More

    ਸਕੂਲੀ ਵਿਦਿਆਰਥੀਆਂ ਹੱਥੋਂ ਪ੍ਰੇਸ਼ਾਨ ਹੋਈ 10 ਸਾਲਾਂ ਵਿਦਿਆਰਥਣ ਨੇ ਕੀਤੀ ਖੁਦਕੁੱਸ਼ੀ

    ਅਮਰੀਕਾ, 14 ਨਵੰਬਰ (ਬੁਲੰਦ ਆਵਾਜ ਬਿਊਰੋ) – ਉਟਾਹ ਦੇ ਇਕ ਸਕੂਲ ਵਿਚ ਸਾਬੇਲਾ ‘ਲਜ਼ੀ’ ਟੀਚੇਨਰ ਨਾਮੀ ਇਕ 10 ਸਾਲਾ ਸਿਆਹਫਾਮ ਵਿਦਿਆਰਥਣ ਨੇ ਕਥਿੱਤ ਤੌਰ ‘ਤੇ ਸਾਥੀ ਵਿਦਿਆਰਥੀ ਵੱਲੋਂ ਡਰਾਉਣ ਤੇ ਧਮਕਾਉਣ ਉਪਰੰਤ ਖੁਦਕੁੱਸ਼ੀ ਕਰ ਲਈ। ਪੀੜਤ ਪਰਿਵਾਰ ਦੇ ਵਕੀਲ ਅਨੁਸਾਰ ਵਿਦਿਆਰਥਣ ਦੇ ਮਾਪਿਆਂ ਵੱਲੋਂ ਇਸ ਸਬੰਧੀ ਕੀਤੀ ਗਈ ਸ਼ਿਕਾਇਤ ਵੱਲ ਸਕੂਲ ਦੇ ਪ੍ਰਬੰਧਕਾਂ ਨੇ ਕੋਈ ਧਿਆਨ ਨਹੀਂ ਦਿੱਤਾ। ਨਿਆਂ ਵਿਭਾਗ ਵੱਲੋਂ ਡੇਵਿਸ ਸਕੂਲ ਡਿਸਟ੍ਰਿਕਟ ਫਰਮਿੰਗਟਨ,ਉਟਾਹ ਬਾਰੇ ਇਕ ਰਿਪੋਰਟ ਜਾਰੀ ਹੋਣ ਦੇ ਕਝ ਹਫਤੇ ਬਾਅਦ ਸਕੂਲ ਦੀ ਵਿਦਿਆਰਥਣ ਨੇ ਖੁਦਕੁੱਸ਼ੀ ਕੀਤੀ ਹੈ। ਇਸ ਵਿਸਥਾਰਿਤ ਰਿਪੋਰਟ ਵਿਚ ਨਿਆਂ ਵਿਭਾਗ ਨੇ ਕਿਹਾ ਹੈ ਕਿ ਡੇਵਿਸ ਸਕੂਲ ਡਿਸਟ੍ਰਿਕਟ ਵਿਚ ਕਈ ਸਾਲਾਂ ਤੋਂ ਸਿਆਹਫਿਆਮ ਤੇ ਏਸ਼ੀਅਨ ਮੂਲ ਦੇ ਅਮਰੀਕੀ ਵਿਦਿਆਰਥੀਆਂ ਨੂੰ ਅਣਸੁਖਾਵੇਂ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਧਿਕਾਰੀ ਇਸ ਸਬੰਧੀ ਮਾਪਿਆਂ ਤੇ ਵਿਦਿਆਰਥੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ।

    ਨਿਆਂ ਵਿਭਾਗ ਜੁਲਾਈ 2019 ਤੋਂ ਸਕੂਲ ਵਿਚ ਚਲ ਰਹੇ ਮਾਹੌਲ ਬਾਰੇ ਜਾਂਚ ਕਰ ਰਿਹਾ ਹੈ ਤੇ ਉਸ ਨੇ ਅਕਤੂਬਰ ਵਿਚ ਇਸ ਸਬੰਧੀ ਵਿਸਥਾਰਿਤ ਰਿਪੋਰਟ ਜਾਰੀ ਕੀਤੀ ਸੀ। ਲੱਜ਼ੀ ਦੀ ਮਾਂ ਤੇ ਮਤਰੇਏ ਪਿਤਾ ਬ੍ਰਿਟੈਨੀ ਕਲਾਰਕ ਟੀਚੇਨਰ ਕਾਕਸ ਤੇ ਚਾਰਲਸ ਕਾਕਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਤੰਬਰ ਵਿਚ ਪਤਾ ਲੱਗ ਗਿਆ ਸੀ ਕਿ ਬੱਚੀ ਨੂੰ ਸਕੂਲ ਵਿਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਵਕੀਲ ਟਾਇਲਰ ਆਈਰਸ ਨੇ ਦੱਸਿਆ ਕਿ ਬੱਚੀ ਦੇ ਅਧਿਆਪਕ ਨੇ ਉਸ ਨੂੰ ਹਦਾਇਤ ਕੀਤੀ ਸੀ ਕਿ ਉਹ ਕਮਰੇ ਵਿਚ ਬਾਕੀ ਵਿਦਿਆਰਥੀਆਂ ਤੋਂ ਦੂਰ ਪਿਛਲੇ ਪਾਸੇ ਜਾ ਕੇ ਬੈਠਿਆ ਕਰੇ। ਵਕੀਲ ਨੇ ਕਿਹਾ ਹੈ ਕਿ ਬੱਚੀ ਨੂੰ ਵਾਰ ਵਾਰ ਤੰਗ ਕੀਤੀ ਜਾਂਦਾ ਸੀ ਉਸ ਨਾਲ ਛੇੜਖਾਨੀ ਕੀਤੀ ਜਾਂਦੀ ਸੀ । ਅਜੇ ਤੱਕ ਸਕੂਲ ਨੇ ਇਸ ਸਬੰਧੀ ਕੋਈ ਪ੍ਰਤੀਕ੍ਰਿਆ ਪ੍ਰਗਟ ਨਹੀਂ ਕੀਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img