Archives August 2021

ਨੋਇਡਾ ਵਿੱਚ ਸੁਪਰਟੈੱਕ ਦੇ ਐਮਰਾਲਡ ਕੋਰਟ ਪ੍ਰਾਜੈਕਟ ਦੇ 40 ਮੰਜ਼ਿਲਾ ਦੋ ਟਾਵਰਾਂ ਨੂੰ ਢਾਹੁਣ ਦੇ ਸੁਪਰੀਮ ਕੋਰਟ ਵੱਲੋਂ ਹੁਕਮ

ਨਵੀਂ ਦਿੱਲੀ, 31 ਅਗਸਤ (ਬੁਲੰਦ ਆਵਾਜ ਬਿਊਰੋ) – ਸੁਪਰੀਮ ਕੋਰਟ ਨੇ ਨੋਇਡਾ ਵਿੱਚ ਸੁਪਰਟੈੱਕ ਦੇ ਐਮਰਾਲਡ ਕੋਰਟ ਪ੍ਰਾਜੈਕਟ ਦੇ 40 ਮੰਜ਼ਿਲਾ ਦੋ ਟਾਵਰਾਂ ਨੂੰ ਢਾਹੁਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਉਸਾਰੀ ਨਾਜ਼ਾਇਜ਼ ਢੰਗ ਨਾਲ ਕੀਤੀ ਗਈ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ 40 ਮੰਜ਼ਿਲਾ ਦੋ ਟਾਵਰਾਂ ਨੂੰ ਨੋਇਡਾ ਅਥਾਰਟੀ ਦੀ ਨਿਗਰਾਨੀ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਡੇਗ ਦਿੱਤਾ ਜਾਵੇ। ਫੈਸਲੇ ਦੌਰਾਨ ਕਿਹਾ ਗਿਆ ਕਿ ਸੁਪਰਟੈੱਕ ਦੇ 915 ਫਲੈਟਾਂ ਤੇ ਦੁਕਾਨਾਂ ਵਾਲੇ ਇਨ੍ਹਾਂ ਟਾਵਰਾਂ ਦੀ ਉਸਾਰੀ ਨੋਇਡਾ ਅਥਾਰਟੀ ਦੀ ਮਿਲੀਭੁਗਤ ਨਾਲ ਕੀਤੀ ਗਈ।

Exit mobile version