More

    ਲੋਕ ਸਭਾ ਚੋਣਾਂ ਮੌਕੇ ਮੁਕੇਰੀਆਂ ‘ਚ ਗੁਰਬਾਣੀ ਬੇਅਦਬੀ ਘਟਨਾ ਦਾ ਹੋਣਾ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਤੇ ਵੱਡੀ ਚੁਣੌਤੀ : ਰੰਗਰੇਟਾ ਨਿਹੰਗ ਸਿੰਘ ਫ਼ੌਜਾਂ, ਏ ਆਈ ਐਸ ਐਸ ਐਫ ਖਾਲਸਾ ।

    ਅੰਮ੍ਰਿਤਸਰ, 19 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਅਕਾਲੀ ਭਾਜਪਾ ਗਠਜੋੜ ਰਾਜ ਅਤੇ ਸਰਸੇ ਵਾਲੇ ਵਲਾਤਕਾਰੀ ਕਾਤਲ ਸਾਧ ਵੱਲੋਂ ਸ਼ੁਰੂ ਹੋਈਆਂ ਗੁਰਬਾਣੀ ਬੇਅਦਬੀ ਦੀਆਂ ਦੁੱਖਦਾਈ ਘਟਨਾਵਾਂ ਅਜੇ ਤਕ ਰੁਕਣ ਦਾ ਨਾਂ ਨਹੀਂ ਲੈਂ ਰਹੀਆਂ ਤੇ ਲਗਾਤਾਰ ਜਾਰੀ ਹਨ, ਇਸ ਦਾ ਮੁੱਖ ਕਾਰਨ ਢਿੱਲਾ ਕਾਨੂੰਨ ਹੈ, ਜਿਸ ਕਰਕੇ ਇਹਨਾਂ ਘਟਨਾਵਾਂ ਦੇ ਦੋਸ਼ੀ ਅਸਾਨੀ ਨਾਲ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਅਤੇ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ,ਰੁਕਣ ਦਾ ਨਾ ਹੀ ਨਹੀਂ ਲੈ ਰਹੀਆਂ ? ਬੀਤੇ ਦਿਨੀਂ ਹੁਸ਼ਿਆਰਪੁਰ ਦੇ ਮੁਕੇਰੀਆਂ ਇਲਾਕੇ ਵਿਖੇ ਦੋ ਪਾਵਨ ਪਵਿੱਤਰ ਸਰੂਪਾਂ ਦੇ ਅੰਗ ਪਾਟਣ ਵਾਲੀ ਦੁਖਦਾਈ ਘਟਨਾ ਨੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਉਹ ਜਿਥੇ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰ ਰਹੇ ਹਨ, ਉਥੇ ਇਨ੍ਹਾਂ ਘਟਨਾਵਾਂ ਤੇ ਗਹਿਰੀ ਚਿੰਤਾ ਕਰਦੇ ਹੋਏ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਤੇ ਦੋ ਦਰਜਨ ਤੋਂ ਵੱਧ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ, ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਦਸਮੇਸ਼ ਤਰਨਾ ਦਲ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਮੁਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਮਾਲਵਾ ਤਰਨਦਲ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਤੇ ਏਂ ਆਈ ਐਸ ਐਸ ਐਫ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਇਨ੍ਹਾਂ ਪੰਥਕ ਆਗੂਆਂ ਨੇ ਕਿਹਾ ਲੋਕ ਸਭਾ ਦੀਆਂ ਚੋਣਾਂ ਸਮੇਂ ਅਜਿਹੀਆਂ ਗੁਰਬਾਣੀ ਘਟਨਾ ਦਾ ਵਾਪਰਨਾ ਸਿੱਖ ਕੌਮ ਲਈ ਗਹਿਰੀ ਚਿੰਤਾ ਦਾ ਵਿਸਾ, ਵੱਡੀ ਚੁਣੌਤੀ ਵਾਲਾ ਵਰਤਾਰਾ ਅਤੇ ਮੁੱਦਾ ਬਣ ਗਿਆ ਹੈ ਜਿਸ ਨੇ ਦੇਸ਼ਾਂ ਵਿਦੇਸ਼ਾਂ’ਚ ਬੈਠੇ ਸਿੱਖ ਧਰਮੀਆਂ ਦੀਆਂ ਮਨੋਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਉਹ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰ ਰਹੇ ਹਨ, ਉਥੇ ਮੰਗ ਕਰ ਰਹੇ ਹਨ ਕਿ ਇਸ ਦੁਖਦਾਈ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਕਿ ਅੱਗੇ ਤੋਂ ਅਜਿਹੀਆਂ ਗੁਰਬਾਣੀ ਬੇਅਦਬੀ ਘਟਨਾਵਾਂ ਨੂੰ ਠੱਲਿਆ ਜਾ ਸਕੇ। ਇਨ੍ਹਾਂ ਪੰਥਕ ਆਗੂਆਂ ਨੇ ਕਿਹਾ ਕਾਨੂੰਨੀ ਢਿੱਲ ਮੱਠ ਤੇ ਨਰਮ ਕਾਨੂੰਨ ਕਰਕੇ ਇਨ੍ਹਾਂ ਘਟਨਾਵਾਂ ਦੇ ਦੋਸ਼ੀ ਜੇਲ੍ਹ ਤੋਂ ਅਸਾਨੀ ਨਾਲ ਬਾਹਰ ਆ ਜਾਂਦੇ ਹਨ ਅਤੇ ਇਸੇ ਹੀ ਕਰਕੇ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ’ਚ ਦਿੱਨ ਬ ਦਿੱਨ ਵਾਧਾ ਹੋ ਰਿਹਾ ਹੈ, ਰੰਗਰੇਟਾ ਨਿਹੰਗ ਸਿੰਘ ਆਗੂਆਂ ਤੇ ਫੈਡਰੇਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਕੇ ਅਜਿਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ, ਤਾਂ ਹੀ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈਂ ਇਸ ਵਕਤ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ, ਜਥੇਦਾਰ ਬਾਬਾ ਪ੍ਰਗਟ ਸਿੰਘ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ, ਬਾਬਾ ਸੁਖਪਾਲ ਸਿੰਘ ਨਾਗ ਬੀਬੀ ਅਮਰਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ, ਜਥੇਦਾਰ ਬਲਬੀਰ ਸਿੰਘ ਖਾਪੜਖੇੜੀ, ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ, ਬਾਬਾ ਅਵਤਾਰ ਸਿੰਘ ਰਾਮਤਲਾਈ, ਬਾਬਾ ਸੁਖਦੇਵ ਸਿੰਘ ਫੌਜੀ ਜਗਰਾਵਾਂ ਬਾਬਾ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਤੋਂ ਇਲਾਵਾ ਕਈ ਜਥੇਦਾਰ, ਨਿਹੰਗ ਸਿੰਘ ਫ਼ੌਜਾਂ ਤੇ ਫੈਡਰੇਸ਼ਨ ਆਗੂ ਹਾਜਰ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img