More

    ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ : ਭਾਰਤ-ਕੈਨੇਡਾ ਤਣਾਅ ਦਾ ਅਸਰ

    ਕੈਨੇਡਾ ਨੇ ਚੰਡੀਗ੍ਹੜ ਚ ਬੰਦ ਕੀਤਾ ਆਪਣਾ ਹਾਈ ਕਮਿਸ਼ਨ ਦਫ਼ਤਰ

    ਚੰਡੀਗੜ੍ਹ, 16 ਅਪ੍ਰੈਲ (ਬੁਲੰਦ ਆਵਾਜ ਬਿਊਰੋ):- 27 ਸਾਲਾਂ ਬਾਅਦ ਚੰਡੀਗੜ੍ਹ ਵਿਚ ਸਥਿਤ ਕੈਨੇਡਾ ਦਾ ਹਾਈਕ ਕਮਿਸ਼ਨ ਦਫ਼ਤਰ ਆਖਿਰ ਬੰਦ ਹੋ ਗਿਆ ਹੈ। ਇਸ ਦਾ ਕਾਰਨ ਭਾਈ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਭਾਰਤ-ਕੈਨੇਡਾ ਵਿਚਕਾਰ ਪੈਦਾ ਹੋਇਆ ਤਣਾਅ ਹੈ। ਕੈਨੇਡਾ ‘ਚ ਵਸੇ ਪੰਜਾਬੀਆਂ ਦੇ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬੀਆਂ ਦੀ ਸਹੂਲਤ ਲਈ ਚੰਡੀਗੜ੍ਹ ਵਿਖੇ ਕੈਨੇਡਾ ਦੇ ਕੌਂਸਲ ਜਨਰਲ ਦਾ 1997 `ਚ ਦਫ਼ਤਰ ਸਥਾਪਿਤ ਕੀਤਾ ਗਿਆ ਸੀ, ਤਾਂ ਜੋ ਪੰਜਾਬੀਆਂ ਲਈ ਵੀਜ਼ਾ ਸਹੂਲਤਾਂ ਚੰਡੀਗੜ੍ਹ ਤੋਂ ਹੀ ਮਿਲ ਸਕਣ। ਇਸ ਸਬੰਧੀ ਪੰਜਾਬ ਸਰਕਾਰ ਤੇ ਸਿਆਸੀ ਪਾਰਟੀਆਂ ਤੇ ਕੈਨੇਡਾ ਵਿਚਲੇ ਪੰਜਾਬੀ ਭਾਈਚਾਰੇ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਪਿਛਲੇ ਸਾਲ ਭਾਰਤ ਸਰਕਾਰ ਵਲੋਂ ਕੈਨੇਡਾ ਦੇ 41 ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਦਿੱਤੇ ਗਏ ਹੁਕਮਾਂ ਕਾਰਨ ਚੰਡੀਗੜ੍ਹ ਦੇ ਦਫ਼ਤਰ ‘ਚ ਕੰਮ ਕਰਨ ਵਾਲੇ ਬਹੁਤੇ ਅਧਿਕਾਰੀ ਕਾਹਲੀ ‘ਚ ਦੇਸ਼ ਛੱਡ ਕੇ ਚਲੇ ਗਏ ਸਨ ਅਤੇ ਉਸ ਕਾਰਨ ਬਾਅਦ ‘ਚ ਅਕਤੂਬਰ 2023 ‘ਚ ਹਾਈਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਨੂੰ ਆਰਜ਼ੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਭਾਰਤ ਸਰਕਾਰ ਦੇ ਰਵੱਈਏ ‘ਚ ਕੋਈ ਤਬਦੀਲੀ ਨਾ ਆਉਂਦੀ ਵੇਖ ਕੈਨੇਡਾ ਸਰਕਾਰ ਨੇ ਇਹ ਦਫ਼ਤਰ ਬੰਦ ਕਰਨ ਦਾ ਫੈਸਲਾ ਲਿਆ ਸੀ। ਚੰਡੀਗੜ੍ਹ ਦਫ਼ਤਰ ਲਈ ਭਰਤੀ ਕੀਤੇ ਲੋਕਲ ਸਟਾਫ਼ ਨੂੰ 10 ਮਈ ਤੋਂ ਸੇਵਾਵਾਂ ਖ਼ਤਮ ਕਰਨ ਦੇ ਨੋਟਿਸ ਦੇਣ ਤੋਂ ਇਲਾਵਾ ਦਫ਼ਤਰ ਅਤੇ ਕੈਨੇਡੀਅਨ ਪੰਜਾਬ ‘ਚ ਹੀ ਦਫ਼ਤਰ ਖੋਲ੍ਹਿਆ ਜਾਵੇ, ਜਿਸ ਲਈ ਕੈਨੇਡਾ ‘ਚ ਵਸੇ ਪੰਜਾਬੀਆਂ ਨੇ ਲੰਬਾ ਸਮਾਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਅਤੇ ਕੈਨੇਡੀਅਨ ਸਰਕਾਰ ਨੂੰ ਇਸ ਲਈ ਰਾਜ਼ੀ ਕੀਤਾ। ਕੈਨੇਡਾ ਵਿਚਲੇ 15-20 ਲੱਖ ਪੰਜਾਬੀਆਂ ਨੂੰ ਪੰਜਾਬ ਆਉਣ-ਜਾਣ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵੀਜ਼ਿਆਂ ਲਈ ਜੋ ਮੁਸ਼ਕਿਲਾਂ ਆਉਣਗੀਆਂ ਅਤੇ ਜੋ ਖ਼ੱਜਲ- ਖ਼ੁਆਰੀ ਹੋਵੇਗੀ, ਉਸ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img