More

    ਸ਼੍ਰੀਨਗਰ ਦੀ ਜੇਹਲਮ ਨਦੀ ‘ਚ ਕਿਸ਼ਤੀ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ : 6 ਲੋਕਾਂ ਦੀ ਮੌ.ਤ

    ਸ਼੍ਰੀਨਗਰ, 15 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਗੰਡਾਬਲ-ਬਟਵਾੜਾ ਇਲਾਕੇ ‘ਚ ਜੇਹਲਮ ਨਦੀ ਵਿਚ ਇਕ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਕੀ 3 ਦਾ ਇਲਾਜ ਚੱਲ ਰਿਹਾ ਹੈ। ਕਿਸ਼ਤੀ ਵਿੱਚ ਕੁਝ ਮਜ਼ਦੂਰ ਅਤੇ ਸਕੂਲੀ ਵਿਦਿਆਰਥੀ ਸਵਾਰ ਸਨ। ਜਾਣਕਾਰੀ ਮੁਤਾਬਕ ਕਿਸ਼ਤੀ ਬੱਚਿਆਂ ਅਤੇ ਸਥਾਨਕ ਲੋਕਾਂ ਨੂੰ ਲੈ ਕੇ ਗੰਦਰਬਲ ਤੋਂ ਬਟਵਾੜਾ ਜਾ ਰਹੀ ਸੀ। ਹਾਦਸੇ ਵਾਲੀ ਥਾਂ ਦੇ ਨੇੜੇ ਮੌਜੂਦ ਪੁਲਿਸ ਦਸਤੇ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸ੍ਰੀ ਨਗਰ ਦੇ ਐਸਐਮਐਚਐਸ ਹਸਪਤਾਲ ਦੇ ਸੁਪਰਡੈਂਟ ਡਾਕਟਰ ਮੁਜ਼ੱਫਰ ਜ਼ਰਗਰ ਨੇ ਦੱਸਿਆ ਕਿ ਹਸਪਤਾਲ ਵਿੱਚ ਲਿਆਂਦੇ ਸੱਤ ਲੋਕਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਹੈ। ਤਿੰਨ ਹੋਰ ਇਲਾਜ ਅਧੀਨ ਹਨ। ਕਿਸ਼ਤੀ ਪਲਟਣ ਦੀ ਘਟਨਾ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਸ਼ਬੀਰ ਅਹਿਮਦ (26), ਦੋ ਔਰਤਾਂ 32 ਅਤੇ 18 ਸਾਲ ਅਤੇ ਗੁਲਜ਼ਾਰ ਅਹਿਮਦ (41) ਵਜੋਂ ਹੋਈ ਹੈ, ਜਿਨ੍ਹਾਂ ਨੂੰ ਐਸਐਮਐਚਐਸ ਹਸਪਤਾਲ ਸ੍ਰੀਨਗਰ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img