Home ਅੰਮ੍ਰਿਤਸਰ ਸ਼ਹੀਦ ਸਿੰਘਾਂ ਦੀ ਯਾਦ ‘ਚ ਧਾਰਮਿਕ ਸਮਾਗਮ ਦਾ ਆਯੋਜਨ 

ਸ਼ਹੀਦ ਸਿੰਘਾਂ ਦੀ ਯਾਦ ‘ਚ ਧਾਰਮਿਕ ਸਮਾਗਮ ਦਾ ਆਯੋਜਨ 

0

ਅੰਮ੍ਰਿਤਸਰ 7 ਮਾਰਚ (ਰਾਜੇਸ਼ ਡੈਨੀ) – ਗੁਰਦੁਆਰਾ ਗੋਬਿੰਦ ਪ੍ਰਕਾਸ਼ ਸੰਤ ਨਗਰ ਛੇਹਰਟਾ ਸਾਹਿਬ ਵਿਖੇ ਮੁੱਖ ਸੇਵਾਦਾਰ ਜਥੇਦਾਰ ਕੁਲਵੰਤ ਸਿੰਘ ਦੀ ਦੇਖਰੇਖ ਹੇਠ ਸ਼ਹੀਦ ਸਿੰਘਾਂ ਦੀ ਯਾਦ ਵਿਚ ਇਕ ਧਾਰਮਿਕ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ, ਜਿਸ ਦੋਰਾਨ ਢਾਡੀ ਜੱਥਾ, ਕਵੀਸ਼ਰੀ ਤੇ ਰਾਗੀ ਜੱਥਿਆ ਨੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਇਸ ਮੋਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਮੱਲ੍ਹੀ ਨੇ ਵਿਸ਼ੇਸ਼ ਤੋਰ ਤੇ ਹਾਜਰੀ ਭਰੀ ਤੇ ਸ਼ਹੀਦ ਸਿੰਘਾਂ ਦੀ ਜੀਵਨੀ ਤੇ ਚਾਨਣਾ ਪਾਇਆ ਤੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਤੇ ਫਕੀਰਾਂ ਦੀ ਧਰਤੀ ਹੈ, ਜਿਥੇ ਹਰ ਧਰਮ ਦਾ ਸਤਿਕਾਰ ਹੁੰਦਾ ਹੈ ਤੇ ਹਰ ਮੇਲੇ ਤੇ ਸ਼ਹੀਦੀ ਦਿਹਾੜੇ ਰੱਲਮਿੱਲ ਕੇ ਮਨਾਏ ਜਾਂਦੇ ਹਨ। ਇਸ ਕਰਵਾਏ ਗਏ ਧਾਰਮਿਕ ਸਮਾਰੋਹ ਦੋਰਾਨ ਜਥੇਦਾਰ ਕੁਲਵੰਤ ਸਿੰਘ ਤੇ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਸੁਰਜੀਤ ਸਿੰਘ ਮੱਲ੍ਹੀ ਤੇ ਹੋਰ ਆਏ ਹੋਏ ਪੰਥਕ ਜਥੇਬੰਦੀਆ ਦੇ ਆਗੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੋਕੇ ਵਿਨੈਪਾਲ, ਲਖਵਿੰਦਰ ਸਿੰਘ ਸੋਨੂੰ, ਸੁਖਦੇਵ ਸਿੰਘ, ਕੁਲਦੀਪ ਸਿੰਘ, ਗੁਰਭੇਜ ਸਿੰਘ ਆਦਿ ਹਾਜਰ ਸਨ।

Exit mobile version