Archives August 2021

ਕੋਰੋਨਾ ਤੋਂ ਬਾਅਦ ਵੈਸਟ ਨਾਈਲ ਵਾਇਰਸ ਦਾ ਖਤਰਾ! ਆਖਿਰ ਕੀ ਹੈ ਵਾਇਰਸ ਤੇ ਕਿਵੇਂ ਇਸ ਤੋਂ ਬਚੀਏ?

ਨਵੀਂ ਦਿੱਲੀ, 31 ਅਗਸਤ (ਬੁਲੰਦ ਆਵਾਜ ਬਿਊਰੋ) – ਰੂਸ ਨੇ ਪੱਤਝੜ ‘ਚ ਵੈਸਟ ਨਾਈਲ ਵਾਇਰਸ ਦੇ ਫੈਲਣ ਦਾ ਖਦਸ਼ਾ ਜਤਾਇਆ ਹੈ। ਘੱਟ ਤਾਪਮਾਨ ਤੇ ਭਾਰੀ ਬਾਰਸ਼ ਦੇ ਚੱਲਦਿਆਂ ਮੱਛਰਾਂ ਲਈ ਅਨੁਕੂਲ ਵਾਤਾਵਰਣ ਤਿਆਰ ਹੁੰਦਾ ਹੈ। ਇਸ ਸਾਲ ਤੇਜ਼ ਬਾਰਸ਼, ਗਰਮ ਤੇ ਲੰਬੀ ਪਰਝੜ ਦੀ ਵਜ੍ਹਾ ਨਾਲ ਮੱਛਰ ਪੈਦਾ ਹੋਣ ਲਈ ਅਨੁਕੂਲ ਮਾਹੌਲ ਮਿਲੇਗਾ। ਅਜਿਹਾ ਦੇਖਿਆ ਗਿਆ ਹੈ ਕਿ ਪਤਝੜ ‘ਚ ਵੱਡੀ ਸੰਖਿਆਂ ‘ਚ ਮੱਛਰ ਇਸ ਤਰ੍ਹਾਂ ਦੇ ਵਾਇਰਸ ਨੂੰ ਲਿਆ ਸਕਦੇ ਹਨ। ਰੂਸ ‘ਚ ਹੋਣ ਵਾਲੇ ਵੇਸਟ ਨਾਈਲ ਬੁਖਾਰ ਦਾ 80 ਫੀਸਦ ਤੋਂ ਜ਼ਿਆਦਾ ਅਸਰ ਦੱਖਣ ਪੱਛਮ ‘ਚ ਦੇਖਿਆ ਗਿਆ ਹੈ।

ਕੀ ਹੁੰਦਾ ਹੈ ਵੈਸਟ ਨਾਈਲ ਵਾਇਰਸ

ਇਹ ਇਕ ਵਾਇਰਲ ਬਿਮਾਰੀ ਹੈ। ਇਹ ਪੰਛੀਆਂ ਤੋਂ ਇਨਸਾਨਾਂ ‘ਚ ਕਿਊਲੈਕਸਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ ਇਸ ਦੀ ਵਜ੍ਹਾ ਨਾਲ ਇਨਸਾਨਾਂ ‘ਚ ਘਾਤਕ ਨਿਊਰੋਲੌਜੀਕਲ ਬਿਮਾਰੀ ਹੋ ਜਾਂਦੀ ਹੈ। WHO ਦੇ ਮੁਤਾਬਕ ਵਾਇਰਸ ਦੀ ਵਜ੍ਹਾ ਨਾਲ 20 ਫੀਸਦ ਲੋਕਾਂ ਨੂੰ ਵੈਸਟ ਨਾਈਲ ਫੀਵਰ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਹ ਵਾਇਰਸ ਜ਼ੀਕਾ, ਡੇਂਗੀ ਤੇ ਪੀਤ ਜਵਰ ਵਾਇਰਸ ਨਾਲ ਸਬੰਧਤ ਹੈ।

ਵਾਇਰਸ ਦੇ ਲੱਛਣ ਕੀ ਹਨ?

ਜਿੰਨ੍ਹਾਂ ਨੂੰ ਇਹ ਵਾਇਰਲ ਹੁੰਦਾ ਹੈ ਉਨ੍ਹਾਂ ‘ਚ ਆਮ ਤੌਰ ‘ਤੇ ਹਲਕੇ ਲੱਛਣ ਤੇ ਜਾਂ ਕੋਈ ਲੱਛਣ ਨਹੀਂ ਪਾਇਆ ਜਾਂਦਾ। ਇਸ ਦੇ ਲੱਛਣਾਂ ‘ਚ ਬੁਖਾਰ, ਸਿਰਦਰਦ, ਚਮੜੀ ਤੇ ਦਾਣੇ ਤੇ ਲਿੰਫ ਗਲੈਂਡ ‘ਚ ਸੋਜ ਹੁੰਦੀ ਹੈ। ਇਹ ਕੁਝ ਦਿਨਾਂ ਤੋਂ ਲੈਕੇ ਕਈ ਹਫ਼ਤਿਆਂ ਤਕ ਰਹਿ ਸਕਦਾ ਹੈ। ਪਰ ਖੁਦ ਹੀ ਠੀਕ ਹੋ ਜਾਂਦਾ ਹੈ।

 

Exit mobile version