Archives December 2021

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋ ਅਕਾਂਉਟ ਬ੍ਰਾਂਚ ਖਿਲਾਫ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 31 ਦਸੰਬਰ (ਰੰਧਾਵਾ) – ਜੁਆਇੰਟ ਫੋਰਮ ਦੇ ਹਕੀਮਾ ਗੇਟ ਡਵੀਜ਼ਨ, ਸਿਟੀ ਸਰਕਲ ਅੰਮ੍ਰਿਤਸਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆ ਵੱਲੋਂ ਅਕਾਊਂਟ ਬ੍ਰਾਂਚ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਕਰਮਚਾਰੀਆ ਨੇ ਮੰਗ ਕੀਤੀ ਕਿ ਸਾਡੀਆਂ ਦਸੰਬਰ ਮਹੀਨੇ ਦੀਆ ਤਨਖਾਹਾਂ ਨਵੇਂ ਪੇ ਸਕੇਲਾ ਨਾਲ ਬਣਾ ਕੇ 7 ਜਨਵਰੀ 2022 ਤੱਕ ਬਕਾਇਆ ਪਾ ਦਿੱਤਾ ਜਾਵੇ।ਇੱਥੇ ਦੱਸਣਾ ਬਣਦਾ ਹੈ ਕੇ ਅੰਮ੍ਰਿਤਸਰ ਅਕਾਂਉਟ ਬ੍ਰਾਂਚ ਦੀ ਅਣਗਹਿਲੀ ਕਾਰਨ ਦਸੰਬਰ ਮਹੀਨੇ ਦੀਆਂ ਤਨਖਾਹਾਂ ਨਵੇਂ ਸਕੇਲਾਂ ਤੋਂ ਬਿਨਾਂ ਹੀ ਬਣਾ ਦਿੱਤੀਆਂ ਗਈਆਂ ਸਨ। ਜਿਸ ਕਾਰਨ ਮੁਲਾਜ਼ਮਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦ ਕੇ ਬਾਕੀ ਸਭ ਥਾਵਾਂ ਤੇ ਨਵੇਂ ਪੇਅ ਸਕੇਲਾਂ ਅਨੁਸਾਰ ਤਨਖਾਹਾਂ ਬਣ ਗਈਆਂ ਹਨ ਰੋਸ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੂੰ ਅਕਾਂਉਟ ਬ੍ਰਾਂਚ ਦੇ ਸੁਪਰਡੈਂਟ ਅਨਿਲ ਵਧਾਵਨ ਵੱਲੋਂ ਵਿਸ਼ਵਾਸ ਦੁਆਇਆ ਗਿਆ 7 ਜਨਵਰੀ 2022 ਤੱਕ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਕਾਇਆ ਪਾ ਦਿੱਤਾ ਜਾਵੇਗਾ ਇਸ ਮੌਕੇ ਕੁਲਵਿੰਦਰ ਸਿੰਘ,ਗੁਰਪ੍ਰੀਤ ਸਿੰਘ ਜੱਸਲ, ਰਮੇਸ਼ ਕੁਮਾਰ ਟੁੰਡਾ ਤਲਾਬ, ਨਰਿੰਦਰ ਕੁਮਾਰ ਅਨੰਦ, ਦਵਿੰਦਰ ਸਿੰਘ, ਮੁਨੀਸ਼ ਕੁਮਾਰ, ਮਨਪ੍ਰੀਤ, ਕੰਵਲਜੀਤ ਸਿੰਘ, ਰਾਮ ਕਿਸ਼ਨ, ਪਰਵਿੰਦਰ ਜੀਤ ਸਿੰਘ,ਨਰਿੰਦਰ ਸਿੰਘ,ਰਾਘਵ ਪੁਰੀ, ਰਮੇਸ਼ ਕੁਮਾਰ ਆਦਿ ਆਗੂ ਹਾਜਰ ਰਹੇ।