More

    ਸੰਧੂ ਸਮੁੰਦਰੀ ਨੇ ਮਹਿਲਾ ਮੋਰਚਾ ਸ਼ਰੁਤੀ ਵਿਜ ਦੇ ਗ੍ਰਹਿ ਵਿਖੇ ਔਰਤਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ

    ਭਾਜਪਾ ਦੇ ਰਾਜ ‘ਚ ਔਰਤਾਂ ਦਾ ਸਨਮਾਨ ਅਤੇ ਨੁਮਾਇੰਦਗੀ ਵਧੀ : ਤਰਨਜੀਤ ਸਿੰਘ ਸੰਧੂ ਸਮੁੰਦਰੀ

    ਅੰਮ੍ਰਿਤਸਰ, 19 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਮੂਨ ਐਵਿਨਿਊ ਵਿਖੇ ਵਿਸ਼ਾਲ ਮੀਟਿੰਗ ਦੌਰਾਨ, ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਪ੍ਰਧਾਨ ਸ਼ਰੂਤੀ ਵਿਜ ਦੀ ਪ੍ਰਧਾਨਗੀ ਹੇਠ ਇਕੱਤਰ ਹੋਈਆਂ ਸੈਂਕੜੇ ਔਰਤਾਂ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿੱਤ ਵਿਚ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੰਧੂ ਦਾ ਸਨਮਾਨ ਕਰਦਿਆਂ ਭਰੋਸਾ ਦਿੱਤਾ ਕਿ ਇਸ ਵਾਰ ਹਲਕਾ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਦੀ ਜਿੱਤ ਯਕੀਨੀ ਹੈ। ਤਰਨਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਵਿਕਾਸ ਕਰਾਉਣ ਲਈ ਵਸੀਲੇ ਜੁਟਾਏ ਜਾਣਗੇ, ਜਿੱਥੇ ਅਣਗਿਣਤ ਨੌਕਰੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਨਮਾਨ ਅਤੇ ਸੁਰੱਖਿਆ ਕਰਨਾ ਭਾਜਪਾ ਦਾ ਮੁੱਖ ਉਦੇਸ਼ ਹੈ। ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਇਸ ਹੱਦ ਤੱਕ ਸੁਧਾਰਿਆ ਜਾਵੇਗਾ ਕਿ ਜੇਕਰ ਔਰਤਾਂ ਦੇਰ ਰਾਤ ਤੱਕ ਕੰਮ ਤੋਂ ਘਰ ਪਹੁੰਚਦੀਆਂ ਹਨ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਡਰ ਦਾ ਸਾਹਮਣਾ ਨਾ ਕਰਨਾ ਪਵੇ। ਮਹਿਲਾ ਮੋਰਚਾ ਦੀ ਪ੍ਰਧਾਨ ਸ਼ਰੂਤੀ ਵਿਜ ਨੇ ਕਿਹਾ ਕਿ ਦੇਸ਼ ਦੇ ਸਫਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਔਰਤਾਂ ਦਾ ਸਸ਼ਕਤੀਕਰਨ ਹੋਇਆ ਹੈ ਅਤੇ ਇਹ ਮੋਦੀ ਦੀ ਗਾਰੰਟੀ ਹੈ ਕਿ ਨਾਰੀ ਸ਼ਕਤੀ ਵੰਦਨ ਐਕਟ ਤਹਿਤ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33 ਸੀਟਾਂ ਹੋਣਗੀਆਂ। ਅਗਲੇ 5 ਸਾਲਾਂ ਵਿੱਚ ਸੀਟਾਂ ਦੀ ਪ੍ਰਤੀਸ਼ਤਤਾ ‘ਤੇ ਰਾਖਵਾਂਕਰਨ ਦਾ ਪ੍ਰਬੰਧ ਹੋਵੇਗਾ। ਇਸ 33 ਫ਼ੀਸਦੀ ਵਿੱਚੋਂ ਇੱਕ ਤਿਹਾਈ ਸੀਟਾਂ ਅਨੁਸੂਚਿਤ ਜਾਤੀਆਂ ਅਤੇ ਕਬੀਲਿਆਂ ਨਾਲ ਸਬੰਧਿਤ ਔਰਤਾਂ ਲਈ ਰਾਖਵੀਂਆਂ ਹੋਣੀਆਂ ਹਨ। ਸ਼ਰੂਤੀ ਵਿੱਜ ਨੇ ਕਿਹਾ ਕਿ ਮੋਦੀ ਜੀ ਵੱਲੋਂ ਅੰਮ੍ਰਿਤਸਰ ਤੋਂ ਭੇਜੇ ਗਏ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੋ ਕਿ ਦੂਰਅੰਦੇਸ਼ੀ, ਤਜਰਬੇਕਾਰ ਅਤੇ ਚੰਗੀ ਸ਼ਖ਼ਸੀਅਤ ਦੇ ਹਨ, ਨੂੰ ਅੰਮ੍ਰਿਤਸਰ ਤੋਂ ਚੁਣ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ। ਔਰਤਾਂ ਦੀ ਵੋਟ ਲਗਭਗ 50 ਪ੍ਰਤੀਸ਼ਤ ਹੈ ਅਤੇ ਉਹ  ਭਰੋਸਾ ਦਿਵਾਉਂਦੀ ਹੈ ਕਿ ਜ਼ਿਆਦਾਤਰ ਔਰਤਾਂ ਦੀਆਂ ਵੋਟਾਂ ਭਾਜਪਾ ਦੇ ਹੱਕ ਵਿੱਚ ਪੈਣਗੀਆਂ ਜੋ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣਗੀਆਂ। ਇਸ ਮੌਕੇ ਹਲਕਾ ਉੱਤਰੀ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਰੀਨਾ ਜੇਤਲੀ, ਪ੍ਰਮੋਦ ਮਹਾਜਨ, ਪ੍ਰੋਫੈਸਰ ਭਨੋਟ, ਰਜਨੀਸ਼ ਸ਼ਰਮਾ, ਅਜੇ ਕੁਮਾਰ, ਰਘੁਵੀਰ ਸਿੰਘ, ਹਰਦੀਪ ਸਿੰਘ, ਸੁਰਿੰਦਰ ਕੁਮਾਰ, ਲਲਿਤ ਕੁਮਾਰ, ਪੰਕਜ ਕਪੂਰ, ਪੰਕਜ ਵਾਹੀ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img