ਬੰਗਾ – ਕਰਤਾਰਪੁਰ ਤੋਂ ਗੁਰਵਿੰਦਰ ਸਿੰਘ ਸਮਰਾ ਨਾਮਕ ਸਿੱਖ ਸ਼ਰਧਾਲੂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਸਥਾਨ, ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਵਿਖੇ 1ਕਰੋੜ 29 ਲੱਖ ਦੀ ਲਾਗਤ ਨਾਲ ਬਣੀ ਕਲਗ਼ੀ ਭੇਟ ਕੀਤੀ ਹੈ। ਕਲਗ਼ੀ ਨੂੰ ਜਲੰਧਰ ਦੇ ਕਾਰੀਗਰ ਨੇ 6 ਮਹੀਨੇ ਵਿਚ ਤਿਆਰ ਕੀਤਾ। ਕਲਗ਼ੀ ਵਿਚ 2 ਕਿੱਲੋ ਸੋਨਾ ਅਤੇ ਬੇਸ਼ਕੀਮਤੀ ਹੀਰੇ ਜੜੇ ਹਨ।