Archives December 2021

ਰਸੋਈ ਗੈਸ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ, ਜਾਣੋ ਅੱਜ ਦੀਆਂ ਕੀਮਤਾਂ

ਪੰਜਾਬ, 1 ਦਸੰਬਰ (ਬੁਲੰਦ ਆਵਾਜ ਬਿਊਰੋ) – ਲ਼ਫਘ ਸਿਲੰਡਰ ਸਸਤੇ ਹੋਣ ਦੀਆਂ ਉਮੀਦਾਂ ਨੂੰ ਅੱਜ ਝਟਕਾ ਲੱਗਾ ਹੈ। ਗੈਸ ਸਿਲੰਡਰ ਅੱਜ ਤੋਂ 100 ਰੁਪਏ ਮਹਿੰਗਾ ਹੋ ਗਿਆ ਹੈ। ਲੋਕਾਂ ਨੂੰ ਉਮੀਦ ਸੀ ਕਿ ਅਗਲੇ ਸਾਲ ਉੱਤਰ ਪ੍ਰਦੇਸ਼, ਪੰਜਾਬ ਸਮੇਤ 5 ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਪੈਟਰੋਲ-ਡੀਜ਼ਲ ਵਾਂਗ ਗੈਸ ਵੀ ਸਸਤੀ ਕਰ ਦੇਵੇਗੀ। ਰਾਹਤ ਦੀ ਗੱਲ ਇਹ ਰਹੀ ਕਿ ਇਹ ਵਾਧਾ ਸਿਰਫ਼ ਵਪਾਰਕ ਸਿਲੰਡਰਾਂ ਵਿੱਚ ਹੋਇਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੈਟਰੋਲੀਅਮ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਇਹ ਵਾਧਾ ਕੀਤਾ ਹੈ। ਪਿਛਲੇ ਮਹੀਨੇ ਇਹ 266 ਰੁਪਏ ਮਹਿੰਗਾ ਹੋਇਆ ਸੀ ਅਤੇ ਹੁਣ ਇਸ ਵਿੱਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅੱਜ ਵੀ ਦਿੱਲੀ ਵਿੱਚ ਵਪਾਰਕ ਸਿਲੰਡਰ 2100 ਰੁਪਏ ਤੋਂ ਪਾਰ ਹੈ। ਦੋ ਮਹੀਨੇ ਪਹਿਲਾਂ ਇਹ 1733 ਰੁਪਏ ਸੀ। ਮੁੰਬਈ ‘ਚ 19 ਕਿਲੋ ਦਾ ਸਿਲੰਡਰ 2051 ਰੁਪਏ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਕੋਲਕਾਤਾ ‘ਚ 19 ਕਿਲੋ ਦੇ ਇੰਡੇਨ ਗੈਸ ਸਿਲੰਡਰ ਦੀ ਕੀਮਤ 2174.50 ਰੁਪਏ ਹੋ ਗਈ ਹੈ। ਹੁਣ ਚੇਨਈ ‘ਚ 19 ਕਿਲੋ ਦੇ ਸਿਲੰਡਰ ਲਈ 2234 ਰੁਪਏ ਖਰਚਣੇ ਪੈਣਗੇ।