More

    ਬਰਤਾਨੀਆ ਵਿੱਚ ਪੰਜਾਬੀ ਨੌਜਵਾਨ ਨੂੰ 9 ਸਾਲ ਦੀ ਹੋਈ ਕੈਦ

    ਖੁਦ ਨੂੰ ਕਾਰ ਸੇਲਜ਼ਮੈਨ ਦੱਸ ਦੇ ਧੋਖਾਧੜੀ ਕਰਦਾ ਸੀ ਰਵਿੰਦਰ ਸਿੰਘ ਰੰਧਾਵਾ

    ਲੰਡਨ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਬਰਤਾਨੀਆ ਦੀ ਇੱਕ ਅਦਾਲਤ ਨੇ ਕਾਰ ਖਰੀਦਦਾਰਾਂ ਨਾਲ 10 ਲੱਖ ਪੌਂਡ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ 30 ਸਾਲਾ ਪੰਜਾਬੀ ਰਵਿੰਦਰ ਸਿੰਘ ਰੰਧਾਵਾ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ। ਰਵਿੰਦਰ ਸਿੰਘ ਰੰਧਾਵਾ ਨੂੰ ਧੋਖਾਧੜੀ ਦੇ 20 ਮਾਮਲਿਆਂ ਅਤੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਦੱਖਣ-ਪੱਛਮੀ ਇੰਗਲੈਂਡ ਦੀ ਐਕਸਟਰ ਕਰਾਊਨ ਕੋਰਟ ਨੇ ਕੈਦ ਦੀ ਸਜ਼ਾ ਸੁਣਾਈ। ਬਰਤਾਨੀਆ ਦੀ ਕਰਾਊਨ ਪ੍ਰੌਸਕਿਊਸ਼ਨ ਸਰਵਿਸ (ਸੀਪੀਐਸ) ਮੁਤਾਬਕ ਰਵਿੰਦਰ ਰੰਧਾਵਾ ਫਰਜਰੀ ਕਾਰ ਵਿਕਰੀ ਗਿਰੋਹ ਦਾ ਮੁਖੀ ਸੀ ਅਤੇ ਉਹ ਖੁਦ ਨੂੰ ਸੇਲਜ਼ਮੈਨ ਦੱਸ ਕੇ ਖਰੀਦਦਾਰਾਂ ਕੋਲੋਂ ਪੁਰਾਣੇ ਵਾਹਨਾਂ ਲਈ ਵੱਡੀ ਕੀਮਤ ਵਸੂਲਦਾ ਸੀ।

    ਕਰਾਊਨ ਪ੍ਰੌਸਕਿਊਸ਼ਨ ਸਰਵਿਸ ਸਪੈਸ਼ਲਿਸਟ ਫਰੌਡ ਡਵੀਜ਼ਨ ਦੇ ਮਾਹਰ ਸਾਰਾਹ ਮੇਲੋ ਨੇ ਕਿਹਾ ਕਿ ਰੰਧਾਵਾ ਆਦਤਨ ਅਪਰਾਧੀ ਹੈ ਅਤੇ ਇਹ ਪੁਰਾਣੇ ਵਾਹਨ ਖਰੀਦਣ ਦੇ ਇਛੁੱਕ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਹ ਵੱਡੇ ਤਰੀਕੇ ਨਾਲ ਅਪਰਾਧ ਨੂੰ ਅੰਜਾਮ ਦਿੱਤਾ ਹੈ। ਆਪਣੇ ਪੁਰਾਣੇ ਸ਼ਿਕਾਰ ਦੀ ਜਾਣਕਾਰੀ ਰਾਹੀਂ ਉਹ ਗੈਰਾਜ ਦੀ ਜਾਣਕਾਰੀ ਤੇ ਵਾਹਨ ਦਾ ਪਤਾ ਲਗਾ ਲੈਂਦਾ ਸੀ ਅਤੇ ਇਸ ਰਾਹੀਂ ਲੋਕਾਂ ਨੂੰ ਉਸ ’ਤੇ ਸ਼ੱਕ ਨਹੀਂ ਹੁੰਦਾ ਸੀ। ਰੰਧਾਵਾ ਇੱਕ ਹੀ ਵਾਹਨ ਨੂੰ ਕਈ ਵਾਰ ਵੇਚ ਦਿੰਦਾ ਸੀ ਅਤੇ ਇਨ੍ਹਾਂ ਸਾਰੇ ਖਰੀਦਦਾਰਾਂ ਕੋਲੋਂ ਪੈਸੇ ਲੈ ਲੈਂਦਾ ਸੀ। ਜਦੋਂ ਲੋਕ ਰੰਧਾਵਾ ਵੱਲੋਂ ਦੱਸੀ ਗੈਰਾਜ ’ਤੇ ਪਹੁੰਚਦੇ ਸਨ ਤਾਂ ਉਨ੍ਹਾਂ ਨੂੰ ਵਾਹਨ ਨਹੀਂ ਮਿਲਦਾ ਸੀ। ਰੰਧਾਵਾ ਦੇ ਨਾਲ ਹੀ ਉਸ ਦੇ ਦੋ ਸਹਿਯੋਗੀਆਂ ਨੂੰ ਵੀ ਅਦਾਲਤ ਨੇ 20 ਅਤੇ 27 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img