More

    ਵੋਟਰ ਜਾਗਰੂਕਤਾ ਪ੍ਰੋਗਰਾਮ ( ਸਵੀਪ ) ਕਰਵਾਇਆ ਗਿਆ

    ਅੰਮ੍ਰਿਤਸਰ 24 ਅਪ੍ਰੈਲ (ਬੁਲੰਦ ਅਵਾਜ਼ ਬਿਊਰੋ):-ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਘਨਸਾਮ ਥੋਰੀ ਅਤੇ ਸ੍ਰੀ ਸੁਰਿੰਦਰ ਸਿੰਘ (ਪੀ ਸੀ ਐਸ) ਵਧੀਕ ਕਮਿਸ਼ਨਰ /ਕਮ ਸਹਾਇਕ ਰਿਟਰਨਿੰਗ ਅਫ਼ਸਰ ਅੰਮ੍ਰਿਤਸਰ ਵਿਧਾਨ ਸਭਾ ਚੋਣ ਹਲਕਾ ਦੇ ਹੁਕਮਾਂ ਤੇ ਇਲੈਕਸ਼ਨ ਅਫਸਰ ਸ ਰਾਜਵਿੰਦਰ ਸਿੰਘ ਤੇ ਸਵੀਪ ਅਫਸਰ ਸ੍ਰੀ ਸੰਜੀਵ ਕਾਲੀਆ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਚੌਣ ਪਾਠਸ਼ਾਲਾ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਸੀ ਐੱਚ ਟੀ ਮੈਡਮ ਸਤਵਿੰਦਰ ਕੌਰ ਗਿੱਲ, ਲੈਕਚਰਾਰ ਮੈਡਮ ਸੋਨੀਆ ਰਾਣੀ, ਪ੍ਰਿੰਸੀਪਲ ਮੈਡਮ ਮੌਨਾ ਜੀ, ਸ੍ਰੀ ਪ੍ਰਦੀਪ ਕੁਮਾਰ, ਸ੍ਰੀਮਤੀ ਸੁਭਕਿਰਨ ਕੌਰ, ਸ੍ਰੀਮਤੀ ਰੁਪਿੰਦਰਪਾਲ ਕੌਰ, ਕੁਲਵੰਤ ਕੌਰ ਗਿੱਲ, ਮੈਡਮ ਨੀਰਜ਼ ਆਦਿ ਬਹੁਗਿਣਤੀ ਅਧਿਕਾਰੀ ਕਰਮਚਾਰੀ ਤੇ ਵੋਟਰ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦਾ ਹੱਕ ਜ਼ਰੂਰ ਵਰਤਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੋਟਰ ਲੋਕ ਸਭਾ ਚੋਣਾਂ ਵਾਲੇ ਦਿਨ ਆਪਣੀ ਵੋਟ ਦੀ ਵਰਤੋਂ ਕੀਤੇ ਬਿਨਾਂ ਨਾਂ ਰਹਿ ਜਾਵੇ। ਅਖੀਰ ਵਿਚ ਉਹਨਾਂ ਕਿਹਾ ਕਿ ਚੌਣ ਜ਼ਾਬਤਾ ਲੱਗ ਚੁੱਕਾ ਹੈ ਜੇਕਰ ਇਲੈਕਸ਼ਨ ਡਿਊਟੀ ਕਰਦਿਆਂ ਕਿਸੇ ਨੂੰ ਕੋਈ ਪ੍ਰੇਸ਼ਾਨ ਕਰੇਗਾ ਜਾਂ ਇਲੈਕਸ਼ਨ ਕੰਮ ਵਿਚ ਵਿਘਨ ਪਾਵੇਗਾ ਤਾਂ ਕਨੂੰਨੀ ਕਰਾਵਾਈ ਹੋਵੇਗੀ। ਉਹਨਾਂ ਕਿਹਾ ਕਿ ਕੋਈ ਵੀ ਅਧਿਕਾਰੀ ਕਰਮਚਾਰੀ ਆਪਣੀ ਇਲੈਕਸ਼ਨ ਡਿਊਟੀ ਤੋਂ ਕੁਤਾਹੀ ਨਾ ਕਰੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img