Archives December 2021

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ 

“ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਦੀ ਵੱਡੀ ਲੋੜ – ਭਾਈ  ਢਾਲਾ

ਅੰਮ੍ਰਿਤਸਰ, 1 ਦਸੰਬਰ (ਅਮਨਦੀਪ) – ਸਿੱਖਾਂ ਦੇ ਪਹਿਲੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਵੱਖ ਵੱਖ ਗੁਰੂ ਘਰਾਂ ਚ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ  ਕਰਵਾਏ ਗਏ ਜਿੱਥੇ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਭਾਈ ਅੰਗਰੇਜ ਸਿੰਘ ਢਾਲਾ ਨੇ ਸਾਥੀਆਂ ਸਮੇਤ ਪਹੁੰਚ ਕੇ ਗੁਰੂ ਚਰਨਾਂ ਚ ਹਾਜ਼ਰੀਆਂ ਲਗਵਾਈਆਂ ਉੱਥੇ ਹੀ ਵੱਖ ਵੱਖ, ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ, ਗੁਰਦੁਆਰਾ ਸਿੰਘ ਸਭਾ ਖ਼ਾਲਸਾ ਨਗਰ ਸੇਵਾ ਸੁਸਾਇਟੀ, ਗੁਰਦੁਆਰਾ ਨਾਨਕ ਦਰਬਾਰ ਸੁਖਮਨੀ ਸਾਹਿਬ ਸੇਵਾ  ਸੁਸਾਇਟੀ ਗੁਰੂਵਾਲੀ ਦੀਆਂ ਬੀਬੀਆਂ ਨੂੰ ੧੦੦ ਦੇ ਕਰੀਬ ਸ਼ਾਲ ਅਤੇ ਲੋਈਆਂ ਭੇਟ ਕਰ ਸਨਮਾਨਿਤ ਕੀਤਾ ਗਿਆ ਭਾਈ ਅੰਗਰੇਜ ਸਿੰਘ ਢਾਲਾ ਨੇ ਕਿਹਾ ਕਿ ਇਹ ਉਪਰਾਲਾ ਅੱਗੇ ਵੀ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਇਨ੍ਹਾਂ ਸਮੂਹ ਸਭਾ ਸੁਸਾਇਟੀਆਂ ਦੀਆਂ ਬੀਬੀਆਂ ਵੱਲੋਂ ਜੋ ਰੋਜ਼ਾਨਾ ਹੀ ਕਥਾ ਕੀਰਤਨ ਰਾਹੀਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਬਹੁਤ ਹੀ ਸ਼ਲਾਘਾਯੋਗ ਹਨ ਭਾਈ ਢਾਲਾ ਨੇ ਕਿਹਾ ਕਿ ਕਥਾ ਕੀਰਤਨ ਦੇ ਅਨਮੋਲ ਬਚਨਾਂ ਰਾਹੀਂ ਸਾਨੂੰ ਗੁਰੂ ਸਹਿਬਾਨਾਂ ਦੀ ਵਿਚਾਰਧਾਰਾ ਨੂੰ ਬੱਚੇ ਬੱਚੀਆਂ ਨੌਜਵਾਨ ਪੀੜ੍ਹੀ ਵਿੱਚ ਪ੍ਰਚਾਰਨ ਦੀ ਵੱਡੀ ਲੋੜ ਹੈ ਕਿਉਂਕਿ ਭਵਿੱਖ ਦੀ ਪੀੜ੍ਹੀ ਦੇ ਜਿੰਮੇ ਕੌਮ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕੇਵਲਬੀਰ ਸਿੰਘ, ਸ਼ਰਨਬੀਰ ਸਿੰਘ, ਜੋਬਨਜੀਤ ਸਿੰਘ, ਮਨਜੋਤ ਸਿੰਘ,  ਜਸਪਾਲ ਸਿੰਘ, ਬਾਬਾ ਸੁੱਚਾ ਸਿੰਘ, ਬਾਬਾ ਮੁਖਤਿਆਰ ਸਿੰਘ ਆਦਿ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ ।