More

    ਬਲਵਿੰਦਰ ਸਿੰਘ (ਅਨੰਦਪੁਰ ਸਾਹਿਬ ਵਾਸੀ) ਨੂੰ ਗੁਰਮਤਿ ਗਿਆਨ ਸਭਾ ਨਰਾਇਣਗੜ੍ਹ ਛੇਹਰਟਾ ਵੱਲੋਂ ਕੀਤਾ ਗਿਆ ਸਨਮਾਨਿਤ

    ਅੰਮ੍ਰਿਤਸਰ, 17 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਧਰਮ ਪ੍ਰਚਾਰ ਵਿੱਚ ਨਿਸ਼ਕਾਮ ਤੌਰ ਤੇ ਕੰਮ ਕਰ ਰਹੀ ਜਥੇਬੰਦੀ ਗੁਰਮਤਿ ਗਿਆਨ ਸਭਾ ਜੋ ਕੇ ਆਪਣੇ ਜਗਹਾ ਜਗਹਾ ਪ੍ਰਚਾਰ ਦੇ ਨਵੇਂ ਨਵੇਂ ਯੂਨਿਟ ਸਥਾਪਿਤ ਕਰਕੇ ਅਤੇ ਇਲਾਕੇ ਦੇ ਇੰਚਾਰਜ ਵੀ ਲਗਾ ਰਹੀ ਹੈ। ਪਿਛਲੇ ਦਿਨੀ ਹੋਲੇ ਮਹੱਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਗਿਆਨ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਗੁਰਮਤ ਗਿਆਨ ਦਾ ਪੇਪਰ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਭਰਿਆ ।ਜਿਸ ਵਿੱਚ ਮੁੱਖ ਤੌਰ ਤੇ ਅਨੰਦਪੁਰ ਸ਼ਹਿਰ ਦੇ ਨਵੇਂ ਮੈਂਬਰ ਨਿਯੁਕਤ ਕੀਤੇ ਗਏ। ਉਸ ਵਿੱਚ ਬਲਵਿੰਦਰ ਸਿੰਘ ਨੂੰ ਇਲਾਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਜਿਨਾਂ ਨੇ ਆਪਣੀ ਮਿਹਨਤ ਸਦਕਾ ਹੋਰ ਮੈਂਬਰ ਗੁਰਮਤ ਗਿਆਨ ਸਭਾ ਵਿੱਚ ਸ਼ਾਮਿਲ ਕੀਤੇ। ਆਪਨੇ ਗੁਰਮਤ ਗਿਆਨ ਸਭਾ ਦੀਆਂ ਕੰਮ ਕਾਜੀ ਮੁੱਖ ਲੋੜ ਨੂੰ ਦੇਖਦੇ ਹੋਏ ਗੁਰਮਤਿ ਗਿਆਨ ਸਭਾ ਨੂੰ ਆਪਣੇ ਦਸਵੰਧ ਵਿੱਚੋਂ ਗੁਪਤ ਤੌਰ ਤੇ ਮਾਇਆ ਭੇਟ ਕੀਤੀ। ਅਤੇ ਅੱਗੇ ਤੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕਿਹਾ ਸਰਦਾਰ ਬਲਵਿੰਦਰ ਸਿੰਘ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਅਤੇ ਗੁਰਮਤਿ ਗਿਆਨ ਸਭਾ ਨਰਾਇਣਗੜ੍ਹ ਛੇਹਰਟਾ ਵੱਲੋਂ ਉਹਨਾਂ ਨੂੰ ਸਮੇਤ ਧਰਮ ਪਤਨੀ ਸੁਰਿੰਦਰ ਕੌਰ ਨੂੰ ਗੁਰਦੁਆਰਾ ਕਲਗੀਧਰ ਨਰਾਇਣਗੜ੍ਹ ਸਾਹਿਬ ਵਿਖੇ ਸਮੂਹ ਮੈਂਬਰਾਂ ਵੱਲੋਂ ਸਿਰਪਾਓ ਅਤੇ ਪ੍ਰਸੰਸਾ ਪੱਤਰ ਦੇ ਕੇ ਪਰਿਵਾਰ ਸਮੇਤ ਸਨਮਾਨ ਕੀਤਾ ਗਿਆ। ਸਨਮਾਨ ਸਮੇਂ ਹਾਜ਼ਰ ਸਨ, ਸਭਾ ਦੇ ਮੁੱਖ ਸੇਵਾਦਾਰ ਪ੍ਰਿੰਸੀਪਲ ਮੇਜਰ ਸਿੰਘ ਡੱਲੇਕੇ ,ਡਾਕਟਰ ਨਿਸ਼ਾਨ ਸਿੰਘ ਨਰਾਇਣਗੜ੍ਹ ,ਪ੍ਰੋਫੈਸਰ ਗੁਰਪ੍ਰੀਤ ਸਿੰਘ ਜੀ ਐਨਡੀਯੂ, ਪ੍ਰੋਫੈਸਰ ਸੰਦੀਪ ਸਿੰਘ ਖਾਲਸਾ ਕਾਲਜ, ਗੁਰਦੁਆਰਾ ਹੈਡ ਗ੍ਰੰਥੀ ਗਿਆਨੀ ਜੋਬਨਜੀਤ ਸਿੰਘ, ਪ੍ਰੇਮ ਸਿੰਘ ਨਰਾਇਣਗੜ੍ਹ, ਸੁਵਿੰਦਰ ਸਿੰਘ ਢੰਡ, ਚਰਨਜੀਤ ਕੌਰ ਅਤੇ ਸੁਰਿੰਦਰ ਕੌਰ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img