
ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਹੋਵੇਗਾ ਵੱਡਾ ਪ੍ਰਦਰਸ਼ਨ : ਸਿੱਖ ਸੰਗਤ
ਬੀਤੇ ਦਿਨੀਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਸੱਚੀ ਅਦਾਲਤ ਸਾਹਿਬ ਦੇ ਸਾਈਨ ਬੋਰਡ ਜੋ ਕੇ ਹੋਲੀ ਸਿਟੀ ਦੇ ਮੇਨ ਗੇਟ ਤੇ ਸਿੱਖ ਸੰਗਤਾਂ ਦੀ ਸਹੂਲਤ ਲਈ ਲਾਏ ਗਏ ਸਨ। ਪਰ ਹੋਲੀ ਸਿਟੀ ਦੇ ਮਾਲਿਕ ਹਰਿੰਦਰ ਸਿੰਘ ਅਤੇ ਹੋਰਾਂ ਵਲੋਂ ਪੁੱਟ ਕੇ ਸਿੱਖ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਈ।। ਜਦੋਂ ਸਿੱਖ ਸੰਗਤ ਤੇ ਦੁਬਾਰਾ ਅਰਦਾਸ ਬੇਨਤੀ ਕਰਕੇ ਗੁਰੂਦਵਾਰਾ ਸਾਹਿਬ ਦਾ ਬੋਰਡ ਲਾਇਆ ਤਾਂ ਹਰਿੰਦਰ ਸਿੰਘ ਨੇ ਦੁਬਾਰਾ ਸਾਥੀਆਂ ਨਾਲ ਜਾ ਕੇ ਬੋਰਡ ਨੂੰ ਪੁੱਟ ਕੇ ਲੁਕਾ ਦਿੱਤਾ। ਜਿਸ ਤੇ ਸਿੱਖ ਸੰਗਤ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਉਪਰੰਤ ਪ੍ਰਸ਼ਾਸ਼ਨ ਕੋਲੋਂ ਕਾਰਵਾਈ ਕਰਦਿਆਂ ਥਾਣਾ ਕੰਟਨਮੈਂਟ ਵਿਚ FIR No 61 ਦਰਜ਼ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਅਜੇ ਤੱਕ ਦੋਸ਼ੀਆਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ , ਅਤੇ ਨਾ ਹੀ ਗੁਰੂਦਵਾਰਾ ਸਾਹਿਬ ਦਾ ਬੋਰਡ ਵਾਪਿਸ ਦਿੱਤਾ ਗਿਆ । ਇਸ ਸਬੰਧ ਵਿੱਚ ਦਿਨ ਐਤਵਾਰ ਨੂੰ 11 ਵਜੇ ਗੁਰਦੁਆਰਾ ਸ੍ਰੀ ਸੱਚੀ ਅਦਾਲਤ ਸਾਹਿਬ ਵਿਖੇ ਸਮੂਹ ਸੰਗਤਾਂ ਇਕੱਤਰ ਹੋ ਕੇ ਅਗਲੀ ਰਣਨੀਤੀ ਤੈਅ ਕਰਨਗੀਆਂ ।। ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।