More

    ਬੀ.ਏ-ਬੀ.ਐੱਡ, ਬੀ.ਐਸ.ਸੀ-ਬੀ.ਐਡ. ਅਤੇ ਬੀ.ਕਾਮ-ਬੀ.ਐਡ ਦੇ ਦਾਖਲਾ ਟੈਸਟ ਲਈ ਅਪਲਾਈ ਕਰਨ ਲਈ ਆਖਰੀ ਮਿਤੀ 30 ਅਪ੍ਰੈਲ 2024

    ਅੰਮ੍ਰਿਤਸਰ, 18 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਤਰੀ ਭਾਰਤ ਦੀ ਪਹਿਲੀ ਅਤੇ ਇਕਲੌਤੀ ਰਾਜ ਯੂਨੀਵਰਸਿਟੀ ਹੈ ਜਿਸ ਨੂੰ ਤਿੰਨੋਂ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ (ਆਈ.ਟੀ.ਈ.ਪੀ.)-ਬੀ.ਏ-ਬੀ.ਐੱਡ, ਬੀ.ਐਸ.ਸੀ.-ਬੀ.ਐਡ. ਅਤੇ ਬੀ.ਕਾਮ-ਬੀ.ਐਡ ਸੈਕੰਡਰੀ ਪੜਾਅ ਦੇ ਅਧਿਆਪਕਾਂ ਲਈ ਸੈਸ਼ਨ 2023-24 ਤੋਂ ਇਸ ਦੇ ਸਿੱਖਿਆ ਵਿਭਾਗ ਵਿੱਚ ਹਰੇਕ ਕੋਰਸ ਵਿੱਚ 50 ਸੀਟਾਂ ਦੀ ਦਾਖਲਾ ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲੀ ਹੈ। ਪ੍ਰੋਫੈਸਰ (ਡਾ.) ਅਮਿਤ ਕੌਟਸ, ਮੁਖੀ, ਸਿੱਖਿਆ ਵਿਭਾਗ ਨੇ ਕਿਹਾ ਕਿ ਕੋਰਸ ਦਾ ਉਦਘਾਟਨ ਪ੍ਰੋਫੈਸਰ ਵੇਦ ਪ੍ਰਕਾਸ਼, ਸਾਬਕਾ ਚੇਅਰਮੈਨ ਯੂਜੀਸੀ ਨੇ ਐਨਸੀਟੀਈ ਦੇ ਮੈਂਬਰ ਸਕੱਤਰ ਸ਼੍ਰੀਮਤੀ ਸ਼ੇਰਪਾ ਅਤੇ ਹੋਰ ਅਹੁਦੇਦਾਰਾਂ ਦੀ ਹਾਜਰੀ ਵਿਚ ਕੀਤਾ। ਇਸ ਕੋਰਸ ਵਿੱਚ ਦਾਖਲੇ ਲਈ, ਨੈਸ਼ਨਲ ਕਾਉਂਸਿਲ ਫਾਰ ਟੀਚਰ ਐਜੂਕੇਸ਼ਨ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਇੱਕ ਰਾਸ਼ਟਰੀ ਸਾਂਝੀ ਪ੍ਰਵੇਸ਼ ਪ੍ਰੀਖਿਆ ਕਰਵਾਈ ਜਾਂਦੀ ਹੈ ਜਿਸ ਵਿੱਚ ਦੇਸ਼ ਭਰ ਤੋਂ 10+2 ਵਿਦਿਆਰਥੀ ਭਾਗ ਲੈਂਦੇ ਹਨ। ਐਨ.ਸੀ.ਟੀ.ਈ. ਨੇ ਐਨ.ਸੀ.ਟੀ.ਈ. ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਅਪ੍ਰੈਲ 2024 ਘੋਸ਼ਿਤ ਕੀਤੀ ਹੈ ਅਤੇ ਸਿਲੇਬਸ ਅਤੇ ਹੋਰ ਵੇਰਵੇ ਵੀ ਅਪਲੋਡ ਕਰ ਦਿੱਤੇ ਗਏ ਹਨ। ਆਨਲਾਈਨ ਦਾਖਲਾ ਪ੍ਰੀਖਿਆ 12 ਜੂਨ 2024 ਨੂੰ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੋਰਸ ਨੂੰ ਐਨ.ਸੀ.ਟੀ.ਈ. ਵੱਲੋਂ ਲਾਗੂ ਕੀਤਾ ਗਿਆ ਹੈ ਜਦੋਂ ਰਾਸ਼ਟਰੀ ਸਿਿਖਆ ਪਾਲਿਸੀ 2020 ਨੇ ਸਕੂਲ ਪ੍ਰਣਾਲੀ ਲਈ ਅਧਿਆਪਕਾਂ ਨੂੰ ਤਿਆਰ ਕਰਨ ਲਈ ਇਸ ਕੋਰਸ ਦੀ ਸਿਫ਼ਾਰਸ਼ ਕੀਤੀ ਸੀ। ਇਹ ਕੋਰਸ ਉਹ ਡਿਗਰੀ ਹੋਵੇਗਾ ਜੋ ਵਿਦਿਆਰਥੀਆਂ ਨੂੰ ਸਕੂਲ ਪ੍ਰਣਾਲੀ ਵਿੱਚ ਪੜ੍ਹਾਉਣ ਦੇ ਯੋਗ ਬਣਾਏਗਾ। ਇਸ ਕੋਰਸ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਦਾਖਲਾ ਪ੍ਰੀਖਿਆ ਦੇਣੀ ਹੋਵੇਗੀ। ਨੈਸ਼ਨਲ ਟੈਸਟਿੰਗ ਏਜੰਸੀ ਨੂੰ ਅਕਾਦਮਿਕ ਸੈਸ਼ਨ 2024-25 ਲਈ 4-ਸਾਲ ਦੇ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਵਿੱਚ ਦਾਖਲੇ ਲਈ ਨੈਸ਼ਨਲ ਕਾਮਨ ਐਂਟਰੈਂਸ ਟੈਸਟ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 4-ਸਾਲਾ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਵਿੱਚ ਦਾਖਲਾ ਲੈਣ ਲਈ ਐਨ.ਸੀ.ਈ.ਟੀ. ਦੀ ਯੋਗਤਾ ਲਾਜ਼ਮੀ ਹੈ। ਇਹ ਕੋਰਸ ਉਮੀਦਵਾਰਾਂ ਨੂੰ ਅਧਿਆਪਨ ਅਭਿਆਸਾਂ ਦੀ ਡੂੰਘੀ ਸਮਝ ਪ੍ਰਦਾਨ ਕਰਦਾ ਹੈ। ਇਹ ਇੱਕ ਚੰਗੇ ਅਧਿਆਪਕ ਬਣਨ ਲਈ ਲੋੜੀਂਦੇ ਅਕਾਦਮਿਕ ਹੁਨਰਾਂ ਨੂੰ ਵਿਕਸਤ ਕਰਨ ਵਿੱਚ ਵੀ ਮਦਦ ਕਰਦਾ ਹੈ। ਕੋਰਸ ਪੂਰਾ ਕਰਨ ਵਾਲੇ ਉਮੀਦਵਾਰਾਂ ਕੋਲ ਦੋਹਰੀ ਡਿਗਰੀ ਭਾਵ ਬੈਚਲਰ ਡਿਗਰੀ ਅਤੇ ਸਿੱਖਿਆ ਵਿੱਚ ਡਿਗਰੀ ਹੋਵੇਗੀ। ਚਾਹਵਾਨ ਉਮੀਦਵਾਰ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਕਾਮਨ ਐਂਟਰੈਂਸ ਟੈਸਟ (ਐਨਸੀਈਟੀ) ਲਈ 30 ਅਪ੍ਰੈਲ, 2024 (ਰਾਤ 11.30 ਵਜੇ ਤੱਕ) ਰਜਿਸਟਰ ਕਰਵਾ ਸਕਦੇ ਹਨ ਅਤੇ ਟੈਸਟ 12 ਜੂਨ 2024 ਨੂੰ ਲਿਆ ਜਾਵੇਗਾ। ਦਾਖਲਾ ਟੈਸਟ ਰਜਿਸਟ੍ਰੇਸ਼ਨ ਲਈ ਸਾਈਟ https://ncet.samarth.ac.in ਤੇ ਫਾਰਮ ਭਰ ਸਕਦੇ ਹਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਦਾਖਲਾ ਲੈਣ ਲਈ 8 ਮਈ, 2024 ਤੋਂ ਬਾਅਦ ਗੁਰੂ ਨਾਨਕ ਦੇਵ ਯੂੂਨੀਵਰਸਿਟੀ ਦੇ ਦਾਖਲਾ ਪੋਰਟਲ www.gnduadimsisons.org ‘ਤੇ ਵੀ ਰਜਿਸਟਰ ਕਰਨਾ ਹੋਵੇਗਾ। ਉਹ ਉਮੀਦਵਾਰ ਜਿਨ੍ਹਾਂ ਨੇ 12ਵੀਂ ਜਮਾਤ/ ਜਾਂ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੈ ਜਾਂ ਸਾਲ 2024 ਵਿੱਚ 10+2 ਵਿੱਚ ਹਾਜ਼ਰ ਹੋਏ ਹਨ, ਉਹ ਐਨ.ਸੀ.ਈ.ਟੀ 2024 ਦੀ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਐਨ.ਸੀ.ਟੀ.ਈ. ਵੱਲੋਂ ਸ਼ੁਰੂ ਕੀਤੇ ਗਏ ਸਾਰੇ ਕੋਰਸਾਂ ਨੂੰ ਲਾਗੂ ਕਰਨ ਵਿੱਚ ਅਗਵਾਈ ਕੀਤੀ ਹੈ। ਇਸ ਏਕੀਕ੍ਰਿਤ ਅਧਿਆਪਕ ਸਿੱਖਿਆ ਪ੍ਰੋਗਰਾਮ ਤੋਂ ਇਲਾਵਾ, ਸਿੱਖਿਆ ਵਿਭਾਗ ਵੱਖ-ਵੱਖ ਕੋਰਸਾਂ ਜਿਵੇਂ ਕਿ ਬੀ.ਐੱਡ. ਸਪੈਸ਼ਲ ਐਜੂਕੇਸ਼ਨ (ਐਮ.ਡੀ.), ਐਮ.ਐਡ. (2-ਸਾਲਾ ਪ੍ਰੋਗਰਾਮ), ਐਡਵਾਂਸਡ ਡਿਪਲੋਮਾ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (1-ਸਾਲ ਦਾ ਪ੍ਰੋਗਰਾਮ), ਬੀਐਸਸੀ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈ.ਸੀ.ਸੀ.ਈ.), ਸਿੱਖਿਆ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ (1-ਸਾਲ ਤੋਂ ਬਾਅਦ) ਦੇ ਨਾਲ ਐਮ.ਏ. ਐਜੂਕੇਸ਼ਨ (2-ਸਾਲ ਦਾ ਪ੍ਰੋਗਰਾਮ) ਸ਼ਾਮਲ ਹਨ।
    ਪ੍ਰੋ. ਕੌਟਸ ਨੇ ਦੱਸਿਆ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਬੀ.ਏ ਅਤੇ ਬੀ.ਐੱਡ ਡਿਗਰੀ ਕਰਨ ਲਈ 5 ਸਾਲ ਦੀ ਲੋੜ ਹੈ ਪਰ ਆਈ.ਟੀ.ਈ.ਪੀ. ਵਿਦਿਆਰਥੀਆਂ ਦਾ ਇੱਕ ਸਾਲ ਦਾ ਕੀਮਤੀ ਸਮਾਂ ਬਚਾਉਂਦਾ ਹੈ। ITEP ਆਈ.ਟੀ.ਈ.ਪੀ. ਦੇ ਪੂਰਾ ਹੋਣ ਤੋਂ ਬਾਅਦ, ਵਿਦਿਆਰਥੀ ਯੂਨੀਵਰਸਿਟੀਆਂ ਵਿੱਚ ਸਬੰਧਤ ਵਿਿਸ਼ਆਂ ਵਿੱਚ ਪੋਸਟ-ਗ੍ਰੈਜੂਏਸ਼ਨ ਕੋਰਸਾਂ ਲਈ ਦਾਖਲਾ ਲੈਣ ਦੇ ਯੋਗ ਹੁੰਦੇ ਹਨ। ਆਈ.ਟੀ.ਈ.ਪੀ. ਅਨੁਸ਼ਾਸਨਾਂ (ਮੇਜਰ ਅਤੇ ਮਾਈਨਰ) ਅਤੇ ਸਿੱਖਿਆ ਸ਼ਾਸਤਰ ਵਿਿਸ਼ਆਂ ਵਿੱਚ ਉੱਚ ਗੁਣਵੱਤਾ ਵਾਲੇ ਅਧਿਆਪਕਾਂ ਨੂੰ ਤਿਆਰ ਕਰਦਾ ਹੈ। ਇਸ ਤੋਂ ਇਲਾਵਾ, ਸਾਰੇ ਉਮੀਦਵਾਰਾਂ, ਸਿੱਖਿਆ ਸੰਸਥਾਵਾਂ, ਪ੍ਰਿੰਸੀਪਲਾਂ ਅਤੇ ਹੋਰ ਭਾਗ ਲੈਣ ਵਾਲਿਆਂ ਨੂੰ ਦਾਖਲਾ ਪੋਰਟਲ https://ncet.samarth.ac.in  ਅਤੇ www.gnduadmissions.org ‘ਤੇ ਕੋਰਸ ਨਾਲ ਸਬੰਧਤ ਸਾਰੇ ਅਪਡੇਟਸ ਲਈ ਵੈਬਸਾਈਟ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img