜਾ

    ਫ਼ਰੀਦਕੋਟ, 18 ਅਪ੍ਰੈਲ (ਵਿਪਨ ਮਿਤੱਲ):-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫ਼ਰੀਦਕੋਟ ਵੱਲੋਂ ਸੁਸਾਇਟੀ ਦੇ ਸਾਬਕਾ ਸਰਪ੍ਰਸਤ ਸਵ ਸ਼੍ਰੀ ਸੁਰਿੰਦਰ ਅਰੋੜਾ ਦੀ ਪਹਿਲੀ ਬਰਸੀ ਤੇ  ਉਹਨਾ ਦੀ ਯਾਦ ਵਿੱਚ 28 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਬਲੱਡ ਬੈਂਕ ਵਿੱਚ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ।ਕੈਂਪ ਸਬੰਧੀ ਸਾਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ,ਪ੍ਰੋਜੈਕਟ ਚੇਅਰਮੈਨ ਸ ਜਸਵਿੰਦਰ ਸਿੰਘ ਕੈਂਥ, ਕੋ ਪ੍ਰੋਜੈਕਟ ਚੇਅਰਮੈਨ ਜੀਤ ਸਿੰਘ ਸਿੱਧੂ ਨੇ ਕਿਹਾ ਕਿ ਖੂਨ ਦਾਨ ਹੈ ਦਾਨ ਮਹਾਨ ਅਤੇ ਖੂਨ ਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਸੁਸਾਇਟੀ ਨੇ ਫੈਸਲਾ ਕੀਤਾ ਕਿ ਜਿਹੜੇ ਵਿਅਕਤੀ 28 ਅਪ੍ਰੈਲ ਨੂੰ ਲੱਗਣ ਵਾਲੇ ਖੂਨ ਦਾਨ ਕੈਂਪ ਵਿੱਚ ਆਪਣਾ ਖੂਨ ਦਾਨ ਕਰਣਗੇ ਉਹਨਾ ਖੂਨ ਦਾਨੀਆਂ ਲਈ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ ਜਿੰਨਾ ਤਿੰਨ ਖੂਨ ਦਾਨੀਆਂ ਦਾ ਲੱਕੀ ਡਰਾਅ ਨਿਕਲੇਗਾ ਉਹਨਾ ਨੂੰ ਸੁਸਾਇਟੀ ਵੱਲੋਂ 24 ਇੰਚ ਦਾ ਵੀ.ਆਈ.ਪੀ. ਕੰਪਨੀ ਦਾ ਅਟੈਚੀ ਕੇਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹਰੇਕ ਖੂਨ ਦਾਨੀ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਜਾਵੇਗਾ ਸ਼੍ਰੀ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲਗਾਏ ਜਾਂਦੇ ਖੂਨ ਦਾਨ ਕੈਂਪਾਂ ਵਿੱਚ ਸਵ ਸ਼੍ਰੀ ਸੁਰਿੰਦਰ ਕੁਮਾਰ ਅਰੋੜਾ ਜੀ ਵਿੱਚ ਬਹੁਤ ਜਿਆਦਾ ਜੋਸ਼ ਹੁੰਦਾ ਸੀ।ਇਹ ਸਾਰਾ ਯੋਗਦਾਨ ਆਸਟ੍ਰੇਲੀਆ ਵਿੱਚ ਰਹਿੰਦੇ ਉਹਨਾ ਦੇ ਬੱਚੇ ਬੇਟੀ ਮੋਨਿਕਾ, ਜਵਾਈ ਅਜੇ bhambri ਅਤੇ ਸਪੁੱਤਰ ਪਾਰਸ ਅਰੋੜਾ ਵੱਲੋਂ ਸਵ ਪਿਤਾ ਦੀ ਮਿੱਠੀ ਯਾਦ ਵਿੱਚ ਪਾਇਆ ਗਿਆ ਹੈ। ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਸਵ ਸ਼੍ਰੀ ਸੁਰਿੰਦਰ ਕੁਮਾਰ ਅਰੋੜਾ ਦੀ ਯਾਦ ਵਿੱਚ ਖੂਨ ਦਾਨ ਕੈਂਪ ਲਗਾਉਣਾ ਹੀ ਉਹਨਾ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੈ।ਉਹਨਾ ਦੱਸਿਆ ਕਿ ਕੈਂਪ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸ ਜਸਵਿੰਦਰ ਸਿੰਘ ਕੈਂਥ ਕੋ ਪ੍ਰੋਜੈਕਟ ਚੇਅਰਮੈਨ ਜੀਤ ਸਿੰਘ ਸਿੱਧੂ ਹੋਣਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img