More

    ਪੰਜਾਬ ਦੇ ਯੁਵਾ ਪੀੜੀ ਨੂੰ ਨਸ਼ਾ ਤੋ ਬਚਾਉਣ ਲਈ ਐਨ.ਆਰ.ਆਈ ਕਾਰਜ ਸਿੰਘ ਨੇ ਆਪਣੇ ਪਿੰਡ ਵਿੱਚ ਖੋਲ੍ਹਿਆ ਕਮਿਊਨਿਟੀ ਹਾਲ

    ਅੰਮ੍ਰਿਤਸਰ, 16 ਅਪ੍ਰੈਲ (ਰਾਜੇਸ਼ ਡੈਨੀ):-ਪਿੰਡ ਚੀਚਾ, ਭਕਨਾ ਦੇਰ ਰਹਿਣ ਵਾਲੇ ਗੁਰਸਿੱਖ ਕਾਰਜ ਸਿੰਘ 43 ਸਾਲ ਪਹਿਲਾਂ ਪਿੰਡ ਤੋਂ ਅਮਰੀਕਾ ਵਿੱਚ ਬਸ ਗਏ ਸੀ । ਪਰ ਉਹਨਾਂ ਦੇ ਮਨ ਦੇ ਵਿੱਚ ਆਪਣੇ ਪਿੰਡ ਦੀ ਖੁਸ਼ਬੂ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਵਾਸਤੇ ਪਿੰਡ ਦੇ ਵਿੱਚ ਆਪਣੇ ਖਰਚੇ ਤੇ ਇਕ ਕਮਿਊਨਿਟੀ ਹਾਲ ਖੋਲਣ ਦਾ ਸਪਨਾ ਸੀ ਉਹ ਉਹਨਾਂ ਨੇ ਅੱਜ ਪੁਰਾ ਕੀਤਾ ਇਸ ਕਮਿਊਨਿਟੀ ਹਾਲ ਦੇ ਵਿੱਚ ਸਿੱਖੀ ਬਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਬਾਰੇ ਉਹਨਾਂ ਨੂੰ ਸਿਖਾਇਆ ਜਾਏਗਾ। ਪੜਾਈ ਦੇ ਨਾਲ ਨਾਲ ਖੇਲ ਕੂਦ ਤੇ ਧਾਰਮਿਕ ਚੀਜ਼ਾਂ ਬਾਰੇ ਜਾਣੂ ਕਰਵਾਇਆ ਜਾਏਗਾ, ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਭ ਕੁਝ ਇਥੇ ਐਨਆਰਆਈ ਕਾਰਜ ਸਿੰਘ ਵੱਲੋਂ ਫਰੀ ਕਰਵਾਇਆ ਜਾ ਰਿਹਾ ਹੈ। ਇਸ ਦਾ ਮਹੂਰਤ ਪਿਛਲੇ ਦਿਨੀ ਪਿੰਡ ਚੀਚਾ ਨੇੜੇ ਭਕਨਾ ਦੇ ਵਿੱਚ ਕਰਵਾਇਆ ਗਿਆ। ਜਿਸ ਵਿੱਚ ਅਖੰਡ ਪਾਠ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਸਾਰਿਆਂ ਵਾਸਤੇ ਲੰਗਰ ਪ੍ਰਸਾਦ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਤੇ ਸਾਬਕਾ ਵਿਧਾਇਕ ਗੁਲਜਾਰ ਸਿੰਘ ਰਣੀਕੇ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਖਾਸ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਡਾਕਟਰ ਜੋਗਿੰਦਰ ਸਿੰਘ ਅਰੋੜਾ, ਸਮਾਜ ਸੇਵਕ ਨਰਿੰਦਰਜੀਤ ਸਿੰਘ , ਸਰਬ ਜੀਤ ਸਿੰਘ, ਸੁਖਦੀਪ ਸਿੰਘ ਗੁਰਦੀਪ ਸਿੰਘ ਬਾਜਵਾ ਵਰਿੰਦਰ ਪਾਲ ਸਿੰਘ ਬੇਦੀ ਅਤੇ ਹਰਿੰਦਰ ਸਿੰਘ ਗੁੱਲੂ ਆਦਿ ਮੌਜੂਦ ਸਨ। ਲੰਗਰ ਚਲੈ ਗੁਰੂ ਸ਼ਬਦੀ ਸੰਸਥਾ ਦੇ ਬੈਨਰ ਹੇਠ ਫਿਲਹਾਲ ਗੁਰਬਾਣੀ ਕੀਰਤਨ ਗਤਕਾ ਤੇ ਮਾਰਸਲ ਆਰਟ ਵਗੈਰਾ ਦੀ ਮੁਫਤ ਸਿੱਖਿਆ ਦਿੱਤੀ ਜਾਏਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img