“ਸਰਬੱਤ ਦਾ ਭਲਾ ਟਰੱਸਟ ਵਲੋਂ ਬਠਿੰਡਾ ਵਿਖੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ”

“ਸਰਬੱਤ ਦਾ ਭਲਾ ਟਰੱਸਟ ਵਲੋਂ ਬਠਿੰਡਾ ਵਿਖੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ”

ਟਰੱਸਟ ਵੱਲੋਂ ਪਿੰਡ ਨੰਦਗੜ੍ਹ ਕੋਰੜਾ ਵਿਖੇ ਲੱਗੇਗਾ ਮੈਡੀਕਲ ਕੈਂਪ : ਪ੍ਰੋ: ਜੇ.ਐਸ.ਬਰਾੜ

ਬਠਿੰਡਾ, 20 ਸਤੰਬਰ (ਬੁਲੰਦ ਆਵਾਜ਼):- ਅੱਜ ਬਠਿੰਡਾ ਦੇ ਸਰਬੱਤ ਦਾ ਭਲਾ ਦਫ਼ਤਰ ਵਿਖੇ, ਟਰੱਸਟ ਦੀ ਬਠਿੰਡਾ ਟੀਮ ਵੱਲੋਂ ਲੋੜਵੰਦਾਂ ਨੂੰ ਪੈਨਸ਼ਨ ਚੈੱਕ ਵੰਡੇ ਗਏ। ਸਰਬੱਤ ਦੀ ਬਠਿੰਡਾ ਇਕਾਈ ਵਲੋਂ ਤਕਰੀਬਨ 261 ਲੋੜਵੰਦਾਂ ਨੂੰ, ਜਿਹਨਾਂ ਵਿੱਚ ਬੇਸਹਾਰਾ ਵਿਧਵਾ ਔਰਤਾਂ, ਮੈਡੀਕਲ ਤੇ ਦਿਮਾਗੀ ਤੌਰ ਤੇ ਅਪੰਗ ਵਿਅਕਤੀ ਅਤੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ ਸ਼ਾਮਿਲ ਹਨ, ਨੂੰ ਮਹੀਨਾਵਾਰ ਚੈੱਕ ਵੰਡੇ ਜਾਂਦੇ ਹਨ। ਇਹ ਲੋਕ ਭਲਾਈ ਕਾਰਜ ਸਰਬੱਤ ਦਾ ਭਲਾ ਟਰੱਸਟ ਦੇ ਮੈਨਜਿੰਗ ਟਰੱਸਟੀ ਡਾਕਟਰ ਐਸ. ਪੀ. ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ, ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾ.ਆਰ. ਐਸ. ਅਟਵਾਲ,ਡਾ. ਡੀ.ਐਸ. ਗਿੱਲ, ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਅਤੇ ਨਿਰਦੇਸ਼ਾਂ ਅਨੁਸਾਰ ਇਸ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਨੇਪਰੇ ਚਾੜ੍ਹਿਆ ਗਿਆ। ਅੱਜ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਪ੍ਰਧਾਨ ਪ੍ਰੋ.ਜਸਵੰਤ ਸਿੰਘ ਬਰਾੜ, ਅਮਰਜੀਤ ਸਿੰਘ ਜਨਰਲ ਸੱਕਤਰ, ਬਲਦੇਵ ਸਿੰਘ ਚਹਿਲ ਕੈਸ਼ੀਅਰ, ਨਵਦੀਪ ਕੌਰ, ਸ਼ਿੰਦਰ ਕੌਰ, ਬਲਜੀਤ ਸਿੰਘ ਅਤੇ ਗੁਰਪਿਆਰ ਸਿੰਘ ਸਾਰੇ ਮੈਂਬਰ ਮੌਕੇ ਤੇ ਚੈੱਕ ਵੰਡਣ ਦੀ ਸੇਵਾ ਨਿਭਾਈ। ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ, ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾਂਦੇ ਵੱਖ-ਵੱਖ ਭਲਾਈ ਕਾਰਜਾਂ, ਜਿਵੇਂ ਲੋੜਵੰਦਾਂ ਨੂੰ ਪੈਨਸ਼ਨ, ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਪੈਨਸ਼ਨ, ਮੁਫ਼ਤ ਕੰਪਿਊਟਰ ਸਿੱਖਿਆ, ਮੁਫ਼ਤ ਸਿਲਾਈ ਕਢਾਈ ਸਿੱਖਿਆ, ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ, ਮੁਫ਼ਤ ਮੈਡੀਕਲ ਕੈਂਪ, ਮੁਫ਼ਤ ਅੱਖਾਂ ਦੇ ਆਪਰੇਸ਼ਨ ਕੈਂਪ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਫਰੀ ਬਲੱਡ ਗਰੁੱਪ ਟੈਸਟ, ਬਹੁਤ ਹੀ ਵਾਜਿਬ ਰੇਟਾਂ ਤੇ ਸੰਨੀ ਓਬਰਾਏ ਕਲੀਨੀਕਲ ਲੈਬੋਰੇਟਰੀਆਂ ਤਲਵੰਡੀ ਸਾਬੋ, ਮੌੜ ਮੰਡੀ, ਬਾਲਿਆਵਾਲੀ, ਚਾਉਕੇ, ਮਹਿਰਾਜ ਅਤੇ ਬਠਿਡਾ ਵਲੋਂ ਕੀਤੇ ਜਾਂਦੇ ਮੈਡੀਕਲ ਟੈਸਟਾਂ ਬਾਰੇ ਅਤੇ ਟਰੱਸਟ ਵਲੋਂ ਪੀਣ ਵਾਲੇ ਪਾਣੀ ਲਈ ਸੰਸਥਾਵਾਂ ਨੂੰ ਆਰ.ਓ. ਦਾਨ ਦੇਣ ਸਬੰਧੀ ਜਾਣਕਾਰੀ ਦਿੱਤੀ। ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਨੰਦਗੜ੍ਹ ਕੋਰੜਾ ਵਿਖੇ ਫ਼ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਮਰੀਜਾਂ ਦੇ ਡਾਕਟਰੀ ਸਲਾਹ ਤੋਂ ਇਲਾਵਾ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।

Bulandh-Awaaz

Website:

Exit mobile version