Archives December 2019

ਸੁਬਰਾਮਨੀਅਮ ਵਲੋਂ ਮੁਸ਼ਰਫ਼ ਨੂੰ ਭਾਰਤੀ ਸ਼ਹਿਰੀਅਤ ਦੇਣ ਦੀ ਪੇਸ਼ਕਸ਼

ਐਸ ਸੁਰਿੰਦਰ

ਆਖਿਰ ਉਹ ਹੀ ਹੋਇਆ ਜਿਸ ਦਾ ਸ਼ੱਕ ਸੀ । ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸੁਬਰਾਮਨੀਅਮ ਸੁਆਮੀ ਨੇ ਬਿਆਨ ਦਿੱਤਾ ਹੈ ਭਾਰਤ ਜਰਨਲ ਪਰਵੇਜ਼ ਮੁਸ਼ਰਫ਼ ਨੂੰ ਭਾਰਤ ਦੀ ਸ਼ਹਿਰੀਅਤ ਦੇਣ ਲਈ ਤਿਆਰ ਹੈ ” ।

ਜਰਨਲ ਪਰਵੇਜ਼ ਮੁਸ਼ਰਫ਼ ਨੂੰ ਸਜ਼ਾ – ਏ – ਮੌਤ ਦੀ ਖ਼ਬਰ ਨੂੰ ਭਾਰਤੀ ਚੈਨਲਾਂ ਨੇ ਤੜਕੇ ਲਾ – ਲਾ ਕੇ ਸੁਣਾਇਆ ਤਾਂ ਕਿ ਭਾਰਤ ਦੇ ਲੋਕਾਂ ਨੂੰ ਇਹ ਪਤਾ ਲੱਗ ਜਾਵੇ , ਪਾਕਿਸਤਾਨ ਦੇ ਹਾਲਾਤ ਕਿੰਨੇ ਖਰਾਬ ਹਨ । ਪਾਕਿਸਤਾਨ ਵਿਚ ਮੁਸਲਮਾਨ ਵੀ ਸੁਰੱਖਿਅਤ ਨਹੀਂ ਹਨ । ਉਥੇ ਘੱਟ ਗਿਣਤੀਆਂ ਕਿਵੇਂ ਸੁਰੱਖਿਅਤ ਹੋ ਸਕਦੀਆਂ ਹਨ ”?

ਦੁਨੀਆ ਜਾਣਦੀ ਹੈ ਭਾਰਤ ਵਿਚ ਐਂਟੀ ਮੁਸਲਿਮ ਬਿਲ ਮੁਸਲਮਾਨਾਂ ਨੂੰ ਭਾਰਤ ਦੀ ਸ਼ਹਿਰੀਅਤ ਨਾ ਦੇਣ ਵਾਰੇ ਪਾਸ ਕੀਤਾ ਹੈ । ਫਿਰ ਸੁਬਰਾਮਨੀਅਮ ਸੁਆਮੀ ਵਲੋਂ ਜਰਨਲ ਪਰਵੇਜ਼ ਮੁਸ਼ਰਫ਼ ਨੂੰ ਭਾਰਤ ਦੀ ਸ਼ਹਿਰੀਅਤ ਕਿਸ ਕਾਨੂੰਨ ਰਾਹੀਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ”?

ਇਥੇ ਇਕ ਗੱਲ ਸਪੱਸ਼ਟ ਕਰ ਦੇਵਾਂ ਜਰਨਲ ਪਰਵੇਜ਼ ਮੁਸ਼ਰਫ਼ ਜੇਕਰ ਕਿਸੇ ਨੂੰ ਸਭ ਤੋਂ ਜ਼ਿਆਦਾ ਨਫ਼ਰਤ ਕਰਦਾ ਹੈ ਉਹ ਭਾਰਤ ਹੈ । ਪਾਕਿ ਫੌਜ ਦੇ ਸਪੋਕਸਮੈਨ ਮੇਜਰ ਜਰਨਲ ਆਸਿਫ਼ ਗਾਫ਼ੂਰ ਨੇ ਪਿਛਲੇ ਦਿਨ ਇਹ ਬਿਆਨ ਦੇ ਦਿੱਤਾ ਸੀ ਕਿ ਜਰਨਲ ਪਰਵੇਜ਼ ਮੁਸ਼ਰਫ਼ ਨੂੰ ਸੁਣਾਈ ਗਈ ਸਜ਼ਾ ਤੋਂ ਪਾਕਿ ਫੌਜ਼ ਵਿਚ ਗੁੱਸਾ ਹੈ ਅਤੇ ਜਰਨਲ ਮੁਸ਼ਰਫ਼ ਦੀ ਹਮਾਇਤ ਵਿਚ ਪਾਕਿਸਤਾਨ ਵਿਚ ਮੁਜ਼ਾਹਰੇ ਹੋਏ ਹਨ ।

ਜਰਨਲ ਬਾਜਵਾ ਨੇ ਨਾ ਸਿਰਫ਼ ਇਮਰਾਨ ਖਾਨ ਨੂੰ ਪਾਕਿ ਫੌਜ ਦਾ ਸੁਨੇਹਾ ਦੇ ਦਿੱਤਾ ਹੈ ‘ ਬਲਕਿ ਪਾਕਿ ਫੌਜ ਦੇ ਕਮਾਂਡੋ ਗਰੁੱਪ S S G ਹੈਡਕੁਆਟਰ ਦਾ ਦੌਰਾ ਕਰਕੇ ਪਾਕਿਸਤਾਨ ਦੀਆਂ ਕੋਰਟਾਂ ਨੂੰ ਵੀ ਫੌਜ ਦੀ ਇਕਮੁੱਠਤਾ ਦਾ ਸੁਨੇਹਾ ਦੇ ਦਿੱਤਾ ਹੈ ।

ਸੁਬਰਾਮਨੀਅਮ ਸੁਆਮੀ ਦਾ ਐਸ ਮੌਕੇ ਇਹ ਬਿਆਨ ਦੇਣਾ ਜਦੋਂ ਭਾਰਤ ਦੇ ਬਹੁਤੇ ਸੂਬਿਆਂ ਵਿਚ ਐਂਟੀ ਮੁਸਲਿਮ ਬਿਲ ਦੀ ਮਾਰ ਹੇਠ ਭਾਰਤੀ ਮੁਸਲਮਾਨ ਕੋਲੋਂ ਭਾਰਤੀ ਸ਼ਹਿਰੀਅਤ ਖੋਈ ਜਾ ਰਹੀ ਹੈ । ਉਦੋਂ ਜਰਨਲ ਮੁਸਰਫ਼ ਨੂੰ ਭਾਰਤੀ ਸ਼ਹਿਰੀਅਤ ਦੇਣੀ ਕੇਵਲ ਤੇ ਕੇਵਲ ਪਾਕਿਸਤਾਨੀ ਫੌਜ ਸੁਪਰੀਮ ਕੋਰਟ ਹਕੂਮਤ ਵਿਚ ਵੱਡਾ ਫਸਾਦ ਕਰਾਉਣ ਦੀ ਸਾਜਿਸ਼ ਚਲ ਰਹੀ ਜਾਪਦੀ ਹੈ ” । ਪਾਕਿਸਤਾਨ ਵਿਚ ਅਗਰ ਮਾੜੀ ਜਿਹੀ ਵੀ ਅਦਾਰਿਆਂ ਵਿਚ ਖਿੱਚੋਤਾਣ ਹੁੰਦੀ ਹੈ ਉਸ ਦਾ ਭਾਰਤ ਵਲੋਂ ਪੂਰਾ ਫਾਇਦਾ ਉਠਾਇਆ ਜਾਂਦਾ ਹੈ ‘ ।

ਪਾਕਿ ਫੌਜ ਦੇ ਸਪੋਕਸਮੈਨ ਨੇ ਭਾਰਤ ਨੂੰ ਕੰਟਰੋਲ ਲਾਇਨ ਤੇ ਗੜਬੜ ਕਰਨ ਤੋਂ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਅਸੀਂ ਕੰਟਰੋਲ ਲਾਇਨ ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਾਂ । ਜੇਕਰ ਭਾਰਤ ਨੇ ਕੰਟਰੋਲ ਲਾਇਨ ਤੇ ਹਮਲਾ ਕੀਤਾ , ਅਸੀਂ ਤੋਹਫ਼ਾ ਦਿਆਂਗੇ ”।

Exit mobile version