More

    ਪਹਿਲੀ ਵਾਰ ਵਿਸਾਖੀ ਕਦੋ ਸ਼ੁਰੂ ਹੋਈ : ਮੇਜਰ ਸਿੰਘ

    ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਰਮ ਸੇਵਕਾਂ ਦੇ
    ਵਿੱਚੋਂ ਇੱਕ ਹੋਏ ਆ….
    #ਭਾਈ_ਪਾਰੋ_ਜੁਲਕਾ ਜੀ ਏ ਡੱਲੇ ਪਿੰਡ ਦੇ ਰਹਿਣ ਵਾਲੇ ਸੀ,
    ਗੁਰੂ ਘਰ ਨਾਲ ਬੜਾ ਗੂੜਾ ਨਾਤਾ ਆ, ਏਨਾਂ ਦੇ ਪਰਿਵਾਰ ਦਾ,
    ਏਨਾਂ ਨੂੰ ਸਤਿਗੁਰਾਂ ਨੇ #ਪਰਮਹੰਸ ਦੀ ਉਪਾਧੀ ਦਿੱਤੀ,ਭਾਈ ਪਾਰੋ ਜੀ 22 ਮੰਜੀਆਂ ਵਿਚੋਂ ਇਕ ਸਨ ।
    ਇਕ ਦਿਨ ਭਾਈ ਪਾਰੋ ਜੀ ਨੇ ਕੁਝ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਧੰਨ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੈਸੇ ਤਾਂ ਸੰਗਤ ਆਪ ਜੀ ਦੇ ਦਰਸ਼ਨਾਂ ਨੂੰ ਆਉਂਦੀ ਜਾਂਦੀ ਹੈ
    ਪਰ ਅਸੀਂ ਸੋਚਿਆ ਹੈ ਸਾਲ ਚ ਕੋਈ ਇੱਕ ਦਿਨ ਐਸਾ ਖ਼ਾਸ #ਚੁਣਿਆ_ਜਾਵੇ ਜਿਸ ਦਿਨ ਸਮੂਹ ਸੰਗਤ ਇਕੱਤਰ ਹੋਵੇ, ਇਹਦੇ ਨਾਲ ਇਕ ਤੇ ਸਭ ਨੂੰ ਇੱਕਠਾ ਉਪਦੇਸ਼ ਮਿਲੂਗਾ ਗੁਰੂ ਚਰਨਾਂ ਦਾ ਪਿਆਰ ਪੈਦਾ ਹੋਊ, ਦੂਸਰਾ ਸਿੱਖ ਸੰਗਤ ਦੀ ਆਪਸ ਵਿੱਚ ਜਾਣ ਪਛਾਣ ਹੋਵੇਗੀ, ਸਿੱਖਾਂ ਚ ਆਪਸੀ ਭਾਈਚਾਰਾ ਵੱਧੂ
    ਸਿੱਖੀ ਪਿਆਰ ਵਧੇਗਾ ਸਭ ਨੂੰ ਸੇਵਾ ਦਾ ਸਮਾਂ ਮਿਲੂ ਹੋਰ ਵੀ ਕਈ ਲਾਭ ਨੇ
    ਇਸ ਲਈ ਜੇ ਆਪ ਜੀ ਦੀ ਆਗਿਆ ਹੋਵੇ ਤੇ ਕੋਈ ਦਿਨ ਇਸ ਤਰ੍ਹਾਂ ਦਾ ਚੁਣਿਆ ਜਾਵੇ, ਸਾਡੀ ਬੇਨਤੀ ਆ
    ਹੇ ਦੀਨ ਦਿਆਲ ਜੋ ਆਗਿਆ ਹੋਇ।
    ਬਰਖ ਮਾਹ ਦਿਨ ਕਹੀਏ ਜੋਇ।
    ਸਰਬ ਸਿੱਖ ਗੁਰ ਦਰਸ਼ਨ ਆਵੈ।
    ਭਾਈ ਪਾਰੋ ਦੀ ਬੇਨਤੀ ਸੁਣ ਸਤਿਗੁਰੂ ਬੜੇ ਪ੍ਰਸੰਨ ਹੋਏ ਤੇ ਕਿਹਾ ਭਾਈ ਪਾਰੋ ਤੁਸੀਂ ਧੰਨ ਹੋ, ਤੁਸੀਂ ਧਨ ਹੋ
    ਜੋ #ਪਰਉਪਕਾਰ ਨੂੰ ਚਿੱਤਵਦੇ ਹੋ
    ਪਾਰੋ ਜੀ ਸਾਡੀ ਵੀ ਦਿਲੀ ਇੱਛਾ ਸੀ, ਕੇ ਕੋਈ ਐਸਾ ਦਿਨ ਚੁਣਿਆ ਜਾਵੇ ਇਸ ਲਈ ਅਸੀਂ #1_ਵੈਸਾਖ (ਵਿਸਾਖੀ) ਦਾ ਦਿਨ ਸੋਚਿਆ ਹੋਇਆ ਹੈ
    ਜੋ ਤੁਮ ਚਿਤਵੀ ਮਮ ਚਿੱਤ ਸੋਈ।
    ਬਿਸੋਏ ਕੋ ਦਿਨ ਆਵੈ ਸਭ ਕੋਈ। (ਮਹਿਮਾ ਪ੍ਰਕਾਸ਼)
    ਸਾਰੀ ਸਿੱਖ ਸੰਗਤ ਨੂੰ ਚਿੱਠੀਆਂ ਲਿਖ ਕੇ ਸੁਨੇਹੇ ਭੇਜ ਦਿਉ ਵਿਸਾਖੀ ਵਾਲੇ ਦਿਨ ਸਭ ਨੇ ਗੋਇੰਦਵਾਲ ਸਾਹਿਬ ਪਹੁੰਚਣਾ
    ਗੁਰੂ ਹੁਕਮਾਂ ਨੂੰ ਸੁਣ ਕੇ ਭਾਈ ਪਾਰੋ ਨੇ ਚਿੱਠੀਆਂ ਲਿਖ ਕੇ ਦੂਰ ਦੂਰ ਤੱਕ ਭੇਜ ਦਿੱਤੀਆਂ ਕੇ “ਗੁਰੂ ਹੁਕਮ ਹੈ ਵਸਾਖੀ ਨੂੰ ਸਭ ਸੰਗਤ ਗੋਇੰਦਵਾਲ ਸਾਹਿਬ ਪਹੁੰਚੇ” ਜਿਨ੍ਹਾਂ ਨੇ ਪੜ੍ਹੀਆਂ ਸੁਣੀਆਂ ਬੜੇ ਪ੍ਰਸੰਨ ਹੋਏ ਸਾਰੀ ਸਿੱਖ ਸੰਗਤ ਵਿਸਾਖੀ ਵਾਲੇ ਦਿਨ ਪਹਿਲੀ ਵਾਰ ਗੋਇੰਦਵਾਲ ਸਾਹਿਬ ਇਕੱਤਰ ਹੋਈ ਸੰਗਤ ਚ ਬੜਾ ਉਤਸ਼ਾਹ ਸੀ #ਭਾਈ_ਜੇਠਾ_ਜੀ (ਗੁਰੂ ਰਾਮਦਾਸ ਜੀ)ਆਦਿਕ ਮੁਖੀ ਸਿੱਖਾਂ ਨੇ ਗੁਰੂ ਹੁਕਮ ਨਾਲ ਸਭ ਸੰਗਤ ਲਈ ਰਹਾਇਸ਼ ਤੇ ਲੰਗਰ ਪਾਣੀ ਆਦਿ ਦਾ ਪ੍ਰਬੰਧ ਕੀਤਾ
    ਇੱਥੋਂ ਸਿੱਖ ਜਗਤ ਚ ਵਿਸਾਖੀ ਦੀ ਅਰੰਭਤਾ ਹੋਈ ਇਹ #ਪਹਿਲੀ_ਵਿਸਾਖੀ ਸੀ ਜੋ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਅਰੰਭ ਹੋਈ ਫਿਰ ਸਮੇਂ ਦੇ ਨਾਲ ਇਸ ਦਿਨ ਦਾ ਇਤਿਹਾਸ ਵਧਦਾ ਗਿਆ।
    ਜੋ ਹੁਣ ਤਕ ਲਗਾਤਾਰ ਜਾਰੀ ਹੈ
    #ਨੋਟ ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਏ ਪਹਿਲੀ ਵੈਸਾਖੀ 1558 ਦੀ ਸੀ ।
    ਗੁਰੂ ਕਿਰਪਾ ਕਰੇ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img