ਸਿਖ ਵਿਰਾਸਤੀ ਇਮਾਰਤਾਂ ਬਾਰੇ ਪੁਰਾਤੱਤਵ ਵਿਭਾਗ ਦੀ ਟੀਮ 10 ਦਿਨਾਂ ਦੇ ਅੰਦਰ ਸੌਂਪੇਗੀ ਰਿਪੋਰਟ

ਸਿਖ ਵਿਰਾਸਤੀ ਇਮਾਰਤਾਂ ਬਾਰੇ ਪੁਰਾਤੱਤਵ ਵਿਭਾਗ ਦੀ ਟੀਮ 10 ਦਿਨਾਂ ਦੇ ਅੰਦਰ ਸੌਂਪੇਗੀ ਰਿਪੋਰਟ

ਅੰਮ੍ਰਿਤਸਰ, 22 ਜੁਲਾਈ (ਗਗਨ) – ਅਕਾਲ ਤਖ਼ਤ ਸਾਹਿਬ ਦੇ ਨਾਲ ਬਣ ਰਹੇ ਨਵੇਂ ਜੋੜਾ ਘਰ ਵਿਖੇ ਖੁਦਾਈ ਦੌਰਾਨ ਮਿਲੀਆਂ ਪੁਰਾਤਨ ਇਮਾਰਤਾਂ ਦੀ ਜਾਂਚ ਲਈ ਪੁਰਾਤੱਤਵ ਵਿਭਾਗ ਦੀ 4 ਮੈਂਬਰੀ ਟੀਮ ਬੀਤੇ ਮੰਗਲਵਾਰ ਸਵੇਰੇ ਮੌਕੇ ‘ਤੇ ਪਹੁੰਚੀ। ਟੀਮ ਦੇ ਮੁਖੀ ਏ.ਕੇ. ਤਿਵਾੜੀ ਆਰਕੋਲੌਜਿਸਟ ਵਧੀਕ ਸੁਪਰੀਡੈਂਟ ਪੁਰਾਤੱਤਵ ਵਿਭਾਗ ਨੇ ਕਿਹਾ ਕਿ ਸਾਰੀ ਰਿਪੋਰਟ 10 ਦਿਨਾਂ ਦੇ ਅੰਦਰ ਡੀਸੀ ਅੰਮਿ੍ਤਸਰ ਨੂੰ ਸੌਂਪ ਦਿੱਤੀ ਜਾਵੇਗੀ। ਜੋ ਵੀ ਪੁਰਾਤਨ ਹਿੱਸਾ ਮਿਲਿਆ ਹੈ, ਭਾਵੇਂ ਇਸ ਦਾ ਉੱਪਰਲਾ ਹਿੱਸਾ ਮੌਜੂਦ ਨਹੀਂ ਹੈ ਪਰ ਫਿਰ ਵੀ ਇਸ ਦਾ ਪੁਰਾਤਨ ਇਤਿਹਾਸ ਜਾਂ ਮਹੱਤਵ ਨੂੰ ਧਿਆਨ ਵਿਚ ਰੱਖ ਕੇ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਅਕਸ਼ਿਤ ਕੌਸ਼ਿਕ ਆਰਕੋਲੌਜਿਸਟ, ਸੁਖਪਾਲ ਸਿੰਘ ਡਰਾਫਟਮੈਨ ਤੇ ਕਪਿਲ ਕੌਸ਼ਿਕ ਫੋਟੋਗ੍ਰਾਫਰ ਮੌਜੂਦ ਸਨ।ਇਕ ਕਮਰੇ ਨਾਲ ਜੁੜਦਾ ਦੂਸਰਾ ਕਮਰਾ ਪੁਰਾਤੱਤਵ ਵਿਭਾਗ ਦੀ ਟੀਮ ਨੇ ਜਾਂਚ ਸਮੇਂ ਦੇਖਿਆ ਕਿ ਪੁਰਾਤਨ ਬਣੀ ਜ਼ਮੀਨਦੋਜ਼ ਇਮਾਰਤ ਦਾ ਇਕ ਕਮਰਾ ਦੂਸਰੇ ਕਮਰੇ ਨਾਲ ਮਿਲ ਰਿਹਾ ਹੈ। ਹਰੇਕ ਕਮਰੇ ਦੇ ਅਗਲੇ ਪਾਸੇ ਦੂਰਾ ਕਮਰਾ ਮਿਲਦਾ ਹੈ। ਰਸਤੇ ਪੁਰਾਤਨ ਸਮੇਂ ਬਣਦੀਆਂ ਡਾਟਾਂ ਦੇ ਹਨ ਅਤੇ ਡਿਜ਼ਾਈਨ ‘ਤੇ ਢਾਚਾ ਖੁਬਸੂਰਤ ਹੈ। ਟੀਮ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਦੀ ਇਮਾਰਤ ਭਾਵੇਂ ਢਹਿ ਚੁੱਕੀ ਹੈ ਪਰ ਫਿਰ ਵੀ ਬਾਕੀ ਦੀ ਇਮਾਰਤ ਨੂੰ ਬਚਾਇਆ ਜਾ ਸਕਦਾ ਹੈ।

Bulandh-Awaaz

Website:

Exit mobile version