Archives December 2021

ਜੁਨੇਦ ਖਾਨ ਪੰਜਾਬ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਨਿਯੁੱਕਤ

ਅੰਮ੍ਰਿਤਸਰ, 31 ਦਸੰਬਰ ( ਰਾਜੇਸ਼ ਡੈਨੀ) – ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਚੌਣਾਂ ਵਿਚ ਜਿੱਤ ਹਾਸਲ ਕਰਨ ਲਈ ਹੋਰ ਤੇਜੀ ਲਿਆਦੀ ਗਈ ਹੈ, ਜਿਸ ਤਹਿਤ ਕਾਂਗਰਸ ਹਾਈਕਮਾਂਡ ਵੱਲੋਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੇ ਨਿਰਦੇਸ਼ਾ ਤਹਿਤ ਮਨਿਓਰਿਟੀ ਸੈਲ ਵਿਚ ਵਾਧਾ ਕਰਦੇ ਹੋਏ ਆਪਣੇ ਮਿਹਨਤੀ ਤੇ ਹੋਣਹਾਰ ਵਰਕਰ ਜੁਨੇਦ ਖਾਨ ਨੂੰ ਪੰਜਾਬ ਮੁਸਲਿਮ ਡਿਵੇਲਪਮੈਂਟ ਬੋਰਡ ਦਾ ਪੰਜਾਬ ਸੀਨੀਅਰ ਵਾਈਸ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਉਨਾਂ ਦੀ ਇਸ ਨਿਯੁੱਕਤੀ ਨਾਲ ਮੁਸਲਿਮ ਭਾਈਚਾਰੇ ਵਿਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਜੁਨੇਦ ਕਾਨ ਪਿਛਲੇ ਲੋੰਮੇਂ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੱੜੇ ਹੋਏ ਤੇ ਉਹ ਪਹਿਲਾਂ ਕਾਂਗਰਸ ਵਿਚ ਹੀ ਜਿਲ੍ਹਾਂ ਮਨਿਓਰਿਟੀ ਸੈਲ ਦੇ ਚੇਅਰਮੈਨ ਸਨ। ਜੁਨੇਦ ਖਾਨ ਕਾਫੀ ਪੜੇ ਲਿਖੇ, ਇਮਾਨਦਾਰ ਤੇ ਪਾਰਟੀ ਪਰਤੀ ਵਫਾਦਾਰ ਉ ਸਿਪਾਹੀ ਹਨ, ਜਿੰਨਾਂ ਨੇ ਕਾਂਗਰਸ ਦਇ ਹਰ ਚੰਗੇ ਮਾੜੇ ਸਮੇਂ ਵਿਚ ਉਨਾਂ ਦਾ ਸਾਥ ਨਹੀ ਛੱਡਿਆ ਤੇ ਹਰ ਚੌਣਾਂ ਵਿਚ ਕਾਂਗਰਸ ਦੀ ਜਿੱਤ ਲਈ ਕੋਈ ਕਸਰ ਨਹੀ ਛੱਡੀ, ਜਿਸ ਕਾਰਨ ਉਹ ਮੁਸਲਿਮ ਭਾਈਚਾਰੇ ਤੋਂ ਇਲਾਵਾ ਵੀ ਹਰ ਧਰਮ ਦਇ ਲੋਕਾਂ ਨਾਲ ਮਿਲਜੁੱਲ ਕੇ ਰਹਿੰਦੇ ਹਨ ਤੇ ਉਨਾਂ ਦਾ ਇਲਾਕੇ ਵਿਚ ਚੰਗਾ ਅਸਰ ਰਸੂਖ ਵੀ ਹੈ। ਇਸ ਮੋਕੇ ਨਵਨਿਯੁੱਕਤ ਪੰਜਾਬ ਮੁਸਲਿਮ ਡਿਵੇਲਪਮੈਂਟ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਜੁਨੇਦ ਖਾਨ ਨੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਅਬਾਸ ਰਜਾ ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਤੀ ਇਸੇ ਤਰਾਂ ਆਪਣੀ ਵਫਾਦਾਰੀ ਨੂੰ ਕਾਇਮ ਰੱਖਣ ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਰਸ ਦੀ ਜਿੱਤ ਲਈ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਨੂੰ ਜੋੜ ਕੇ ਪਾਰਟੀ ਨੂੰ ਮਜਬੂਤ ਬਨਾਉਣਗੇ ਤਾਂਕਿ ਕਾਂਗਰਸ ਇਸ ਵਾਰ ਵੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰ ਸਕੇ।