Archives December 2021

ਸੁਲਝੀ ਅਤੇ ਦਿੱਲ ਖਿੱਚਵੀਂ ਗੀਤਕਾਰੀ ਨਾਲ ਉਬਰਦਾ ਹੋਇਆ ਗੀਤਕਾਰ “ਪੰਕੀ”

ਅੰਮ੍ਰਿਤਸਰ, 31 ਦਸੰਬਰ (ਸਿਮਰਪ੍ਰੀਤ ਸਿੰਘ) – ਸੰਗੀਤ ਜਗਤ ਦੀ ਦੁਨੀਆ ਚ ਜਿਨ੍ਹਾਂ ਮਾਨ ਗਾਇਕਾਂ ਨੂੰ ਦਿੱਤਾ ਜਾਂਦਾ ਹੈ ਓਨਾ ਹੀ ਮਾਨ ਤੇ ਦਰਜਾ ਗੀਤਕਾਰਾਂ ਨੂੰ ਦਿੱਤਾ ਜਾਂਦਾ ਹੈ।ਅੱਜ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਜ਼ਿਲਾ ਦੇ ਮਸ਼ਹੂਰ ਸ਼ਹਿਰ ਜਗਰਾਓਂ ਦਾ ਨੌਜਵਾਨ ਗੀਤਕਾਰ “ਪੰਕੀ” ਜਿਸ ਨੇ ਬਹੁਤ ਹੀ ਘੱਟ ਵਕ਼ਤ ਚ ਲੋਕਾਂ ਨੂੰ ਅਪਣੀ ਕਲਮ ਦੇ ਲਿਖੇ ਗਾਣਿਆਂ ਨੂੰ ਸੁਣਨ ਲਇ ਮਜਬੂਰ ਕਰ ਦਿਤਾ ਅਤੇ ਸ੍ਰੋਤਿਆਂ ਨੇ “ਪੰਕੀ” ਦੀ ਕਲਮ ਨੂੰ ਸਰਾਹਿਆ ਵੀ ਹੁਣ ਤੱਕ “ਪੰਕੀ” ਦੀ ਕਲਮ ਤੋਂ 25 ਤੋਂ ਵੱਧ ਗਾਣੇ ਰਿਲੀਜ਼ ਹੋ ਚੱਕੇ ਹਨ ਪਰ ਪਿਛਲੇ ਇੱਕ ਸਾਲ ਤੋਂ ਲਗਾਤਾਰ 7 ਸੁਪਰਹਿੱਟ ਗਾਣੇ ਚੰਡੀਗੜ੍ਹ ਦੀ ਮਿਊਜ਼ਿਕ ਕੰਪਨੀ ਏ ਆਰ ਪਰਡੋਕਸ਼ਨ (ਸੰਜੀਵ ਕੁਮਾਰ ਵਰਮਾ) ਜੀ ਨਾਲ ਕੀਤੇ “ਪੰਕੀ” ਏ ਆਰ ਬਿਟਜ਼ ਨਾਲ ਜੁੜਿਆ ਹੋਇਆ ਹੈ ਅਤੇ ਸੰਜੀਵ ਕੁਮਾਰ ਵਰਮਾ ਜੀ ਲਗਾਤਾਰ ਪੰਕੀ ਦੀ ਕਲਮ ਨੂੰ ਵੱਧ ਤੋਂ ਵੱਧ ਸ੍ਰੋਤਿਆਂ ਚ ਲੈਕੇ ਆ ਰਹੇ ਹਨ ਜਿਨ੍ਹਾਂ ਵਿਚੋਂ ਲਾਈਫ, ਜੈਕ ਡੀ, ਹੀਰ, ਸੁਪਣਾ, ਪਾਬਲੋ, ਸਰਾਫਾ ਬਾਜ਼ਾਰ , ਲਵ, ਪਿਛਲੇ ਦਿਨਾਂ ਰਿਲੀਜ਼ ਹੋਇਆ “ਸਰਾਫਾ ਬਾਜ਼ਰ ਅਤੇ ਲਵ ਜੋ ਕਿ ਮਸ਼ਹੂਰ ਗਾਇਕ ਵਰਿੰਦਰ ਵਿੱਕੀ ਵਲੋਂ ਗਾਏ ਗਏ ਹਨ ਸ੍ਰੋਤਿਆਂ ਨੇ ਦੋਨਾਂ ਗਾਣਿਆਂ ਨੂੰ ਯੂਟੀਊਬ, ਅਤੇ ਇੰਸਟਾਗ੍ਰਾਮ ਰਿਲਜ਼ ਤੇ ਖੂਬ ਵਾਹ ਵਾਹੀ ਲੁੱਟ ਰਹੇ ਹਨ ਅਤੇ ਅਗਲੇ ਗਾਣੇ ਏ ਆਰ ਬਿਟਜ਼ ਪੰਕੀ ਦੀ ਕਲਮ ਨਾਲ ਅਤੇ ਵਰਿੰਦਰ ਵਿੱਕੀ, ਅਤੇ ਪ੍ਰਭਰਾਏ ਨਾਲ ਲੈਕੇ ਆ ਰਹੇ ਹਨ ਸਾਨੂੰ ਅਤੇ ਸ੍ਰੋਤਿਆਂ ਨੂੰ “ਪੰਕੀ” ਦੇ ਆਉਣ ਵਾਲੇ ਗਾਣਿਆਂ ਦਾ ਇੰਤਜ਼ਾਰ ਰਹੇਗਾ।