ਅੰਮ੍ਰਿਤਸਰ, 31 ਦਸੰਬਰ (ਰਾਜੇਸ਼ ਡੈਨੀ) – ਪੰਜਾਬ ਵਿਧਾਨ ਸਭਾ ਚੌਣਾਂ ਜਿਵੇਂ ਜਿਵੇਂ ਨਜਦੀਕ ਆ ਰਹੀਆਂ ਹਨ, ਤਿਉਂ ਹੀ ਹਰ ਪਾਰਟੀ ਦਇ ਲੀਡਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ ਕੀਤਾ ਜਾ ਰਿਹਾ ਹੈ, ਇਸੇ ਤਰ੍ਹ ਚੋਣ ਪ੍ਰਚਾਰ ਕਰਕੇ ਸੱਤਾ ਹਾਸਲ ਕਰਨ ਦੇ ਨਸ਼ੇ ਵਿਚ ਕਾਂਗਰਸ ਪੰਜਾਬ ਪ੍ਰਦਾਨ ਨਵਜੋਤ ਸਿੱਧੂ ਆਪਣੀ ਮਰਿਯਾਦਾ ਭੁੱਲਦੇ ਹੋਏ ਕਦੀ ਪੁਲਸ ਮੁਲਾਜਮਾਂ ਤੇ ਕਦੇ ਨਾਗਾਂ ਦਇ ਦੇਵਤਿਆਂ ਖਿਲਾਫ ਭੱਦੀ ਸ਼ਬਦਾਵਲੀ ਕਰਕੇ ਲੋਕਾਂ ਦੀਆਂ ਭਾਵਨਾਂਵਾਂ ਨਾਲ ਖੇਡ ਰਹੇ ਹਨ। ਇਹ ਵਿਚਾਰ ਯੂਥ ਅਕਾਲੀ ਲੀਡਰ ਵਿਕਾਸ ਛੋਟੂ ਨੇ ਪ੍ਰਗਟ ਕੀਤੇ। ਉਨਾਂ ਕਿਹਾ ਕਿ ਕਾਂਗਰਸ ਆਪਣੀ ਹਾਰ ਤੋਂ ਪੁਰੀ ਤਰ੍ਹਾਂ ਬੋਖਲਾ ਚੁੱਕੀ ਹੈ, ਤੇ ਸੱਤਾ ਹਾਸਲ ਕਰਨ ਲਈ ਹਰ ਹਥਕੰਡੇ ਦਾ ਇਸਤੇਮਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁੱਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੀ ਸ਼ਹਿ ਤੇ ਪੁਲਸ ਪ੍ਰਸ਼ਾਂਸਨ ਵੱਲੋਂ ਅਕਾਲੀ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆਂ ਨੂੰ ਝੂਠੀ ਸਾਜਿਸ਼ ਤਹਿਤ ਫਸਾਉਣ ਲਈ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ, ਤਾਂਕਿ ਮਜੀਠਾ ਦੀ ਸੀਟ ਨੂੰ ਕਿਸੇ ਤਰਾਂ ਹਾਸਲ ਕਰਕੇ ਕਾਂਗਰਸ ਦੀ ਝੌਲੀ ਪਾਇਆ ਜਾ ਸਕੇ। ਇਥੇ ਹੀ ਬੱਸ ਨਹੀ ਸੱਤਾ ਦਇ ਨਸ਼ੇ ਵਿਚ ਸਿੱਧੂ ਲਗਾਤਾਰ ਕਦੇ ਪੁਲਸ ਮੁਲਾਜਮਾਂ ਖਿਲਾਫ ਤੇ ਕਦੇ ਨਾਗਾਂ ਦਇ ਦੇਵਤਿਆਂ ਖਿਲਾਫ ਭੱਦੀ ਸ਼ਬਦਾਵਲੀ ਇਸਤੇਮਾਲ ਕਰਕੇ ਲੋਕਾਂ ਦੀ ਭਾਵਨਾਵਾਂ ਨਾਲ ਖੇਡ ਰਹੇ ਹਨ, ਜਿਸ ਕਾਰਨ ਪੰਜਾਬ ਦਇ ਲੋਕਾਂ ਵਿਚ ਭਾਰੀ ਰੋਸ਼ ਵੀ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਸਿੱਧੂ ਦਾ ਹਰ ਜਗ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ। ਛੋਟੂ ਨੇ ਕਿਹਾ ਕਿ ਸਿੱਧੂ ਦੀ ਵਜਾਂ ਨਾਲ ਕਾਂਗਰਸ ਨੂੰ ਆਉਣ ਵਾਲੀਆਂ ਚੌਣਾਂ ਵਿਚ ਭਾਰੀ ਖਾਮਿਯਾਜਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਕਾਂਗਰਸ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਉਹ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਤੋਂ ਲਾਹੁਣ ਤੋਂ ਇਲਾਵਾ ਪਾਰਟੀ ਵਿਚੋਂ ਵੀ ਬਾਰ ਦਾ ਰਸਤਾ ਵਿਖਾਉਣ, ਨਹੀ ਤਾਂ ਉਹ ਦਿਨ ਦੂਰ ਨਹੀ ਜਦੋਂ ਸਿੱਧੂ ਕਾਂਗਰਸ ਦੀ ਬੇੜੀ ਡੋਬਣ ਵਿਚ ਜਿਆਦਾ ਦੇਰ ਨਹੀ ਲਗਾਏਗਾ।
ਨਵਜੋਤ ਸਿੱਧੂ ਸੱਤਾ ਦੇ ਨਸ਼ੇ ਵਿਚ ਭੁੱਲੇ ਆਪਣੀ ਮਰਿਯਾਦਾ
