More

    ਪੱਤਰਕਾਰ ਲਾਲੀ ਕੈਰੋਂ, ਗੁਰਪ੍ਰੀਤ ਲਵਲੀ ,ਚਮੇਲ ਸਿੰਘ, ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵਿੱਚ ਸ਼ਾਮਲ

    ਤਰਨਤਾਰਨ, 2 ਅਗਸਤ (ਬੁਲੰਦ ਆਵਾਜ ਬਿਊਰੋ) – ਪੱਤਰਕਾਰ ਸਾਥੀਆਂ ਦੀ ਆਵਾਜ਼ ਨੂੰ ਬੁਲੰਦ ਕਰਨ ਕਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਤਰਨਤਾਰਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਤਰਨਤਾਰਨ ਦੇ ਸੀਨੀਅਰ ਪੱਤਰਕਾਰ ਚਮੇਲ ਸਿੰਘ, ਜਤਿੰਦਰ ਸਿੰਘ ਲਾਲੀ ਕੈਰੋਂ ਅਤੇ ਗੁਰਪ੍ਰੀਤ ਸਿੰਘ ਲਵਲੀ ਦਾ ਐਸੋਸੀਏਸ਼ਨ ਵਿੱਚ ਆਉਣ ’ਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਵੱਲੋਂ ਵਿਸ਼ੇਸ਼ ਤੌਰ ’ਤੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

    ਇਸ ਮੌਕੇ ’ਤੇ ਸੀਨੀਅਰ ਮੀਤ ਪ੍ਰਧਾਨ ਨਿਤਿਨ ਜੋਸ਼ੀ,ਸੀਨੀਅਰ ਮੀਤ ਪ੍ਰਧਾਨ ਮਨਵਿੰਦਰ ਸਿੰਘ ਮਿਲਾਪ,ਮੀਤ ਪ੍ਰਧਾਨ ਬਲਜੀਤ ਸਿੰਘ ਬਿੱਟੂ,ਜਨਰਲ ਸਕੱਤਰ ਅਵਤਾਰ ਸਿੰਘ,ਸਲਾਹਕਾਰ ਤਰਸੇਮ ਸਿੰਘ ਭੁਪਾਲ,ਪ੍ਰੈੱਸ ਸਕੱਤਰ ਇੰਦਰਜੀਤ,ਖਜਾਨਚੀ ਗੁਰਪ੍ਰੀਤ ਸਿੰਘ ਪੀਨੂ,ਸੰਦੀਪ ਸਿੰਘ ਵੱਲੋਂ ਨਵੇਂ ਆਏ ਸਾਥੀਆਂ ਨੂੰ ਜੀ ਆਇਆ ਆਖਿਆ ਗਿਆ।ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਕਿਹਾ ਕਿ ਐਸੋਸੀਏਸ਼ਨ ਵਿੱਚ ਹਰ ਇੱਕ ਅਹੁਦੇਦਾਰ ਅਤੇ ਮੈਂਬਰ ਦਾ ਸਨਮਾਨ ਕੀਤਾ ਜਾਂਦਾ ਹੈ।ਅੱਜ ਐਸੋਸੀਏਸ਼ਨ ਵੱਲੋਂ ਲਗਨ,ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਨਤੀਜਾ ਹੈ ਕਿ ਪੱਤਰਕਾਰ ਸਾਥੀ ਖੁਸ਼ ਹੋ ਕੇ ਆਪ ਮੁਹਾਰੇ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਰਹੇ ਹਨ,ਜਿਸ ਦਾ ਸਿਹਰਾ ਸਮੁੱਚੀ ਟੀਮ ਨੂੰ ਜਾਂਦਾ ਹੈ ਅਤੇ ਇਸ ਦਾ ਉਹ ਆਪਣੀ ਟੀਮ ਨਾਲ ਕੰਮ ਕਰਨ ਦਾ ਮਾਣ ਮਹਿਸੂਸ ਕਰਦੇ ਹਨ।ਪੱਤਰਕਾਰ ਸਾਥੀਆਂ ਦੀ ਅਵਾਜ਼ ਨੂੰ ਬੁਲੰਦ ਕਰਨ ਅਤੇ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹੋ ਕੇ ਪਰਿਵਾਰ ਵਾਂਗ ਹਮਦਰਦੀ ਪ੍ਰਗਟਾਉਣਾ ਹੀ ਐਸੋਸੀਏਸ਼ਨ ਦਾ ਮਕਸਦ ਹੈ ਕਿ ਪੱਤਰਕਾਰ ਨੂੰ ਕਦੀ ਵੀ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਐਸੋਸੀਏਸ਼ਨ ਵੀ ਪੱਤਰਕਾਰ ਕੋਲੋਂ ਇਹ ਆਸ ਰੱਖਦੀ ਹੈ ਕਿ ਜਦੋਂ ਕਿਸੇ ’ਤੇ ਮੁਸ਼ਕਿਲ ਖੜੀ ਹੋਵੇ ਇੱਕ ਪਰਿਵਾਰਕ ਮੈਂਬਰ ਵਾਂਗ ਹੀ ਯੋਗਦਾਨ ਦਿੱਤਾ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img