More

    ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਪਾਰ ਅਤੇ ਸਹਿਤ ਸੇਵਾਵਾਂ ਦੀ ਹੱਬ ਵੱਜੋਂ ਉਭਾਰਿਆ ਜਾਵੇਗਾ : ਈਮਾਨ ਸਿੰਘ ਮਾਨ

    ਸਾਬਕਾ ਸੈਨਿਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮਰਥਨ ਦਾ ਐਲਾਨ

    ਅੰਮ੍ਰਿਤਸਰ,17 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਅੱਜ ਹਲਕਾ ਮਜੀਠਾ ਦੇ ਪਿੰਡ ਮੁਗੋਸੋਹੀ ਵਿਖੇ ਸੂਬੇਦਾਰ ਹਰਭਜਨ ਸਿੰਘ ਸਕੱਤਰ ਜਨਰਲ ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿ ਪੰਜਾਬ ਵੱਲੋਂ ਸੈਨਿਕਾਂ ਦੀ ਭਰਵੀਂ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਉਮੀਦਵਾਰ ਸ੍ਰ ਈਮਾਨ ਸਿੰਘ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਸ੍ਰ ਮਾਨ ਤੋਂ ਇਲਾਵਾ ਸਾਬਕਾ ਸੈਨਿਕ ਐਕਸ਼ਨ ਗਰੁੱਪ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਗੁਰਤੇਜ ਸਿੰਘ ਦਾਨਗੜ੍ਹ, ਪਾਰਟੀ ਦੇ ਜਰਨਲ ਸਕੱਤਰ ਸ੍ਰ ਉਪਕਾਰ ਸਿੰਘ ਸੰਧੂ, ਸ੍ਰ ਅਮਰੀਕ ਸਿੰਘ ਜੀ ਨੰਗਲ, ਸ੍ਰ ਜਸਕਰਨ ਸਿੰਘ ਨੰਗਲ, ਸ੍ਰ ਕੁਲਵੰਤ ਸਿੰਘ ਮਜੀਠਾ, ਸ੍ਰ ਹਰਵੰਤ ਸਿੰਘ ਨੰਗਲ, ਸ੍ਰ ਧੀਰ ਸਿੰਘ ਲੋਹਾਰਾਂ ਵਾਲੀ, ਸ੍ਰ ਦਵਿੰਦਰ ਸਿੰਘ ਫਤਾਹਪੁਰ, ਸ੍ਰ ਅਮਰਜੀਤ ਸਿੰਘ, ਸ੍ਰ ਕੁਲਵੰਤ ਸਿੰਘ ਮਝੈਲ, ਸ੍ਰ ਸ਼ਮਸ਼ੇਰ ਸਿੰਘ ਪੱਧਰੀ, ਸ੍ਰ ਚੈਂਚਲ ਸਿੰਘ ਕਲੇਰ, ਸੂਬੇਦਾਰ ਸੁਬੇਗ ਸਿੰਘ, ਸ੍ਰ ਬਲਵਿੰਦਰ ਸਿੰਘ, ਸ੍ਰ ਗੁਰਚੇਤ ਸਿੰਘ, ਸ੍ਰ ਸਤਨਾਮ ਸਿੰਘ, ਸ੍ਰ ਗੁਰਮੀਤ ਸਿੰਘ ਮੰਗੇਵਾਲ, ਜਥੇਦਾਰ ਹਰੀ ਸਿੰਘ ਸੰਘੇੜਾ, ਸ੍ਰ ਕਰਨੈਲ ਸਿੰਘ, ਸ੍ਰ ਅਜੀਜ ਸਿੰਘ ਦਾਨਗੜ ਅਤੇ ਸਵਰਾਜ ਸਿੰਘ ਵੀ ਹਾਜਰ ਸਨ। ਇਸ ਮੀਟਿੰਗ ਵਿੱਚ ਸਾਬਕਾ ਸੈਨਿਕ ਐਕਸ਼ਨ ਗਰੁੱਪ ਦੇ ਪੰਜਾਬ ਪ੍ਰਧਾਨ ਜਥੇਦਾਰ ਗੁਰਤੇਜ ਸਿੰਘ ਦਾਨਗੜ ਨੇ ਆਪਣੇ ਸਮੁੱਚੇ ਗਰੁੱਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਈਮਾਨ ਸਿੰਘ ਮਾਨ ਦਾ ਡੱਟ ਕੇ ਸਮਰਥਨ ਕਰਨ ਐਲਾਨ ਕੀਤਾ। ਇਸ ਮੌਕੇ ਤੇ ਸ੍ਰ ਈਮਾਨ ਸਿੰਘ ਮਾਨ ਨੇ ਜਥੇਦਾਰ ਗੁਰਤੇਜ ਸਿੰਘ ਦਾਨਗੜ ਤੇ ਉਹਨਾਂ ਦੇ ਸਮੁੱਚੇ ਸਾਬਕਾ ਐਕਸ਼ਨ ਗਰੁੱਪ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਬੋਲਦਿਆਂ ਹੋਇਆਂ ਸੱਤਾ ਸੁੱਖ ਮਾਣ ਚੁੱਕੀਆ ਅਤੇ ਮਾਣ ਰਹੀਆਂ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਤੇ ਵੱਡੇ ਇਲਜ਼ਾਮ ਲਗਾਉਂਦਿਆ ਹੋਇਆਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਰਾਜ ਦੌਰਾਨ ਹੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਨਸ਼ਾ ਪ੍ਰਫੁੱਲਤ ਹੋਇਆ ਹੈ ਜਦੋਂ ਕਿ ਇਸ ਇਲਾਕੇ ਦੀਆਂ ਮਿਸਾਲਾਂ ਪੂਰੀ ਦੁਨੀਆਂ ਵਿੱਚ ਦਿੱਤੀਆਂ ਜਾਂਦੀਆਂ ਸਨ ਅਤੇ ਅੱਜ ਇਹ ਇਲਾਕਾ ਚਾਰੇ ਪਾਸਿਆਂ ਤੋਂ ਮਾਰ ਝੱਲ ਰਿਹਾ ਹੈ। ਸਭ ਤੋਂ ਪਹਿਲੇ ਨੰਬਰ ਤੇ ਖੁੱਲੇਆਮ ਵਿਕਦਾ ਨਸ਼ਾ ਹੈ ਜਿਸਨੇ ਇਸ ਇਲਾਕੇ ਦੀਆਂ ਜੜਾਂ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਜਿਸਨੂੰ ਰੋਕਣਾਂ ਇਸ ਇਲਾਕੇ ਦੇ ਲੀਡਰਾਂ ਦੀ ਪਹਿਲਕਦਮੀਂ ਹੋਣੀ ਚਾਹੀਦੀ ਪਰ ਉਸ ਤੋਂ ਵੀ ਜਿਆਦਾ ਅਫਸੋਸ ਇਸ ਗੱਲ ਦਾ ਹੈ ਉਹ ਆਪ ਇਸ ਕਾਰੋਬਾਰ ਵਿੱਚ ਪੂਰੀ ਤਰਾਂ ਲਿਪਤ ਹਨ ਜੋ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਦੂਸਰੇ ਨੰਬਰ ਤੇ ਪੈਣ ਵਾਲੀ ਰੋਜ਼ਗਾਰ ਦੀ ਮਾਰ ਹੈ ਕਿਉਂਕਿ ਇਥੇ ਇੰਡਸਟਰੀ ਦੀ ਘਾਟ ਕਾਰਨ ਕਮਾਈ ਦੇ ਸੋਮੇ ਘੱਟ ਹਨ ਜਿਸ ਕਾਰਨ ਇਸ ਇਲਾਕੇ ਦੇ ਨੌਜਵਾਨ ਸਕੈਂਡਰੀ ਐਜੂਕੇਸ਼ਨ ਤੋਂ ਤੁਰੰਤ ਬਾਅਦ ਹੀ ਬਾਹਰਲੇ ਮੁਲਕਾਂ ਵਿੱਚ ਜਾਕੇ ਕਮਾਈ ਕਰਨ ਨੂੰ ਤਰਜੀਹ ਦੇ ਰਹੇ ਹਨ ਜੋ ਕਿ ਉਹਨਾਂ ਦੀ ਮਜਬੂਰੀ ਬਣ ਚੁੱਕਿਆ ਹੈ। ਤੀਸਰੇ ਨੰਬਰ ਤੇ ਕੇਂਦਰ ਸਰਕਾਰਾਂ ਦੀ ਪੰਜਾਬ ਦੀਆਂ ਉਪਜਾਉ ਜ਼ਮੀਨਾਂ ਤੇ ਰੱਖੀ ਜਾ ਰਹੀ ਪੈਨੀ ਨਜ਼ਰ ਹੈ ਜੋ ਆਪਣੇਂ ਨਿੱਜੀ ਮੁਫਾਦਾਂ ਦੇ ਤਹਿਤ ਵੱਡੇ ਵਪਾਰਕ ਘਰਾਣਿਆਂ ਨੂੰ ਇਸਤੇ ਕਾਬਜ ਕਰਨਾਂ ਚਹੁੰਦੀਆਂ ਹਨ ਤੇ ਚੋਥੇ ਨੰਬਰ ਤੇ ਇਹਨਾਂ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਇਸ ਇਲਾਕੇ ਹਰ ਪ੍ਰਕਾਰ ਦੀ ਮਿਲਣ ਵਾਲੀ ਸਹੂਲਤ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਸ੍ਰ ਮਾਨ ਨੇ ਕਿਹਾ ਕਿ ਜੇਕਰ ਪਿੱਛੇ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਗਾਤਾਰ ਵਾਰ-ਵਾਰ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਦੇ ਲੀਡਰ ਇਸ ਇਲਾਕੇ ਦੀ ਤਰਜ਼ਮਾਨੀ ਭਾਰਤ ਦੀ ਲੋਕ ਸਭਾ ਚ’ ਕਰਦੇ ਆਏ ਹਨ ਪਰੰਤੂ ਕਿਸੇ ਨੇ ਵੀ ਇਥੋਂ ਦੇ ਲੋਕਾਂ ਦੀ ਪੀੜਾ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਅਤੇ ਨਾਂ ਹੀ ਇਸ ਇਲਾਕੇ ਦੀ ਬਿਹਤਰੀ ਲਈ ਕੋਈ ਅਵਾਜ਼ ਉਠਾਈ। ਇਹ ਇਲਾਕਾ ਪੂਰੇ ਭਾਰਤ ਵਿੱਚ ਸਭ ਤੋਂ ਬਹਾਦਰ ਕੌਮ ਦੀ ਹੱਬ ਵੱਜੋਂ ਜਾਣਿਆਂ ਜਾਂਦਾ ਹੈ ਜਿਸਨੇ ਮੁਗਲਾਂ ਤੋਂ ਲੈਕੇ ਦੇਸ਼ ਦੀ ਅਜਾਦੀ ਅਤੇ ਹੁਣ ਤੱਕ ਦੇਸ਼ ਦੀ ਤਰੱਕੀ ਲਈ ਸਭ ਵੱਧ ਯੋਗਦਾਨ ਪਾਇਆ ਹੈ ਪਰੰਤੂ ਸਭ ਤੋਂ ਵੱਧ ਇਸ ਇਲਾਕੇ ਹੱਕਾਂ ਅਧਿਕਾਰਾਂ ਨੂੰ ਦਰ-ਕਿਨਾਰ ਕਰਕੇ ਇਸਨੂੰ ਲਤਾੜਿਆ ਜਾ ਰਿਹਾ। ਉਹਨਾਂ ਕਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਉਣ ਵਾਲੇ ਸਮੇਂ ਵਿੱਚ ਪਹਿਲ ਦੇ ਅਧਾਰ ਤੇ ਸਿੱਖਿਆ, ਵਪਾਰ ਅਤੇ ਸਿਹਤ ਸੇਵਾਵਾਂ ਪੱਖੋਂ ਮੋਹਰੀ ਬਣਾਉਣ ਦੇ ਪੂਰਨ ਯਤਨ ਕੀਤੇ ਜਾਣਗੇ ਅਤੇ ਇਸਨੂੰ ਇਕ ਵਪਾਰਕ ਤੇ ਸਹਿਤ ਸੇਵਾਵਾਂ ਦੀ ਹੱਬ ਵੱਜੋਂ ਉਭਾਰਿਆ ਜਾਵੇਗਾ ਤਾਂ ਜੋ ਰੋਜਗਾਰ ਦੇ ਵਸੀਲੇ ਵੱਧਣ ਨਾਲ ਇਥੋਂ ਦੇ ਲੋਕ ਇਥੋਂ ਦੀ ਨੌਜਵਾਨੀ ਬਾਹਰਲੇ ਮੁਲਕਾਂ ਦਾ ਰੁਖ਼ ਤਿਆਗ ਕੇ ਆਪਣੇਂ ਇਲਾਕੇ ਦੀ ਬਿਹਤਰੀ ਲਈ ਕੰਮ ਕਰ ਸਕਣ। ਅਖ਼ੀਰ ਵਿੱਚ ਸ੍ਰ ਮਾਨ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਵਧਾਏ ਜਾਣ ਨੂੰ ਤਰਜੀਹ ਦੇਣਾਂ ਜਰੂਰੀ ਕਿਹਾ ਕਿਉਂਕਿ ਇਹੀ ਇਕ ਵਧੀਆ ਵਸੀਲਾ ਹੈ ਜੋ ਇਸ ਇਲਾਕੇ ਨੂੰ ਵਪਾਰ ਰਾਹੀਂ ਵੱਧ ਆਮਦਨੀ ਦੇ ਸੋਮੇਂ ਪੈਦਾ ਕਰਕੇ ਦੇ ਸਕਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img