More

    ਸਵੀਪ ਗਿੱਧੇ ਰਾਹੀਂ ਕੀਤੀ ਗਈ ਵੋਟ ਪਾਉਣ ਦੀ ਅਪੀਲ

    ਅਮ੍ਰਿਤਸਰ, 17 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਦੁਨੀਆਂ ਦੇ ਸਭ ਤੋਂ ਸੁੁਹਣੇ ਅਤੇ ਤਾਕਤਵਰ ਲੋਕਤੰਤਰ ਵਿੱਚ ਚੋਣਾਂ ਦੀ ਵਿਸ਼ੇਸ਼ ਅਹਿਮੀਅਤ ਹੈ। ਸਾਡੇ ਮੁੁੁਲਕ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰੵਾਂ ਮਨਾਇਆ ਜਾਂਦਾ ਹੈ। ਸਾਡਾ ਫ਼ਰਜ ਬਣਦਾ ਹੈ ਕਿ 1 ਜੂਨ ਵਾਲੇ ਦਿਨ ਅਸੀਂ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਜਰੂਰ ਕਰੀਏ। ਇਸ ਵਿਚਾਰ ਨੋਡਲ ਅਫ਼ਸਰ ਸਵੀਪ-ਕਮ-ਜ਼ਿਲ੍ਹਾਂ ਸਿੱਖਿਆ ਅਫ਼ਸਰ(ਸੈ.ਸਿ.) ਸ੍ਰੀ ਰਾਜੇਸ਼ ਕੁੁਮਾਰ ਨੇ ਅੱਜ ਹੈਰੀਟੇਜ ਸਟਰੀਟ ਵਿਖੇ ਜ਼ਿਲ੍ਹਾਂ ਪੑਸ਼ਾਸਨ ਵਲੋਂ ਕਰਵਾਏ ਜਾ ਰਹੇ ਲੜੀਵਾਰ ਪੑੋਗਰਾਮਾ ਦੌਰਾਨ ਕਹੇ। ਉਹਨਾਂ ਮਹਿਲਾਂਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਮਜਬੂਤੀ ਮਹਿਲਾਵਾਂ ਦੇ ਯੋਗਦਾਨ ਤੋਂ ਬਿਨਾਂ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਵੋਟ ਦਾ ਅਧਿਕਾਰ ਸਾਨੂੰ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ। ਸਾਨੂੰ ਵੋਟਾਂ ਦੇ ਇਸ ਕਾਰਜ ਨੂੰ ਪੂਰੇ ਜੋਸ਼ ਨਾਲ ਸੰਪੂਰਨ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਜਿਲ੍ਹਾ ਪ੍ਰਸ਼ਾਸਨ ਵਲੋ ਉਲੀਕੇ ਪ੍ਰੋਗਰਾਮ ਅਨੁਸਾਰ ਵੋਟਰ ਜਾਗਰੂਕਤਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਕੋਟ ਬਾਬਾ ਦੀਪ ਸਿੰਘ ਦੀਆਂ ਵਿਦਿਆਰਥਣਾਂ ਵਲੋਂ ਸਵੀਪ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਮੈਡਮ ਅਨੁਰਾਧਾ, ਮੈਡਮ ਸਿਮਰਨ, ਜ਼ਿਲ੍ਹਾਂ ਸਵੀਪ ਟੀਮ ਮੈਂਬਰ ਮੁਨੀਸ਼ ਕੁਮਾਰ, ਆਸ਼ੂ ਧਵਨ, ਪੰਕਜ ਕੁਮਾਰ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img