ਅੰਮ੍ਰਿਤਸਰ, 12 ਦਸੰਬਰ (ਬੁਲੰਦ ਆਵਾਜ ਬਿਊਰੋ) – ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਅੰਮ੍ਰਿਤਸਰ ਉੱਤਰੀ ਵਿੱਚ ਮੁਕਾਬਲਾ ਇਕ ਤਰਫਾ ਹੋਵੇਗਾ ਅਤੇ ਸਾਬਕਾ ਆਈ ਜੀ ਆਪ ਨੇਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਡੇ ਫਰਕ ਨਾਲ ਜਿੱਤਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜੁਆਇੰਟ ਸਕੱਤਰ ਵਰੁਣ ਰਾਣਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਕੀਤਾ। ਰਾਣਾ ਨੇ ਕਿਹਾ ਕਿ ਹਲਕਾ ਉੱਤਰੀ ਵਿੱਚ ਇੱਕ ਪਾਸੇ ਰਵਾਇਤੀ ਪਾਰਟੀਆਂ ਦੇ ਓਹ ਲੀਡਰ ਨੇ ਜਿਨ੍ਹਾਂ ਨੇ ਸਿਰਫ ਅੱਜ ਤੱਕ ਲੋਕਾਂ ਨੇ ਵਾਅਦੇ ਕੀਤੇ ਨੇ ਅਤੇ ਇਕ ਪਾਸੇ ਓਹ ਸਾਬਕਾ ਇਮਾਨਦਾਰ ਅਫ਼ਸਰ ਹੈ ਜਿਸਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਨੂੰ ਲੈਕੇ ਆਪਣੀ ਨੌਕਰੀ ਛੱਡ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ। ਰਾਣਾ ਨੇ ਕਿਹਾ ਕਿ ਹਲਕਾ ਉੱਤਰੀ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਮੌਕੇ ਓਹਨਾਂ ਨਾਲ ਸ਼ਹਿਰੀ ਪ੍ਰਧਾਨ ਮੈਡਮ ਜੀਵਨਜੋਤ ਕੌਰ, ਬਲਾਕ ਪ੍ਰਧਾਨ ਮੁਖਵਿੰਦਰ ਸਿੰਘ ਵਿਰਦੀ, ਸੋਸ਼ਲ ਮੀਡੀਆ ਇੰਚਾਰਜ ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।