ਅੰਮ੍ਰਿਤਸਰ, 1 ਦਸੰਬਰ (ਅਮਨਦੀਪ) – ਮਾਨਯੋਗ ਡਾ ਸੁਖਚੈਨ ਸਿੰਘ ਗਿੱਲ, ਆਈਪੀਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਮਨਪ੍ਰੀਤ ਸ਼ੀਹਮਾਰ,ਏ.ਸੀ.ਪੀ ਸਾਈਬਰ ਕਰਾਈਮ ਅਤੇ ਫੋਰਸਿਕ ਅੰਮ੍ਰਿਤਸਰ ਜੀ ਦੀ ਯੋਗ ਅਗਵਾਈ ਹੇਠ ਅੱਜ ਮਿਤੀ 30.11.2021 ਨੂੰ ਏ.ਐਸ.ਆਈ ਉਕਾਰ ਸਿੰਘ ਅਤੇ ਮਹਿਲਾ ਮੁੱਖ ਸਿਪਾਹੀ ਸੁਖਵੰਤ ਕੌਰ ਵੁਮੈਨ ਹੈਲਪ ਡੈਸਕ ਥਾਣਾ ਵੱਲਾ, ਵੱਲੋ ਸ੍ਰੀ ਗੁਰੂ ਰਾਮਦਾਸ ਕਾਲਜ ਆਫ ਨਰਸਿੰਗ, ਵੱਲਾ, ਅੰਮ੍ਰਿਤਸਰ ਵਿਖੇ ਔਰਤਾਂ ਦੇ ਹੱਕਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਏ ਐਸ.ਆਈ ਉਕਾਰ ਸਿੰਘ ਅਤੇ ਮਹਿਲਾ ਮੁੱਖ ਸਿਪਾਹੀ ਸੁਖਵੰਤ ਕੌਰ ਵੱਲੋਂ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ, ਘਰੇਲੂ ਹਿੰਸਾ ਤੇ ਸ਼ੋਸ਼ਣ ਅਤੇ ਸਮਾਜ ਵਿੱਚ ਬੱਚਿਆਂ ਅਤੇ ਬਜੁਰਗਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਬਾਰੇ ਵਿਸਥਾਰ ਨਾਲ ਦੱਸਿਆ ਗਿਆ, ਉਹਨਾਂ ਵੱਲੋਂ ਕਿਸੇ ਵੀ ਮੁਸੀਬਤ ਅਤੇ ਤਕਲੀਫ ਸਮੇ ਤੁਰੰਤ ਪੁਲਿਸ ਹੈਲਪਲਾਈਨ ਨੰਬਰ 112 ਅਤੇ 181 ਰਾਂਹੀ ਸਹਾਇਤਾ ਹਾਸਲ ਕਰਨ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਸਾਈਬਰ ਕਰਾਈਮ ਬਾਰੇ ਵੀ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਸਮਝਾਇਆ ਗਿਆ। ਇਸ ਸੈਮੀਨਾਰ ਵਿੱਰ ਐਸ.ਆਈ ਤਰਜਿੰਦਰ ਕੌਰ, ਇੰਚਾਰਜ ਸਾਂਝ ਕੇਂਦਰ ਦੱਖਣੀ ਅਤੇ ਉੱਤਰੀ, ਅਤੇ ਐਰ.ਸੀ ਬਿਕਰਮ ਸਿੰਘ, ਸਾਂਝ ਕੇਦਰ ਥਾਣਾ ਮਕਬੂਲਪੁਰਾ ਵੱਲੋਂ ਵੀ ਸਮੂਲੀਅਤ ਕੀਤੀ ਗਈ ਜਿੰਨਾਂ ਨੇ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਹੂਲਤਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਇਸ ਸੈਮੀਨਾਰ ਵਿੱਚ ਏ.ਐਸ.ਆਈ. ਅਰਵਿੰਦਰਪਾਲ ਸਿੰਘ, ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈਲ ਵੱਲੋਂ ਵੀ ਵਿਦਿਆਰਥੀ ਨਾਲ ਮੋਰਲ ਵੈਲਿਊਜ਼ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਵਿਚਾਰ ਸਾਂਝੇ ਕੀਤੇ ਗਏ ਅਤੇ ਜਿੰਦਗੀ ਅਨੁਸ਼ਾਸਨ ਵਿੱਚ ਰਹਿ ਕੇ ਜਿਉਣ ਬਾਰੇ ਪੇਰਿਤ ਕੀਤਾ ਗਿਆ। ਸੈਮੀਨਾਰ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਦੀ ਸਮਾਪਤੀ ਸਮੇਂ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉੱਪਲ ਅਤੇ ਪ੍ਰੋਫੈਸਰ ਡਾ. ਸੁਖਬੀਰ ਕੌਰ ਜੀ ਨੇ ਆਏ ਪੁਲਿਸ ਸਟਾਫ਼ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਾਂਝ ਕੇਂਦਰ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਔਰਤਾਂ ਦੇ ਹੱਕਾਂ ਸਬੰਧੀ ਕਰਵਾਇਆ ਗਿਆ ਸੈਮੀਨਾਰ
