More

    ਵਿਚਾਰ-ਚਰਚਾ ਲੜੀ ਬਿਬੇਕ ਗੋਸਟਿ ਦੇ 31ਵੇਂ ਭਾਗ ਦਾ ਸਫ਼ਲ ਆਯੋਜਨ

    ਸਵੈ-ਹੋਂਦ ਦੀ ਸੰਰਚਨਾ-ਵਿਰਚਨਾ ਵਿੱਚ ਲੈਅ ਸੰਬੰਧੀ ਚਿੰਤਨ ਕਰਨਾ ਅਹਿਮ ਕਾਰਜ: ਸੰਦੀਪ ਸ਼ਰਮਾ

    ਅੰਮ੍ਰਿਤਸਰ, 16 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਮਨੁੱਖੀ ਆਤਮ ਜਦੋਂ ਆਪਣੀ ਹੋਂਦ ਦੇ ਅਣਦਿਸਦੇ ਪਸਾਰੇ ਅਤੇ ਉਸਦੇ ਫੈਲਾਅ ਨੂੰ ਮੁਖਾਤਿਬ ਹੁੰਦਾ ਹੈ ਤਾਂ ਉਸਦੀ ਹਰਕਤ ਉਸ ਅਣਦਿਸਦੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਿਰਜਦੀ ਹੈ। ਇਸੇ ਤਰਾਂ ਲਿਖਤ ਵੀ ਸਿਰਜਣਾ ਦਾ ਹੀ ਉਹ ਰੂਪ ਹੈ ਜੋ ਦੋ-ਪੱਖੀ ਧਰਾਤਲ ‘ਤੇ ਆਪਣੀ ਹੋਂਦ ਗ੍ਰਹਿਣ ਕਰਦੀ ਹੈ। ਸੋ ਆਤਮ ਦੀ ਇਹ ਸਿਰਜਣ ਪ੍ਰਕਿਰਿਆ ਕੀ ਗਤੀਸ਼ੀਲ ਵਿਹਾਰੀ-ਪ੍ਰਭਾਵਾਂ ਦੀ ਮੁਹਤਾਜ ਹੈ ਜਾਂ ਕੋਈ ਬ੍ਰਹਿਮੰਡੀ ਲੈਅ ਨਿਯਮ ਉਸ ਸਿਰਜਣ ਪ੍ਰਕਿਰਿਆ ਵਿਚ ਮੌਜੂਦ ਹੁੰਦਾ ਹੈ? ਅਜਿਹੇ ਪ੍ਰਸ਼ਨ ਨੂੰ ਦਾਰਸ਼ਨਿਕ ਧਰਾਤਲ ਦੇ ਨਾਲ ਹੀ ਸਾਹਿਤਕੀ ਅਤੇ ਲੈਅ ਅਨੁਸ਼ਾਸ਼ਨੀ ਨੇਮਾਂ ਰਾਹੀਂ ਵੀ ਸਮਝਣ ਦੀ ਲੋੜ ਹੈ, ਜਿਸ ਨੂੰ ਲਬਾਰਥ ਜਿਹੇ ਚਿੰਤਕ ਦੀ ਲਿਖਤਾਂ ਵਿੱਚ ਵਿਸ਼ੇਸ਼ ਨੁਕਤੇ ਵਜੋਂ ਉਭਾਰਿਆ ਗਿਆ ਹੈ। ਇਹਨਾਂ ਸ਼ਬਦਾਂ ਨਾਲ ਅੱਜ ਦੀ ਬਿਬੇਕ ਗੋਸ਼ਟਿ ਦੇ ਮੁੱਖ ਪ੍ਰਵਕਤਾ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਖੋਜਾਰਥੀ ਸੰਦੀਪ ਸ਼ਰਮਾ ਨੇ ਆਪਣੇ ਭਾਸ਼ਣ ਦਾ ਆਗਾਜ਼ ਕੀਤਾ। ਬਿਬੇਕ ਗੋਸ਼ਟਿ ਖੋਜ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਮਹੀਨਾਵਾਰ ਕੀਤੀ ਜਾਂਦੀ ਵਿਚਾਰ-ਚਰਚਾ ਲੜੀ ਹੈ ਜਿਸ ਦੇ 31ਵੇਂ ਭਾਗ ਦਾ ਆਯੋਜਨ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ। ਅੱਜ ਦੇ ਇਸ ਆਯੋਜਨ ਵਿੱਚ ਉਹਨਾਂ ਪ੍ਰਸਿਧ ਫਰਾਂਸਿਸੀ ਸਾਹਿਤ ਚਿੰਤਕ ਅਤੇ ਦਾਰਸ਼ਨਿਕ ਫਿਲਿਪ ਲਕੂ-ਲਬਾਰਥ ਦੁਆਰਾ ਰਚਿਤ ਬਹੁ-ਚਰਚਿਤ ਲੇਖ ‘ਦ ਈਕੋ ਆਫ਼ ਦ ਸਬਜੈਕਟ’ ‘ਤੇ ਆਪਣਾ ਖੋਜ-ਪਰਚਾ ਪ੍ਰਸਤੁਤ ਕੀਤਾ। ਇਸ ਰਚਨਾ ਰਾਹੀਂ ਲਬਾਰਥ ਮਨੋਵਿਸ਼ਲੇਸ਼ਣ, ਭਾਸ਼ਾਈ ਜੁਜ਼ਾਂ ਦੀ ਬਾਰੀਕ ਹਰਕਤ ਅਤੇ ਕਾਂਤੀਅਨ ਫ਼ਲਸਫ਼ੇ ਦੇ ਫੈਲਾਵਾਂ ਦੀ ਪਿੱਠਭੂਮੀ ਵਿਚ ਰਾਹੀਂ ਹੋਂਦ ਸੰਬੰਧੀ ਆਪਣੇ ਅਧਿਐਨ ਨੂੰ ਸੰਭਾਵਿਤ ਕਰਦਾ ਹੈ। ਉਨ੍ਹਾਂ ਦੇ ਖੋਜ-ਪੱਤਰ ਦੀ ਸਮਾਪਤੀ ਤੋਂ ਬਾਅਦ ਸੰਵਾਦ ਰਚਾਇਆ ਗਿਆ ਜਿਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਤੋਂ ਖੋਜਾਰਥੀ ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖੋਜਾਰਥੀ ਹੀਰਾ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ.ਹਲਵਿੰਦਰ ਸਿੰਘ ਅਤੇ ਸੰਸਥਾ ਦੇ ਖੋਜਾਰਥੀ ਅਮਨਿੰਦਰ ਸਿੰਘ ਨੇ ਲਬਾਰਥ ਦੀ ਦਾਰਸ਼ਨਿਕ ਸੰਰਚਨਾ ਪਿੱਛੇ ਕਾਰਜਸ਼ੀਲ ਪ੍ਰਭਾਵਾਂ ਅਤੇ ਪਰਪੰਚਵਾਦ, ਸਰੰਚਨਾਵਾਦ ਅਤੇ ਦੈਰੀਦੀਅਨ ਚਿੰਤਨ ਦੇ ਯੋਗਦਾਨ ਬਾਬਤ ਪ੍ਰਸ਼ਨ ਕੀਤੇ। ਇਸ ਆਯੋਜਨ ਵਿੱਚ ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੈਪ੍ਰੀਤ ਕੌਰ, ਹੀਰਾ ਸਿੰਘ, ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਜਗਜੀਤ ਸਿੰਘ, ਕਰਮਜੀਤ ਕੋਮਲ, ਅੰਕਿਤਾ ਸੇਠੀ, ਇਮਰਤਪਾਲ ਸਿੰਘ, ਹਰਮਨਗੀਤ ਕੌਰ, ਆਈ.ਆਈ.ਐਸ.ਐਸ.ਈ.ਆਰ ਭੋਪਾਲ ਤੋਂ ਮੁਹੰਮਦ ਅਸਦ ਖਾਨ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਲਖਵੀਰ ਸਿੰਘ ਅਤੇ ਸੰਸਥਾ ਦੇ ਖੋਜਾਰਥੀ ਰਾਜਵੀਰ ਕੌਰ, ਅਮਨਿੰਦਰ ਸਿੰਘ, ਨਵਜੋਤ ਕੌਰ ਨੇ ਭਾਗ ਲਿਆ। ਮੰਚ ਦਾ ਸੰਚਾਲਨ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਦੇ ਖੋਜਾਰਥੀ ਹਰਪ੍ਰੀਤ ਸਿੰਘ ਨੇ ਕੀਤਾ। ਅੰਤ ਵਿੱਚ ਇਸ ਆਯੋਜਨ ਦੇ ਸੰਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਅਗਲੀ ਬਿਬੇਕ ਗੋਸਟਿ ਦਾ ਆਯੋਜਨ 15 ਮਈ, 2024 ਨੂੰ ਕੀਤਾ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img