More

    ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਵੱਲੋਂ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ

    ਚਾਈਨਾ ਡੋਰ ਦੀ ਵਰਤੋਂ ਨਾਲ ਇਨਸਾਨਾਂ ਤੇ ਪੰਛੀਆਂ ਦੀਆਂ ਜਾਨਾਂ ਨਾਲ ਨਾ ਖੇਡੋ : ਕੈਪਟਨ ਬਿੱਕਰ ਸਿੰਘ

    ਮੋਗਾ, 24 ਜਨਵਰੀ (ਕੈਪਟਨ ਸੁਭਾਸ਼ ਚੰਦਰ ਸ਼ਰਮਾ) – ਸਾਬਕਾ ਸੈਨਿਕਾਂ ਦੇ ਮੁੱਖ ਸੰਗਠਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਰਜਿ: ਦੇ ਨੈਸ਼ਨਲ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ [ਸੇਵਾਮੁਕਤ] ਨੇ ਪ੍ਰੈੱਸ ਵਾਰਤਾ ਦੌਰਾਨ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਅਪੀਲ ਕਰਦਿਆਂ ਜਾਣਕਾਰੀ ਸਾਂਝੀ ਕੀਤੀ। ੳਹਨਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਉਕਤ ਡੋਰ ਦੀ ਵਰਤੋਂ ਨਾ ਕਰਨ ਬਾਰੇ ਭਾਵੇਂ ਸਖਤੀ ਵਰਤੀ ਜਾ ਰਹੀ ਹੈ, ਪਰ ਫੇਰ ਵੀ ਇਸ ਡੋਰ ਨਾਲ ਹੋ ਰਹੇ ਹਾਦਸੇ ਸਾਹਮਣੇ ਆ ਰਹੇ ਹਨ। ਉਹਨਾਂ ਚਾਈਨਾ ਡੋਰ ਵੇਚਣ ਤੇ ਵਰਤਨ ਵਾਲੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਸਾਨਾਂ ਅਤੇ ਪੰਛੀਆਂ ਦੀਆਂ ਜਾਨਾਂ ਨਾਲ ਨਾ ਖੇਡੋ ਤੇ ਉਕਤ ਡੋਰ ਦੀ ਵਰਤੋਂ ਨਾ ਕਰੋ। ਪਿਛਲੇ ਦਿਨੀਂ ਚਾਈਨਾ ਡੋਰ ਦੇ ਕਾਰਨ ਕਈ ਬੱਚੇ,ਬਜੁਰਗ ਨੋਜਵਾਨ ਤੇ ਪੰਛੀ ਆਦ ਗੰਭੀਰ ਜਖਮੀ ਹੋ ਚੁੱਕੇ ਹਨ।ਇੱਕ ਚੰਗੇ ਨਾਗਰਿਕ ਦਾ ਫਰਜ ਅਦਾ ਕਰਦੇ ਹੋਏ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰੋ। ਬਸੰਤ ਪੰਚਵੀ ਦਾ ਤਿਉਹਾਰ ਆ ਰਿਹਾ ਉਸ ਦਿਨ ਪਤੰਗ ਬਾਜੀ ਬਹੁਤ ਹੋਵੇਗੀ। ਇਸ ਤਰਾਂ ਹਾਦਸੇ ਤੋਂ ਬਹੁਤ ਹੀ ਸਚੇਤ ਰਹਿਣ ਦੀ ਲੋੜ ਹੈ ਜਿਵੇਂ ਕਿ ਬੱਚਿਆਂ ਨੂੰ ਅਪਣੇ ਟੂ ਵੀਲਰ ਦੇ ਅੱਗੇ ਨਾ ਬਿਠਾਇਆ ਜਾਵੇ। ਪਤੰਗ ਦੀ ਡੋਰ ਤੋ ਬਚਾਅ ਲਈ ਗਰਦਨ ਦੁਆਲੇ ਮਫਲਰ ਆਦ ਲਗਾ ਕੇ ਗਲੇ ਦਾ ਬਚਾਅ ਕੀਤਾ ਜਾ ਸਕਦਾ ਹੈ। ਉਹਨਾਂ ਸਮਾਜ ਸੇਵੀ ਸੰਗਠਨਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੁਕ ਕੀਤਾ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img