More

    ਦਮਦਮੀ ਟਕਸਾਲ ਮਹਿਤਾ ਵੱਲੋਂ 40ਵੇਂ ਘੱਲੂਘਾਰਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਆਰੰਭਤਾ 1 ਮਈ ਤੋਂ

    ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ 6 ਜੂਨ ਤੱਕ ਹੋਣ ਵਾਲੇ ਸ਼ਹੀਦੀ ਸਮਾਗਮਾਂ ਦੀ ਸੂਚੀ ਕੀਤੀ ਜਾਰੀ

    ਅੰਮਿ੍ਤਸਰ,19 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ ‘84 ਤੀਸਰੇ ਘੱਲੂਘਾਰੇ ਦੀ ਯਾਦ ‘ਚ ਹਰ ਸਾਲ 6 ਜੂਨ ਨੂੰ ਸ਼ਹੀਦੀ ਸਮਾਗਮ ਕੀਤੇ ਜਾਂਦੇ ਹਨ,ਜਿਸ ਦੌਰਾਨ ਇਸ ਘੱਲੂਘਾਰੇ ਅੰਦਰ ਸ਼ਹੀਦ ਹੋਏ ਕੌਮੀ ਯੌਧੇ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਨਾਲ ਸ਼ਹਾਦਤ ਦਾ ਜਾਮ ਪੀਣ ਵਾਲੇ ਜਥੇਦਾਰ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਤੇ ਬਾਬਾ ਠਾਹਰਾ ਸਿੰਘ ਸਮੇਤ ਸ਼ਹੀਦ ਹੋਏ ਸਮੂਹ ਸਿੰਘਾਂ-ਸਿੰਘਣੀਆਂ ਤੇ ਭੁਝੰਗੀਆਂ ਨੂੰ ਸ਼ਰਧਾਂ ਦੇ ਫੁੱਲ ਅਰਪਿਤ ਕੀਤੇ ਜਾਂਦੇ ਹਨ।ਇਸ ਵਾਰ ਇਸ ਘੱਲੂਘਾਰੇ ਨੂੰ 40 ਸਾਲ ਸੰਪੂਰਨ ਹੋਣ ‘ਤੇ ਦਮਦਮੀ ਟਕਸਾਲ ਵਿਖੇ 40ਵਾਂ ਘੱਲੂਘਾਰਾ ਦਿਵਸ ਵੱਡੇ ਪੱਧਰ ‘ਤੇ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਹਾਜ਼ਰੀ ਭਰਨਗੀਆਂ।ਇਸ 40ਵੇਂ ਸ਼ਹੀਦੀ ਜੋੜ ਮੇਲੇ ਦੇ ਸਮਾਗਮਾਂ ਦੀ ਆਰੰਭਤਾ 1 ਮਈ ਤੋਂ ਹੋਣ ਜਾ ਰਹੀ ਹੈ, ਜਿਸ ਦੌਰਾਨ ਦਮਦਮੀ ਟਕਸਾਲ ਵੱਲੋਂ ਵੱਖ ਵੱਖ ਨਗਰਾਂ ‘ਚ ਸ਼ਾਮ ਨੂੰ ਗੁਰਮਤਿ ਸਮਾਗਮ ਕੀਤੇ ਜਾਣਗੇ।ਇੰਨ੍ਹਾਂ ਸਮਾਗਮਾਂ ‘ਚ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਕਰਨ ਉਪਰੰਤ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸੰਗਤਾਂ ਨੂੰ ਕਥਾ ਸਰਵਨ ਕਰਾਈ ਜਾਵੇਗੀ।ਦਮਦਮੀ ਟਕਸਾਲ ਵੱਲੋਂ ਜਾਰੀ ਇਸ ਸੂਚੀ ਅਨੁਸਾਰ ਪਹਿਲਾਂ ਗੁਰਮਤਿ ਸਮਾਗਮ 1 ਮਈ ਨੂੰ ਪਿੰਡ ਜੱਬੋਵਾਲ ਵਿਖੇ ਹੋਵੇਗਾ ਉੋਪਰੰਤ 2 ਮਈ ਨੂੰ ਜੱਫਰਵਾਲ, 3 ਮਈ ਨੂੰ ਸਹਾਇਪੁਰ, 4 ਮਈ ਨੂੰ ਮੁਰਾਦਪੁਰ, 5 ਮਈ ਨੂੰ ਗੁਰੂ ਕੀ ਬੇਰ, 6 ਮਈ ਨੂੰ ਕਾਹਲਵਾ, 7 ਮਈ ਨੂੰ ਉਦੋਨੰਗਲ, 8 ਮਈ ਨੂੰ ਬਾਬੋਵਾਲ, 9 ਮਈ ਨੂੰ ਧਰਦਿਉ, 11 ਮਈ ਨੂੰ ਬਾਬਾ ਪੱਲਾ ਜੀ ਬੁਤਾਲਾ, 12 ਮਈ ਨੂੰ ਸਦਾਰੰਗ, 13 ਮਈ ਨੂੰ ਸੂਸਾ, 14 ਮਈ ਨੂੰ ਤਲਵੰਡੀ ਵੀਲਾ, 15 ਮਈ ਨੂੰ ਭਾਮ, 16 ਮਈ ਨੂੰ ਭਲਾਈਪੁਰ ਪੂਰਬਾ, 17 ਮਈ ਨੂੰ ਨਿੱਕੇ ਘੁੰਮਣ, 18 ਮਈ ਨੂੰ ਕੰਧ ਸਾਹਿਬ ਬਟਾਲਾ, 19 ਮਈ ਨੂੰ ਫੇਰੂਮਾਨ, 20 ਮਈ ਨੂੰ ਲੀਲ ਕਲਾਂ, 21 ਮਈ ਨੂੰ ਚੌਧਰੀਵਾਲ, 22 ਮਈ ਨੂੰ ਸ੍ਰੀ ਦਰਬਾਰ ਸਾਹਿਬ ਬਾਬਾ ਬਕਾਲਾ ਸਾਹਿਬ, 23 ਮਈ ਨੂੰ ਤਾਹਰਪੁਰ, 24 ਮਈ ਨੂੰ ਬਾਸਰਪੁਰ, 25 ਮਈ ਨੂੰ ਖੱਬੇ ਰਾਜਪੂਤਾਂ, 26 ਮਈ ਨੂੰ ਭੀਲੋਵਾਲ, 27 ਮਈ ਨੂੰ ਜੇਠੂਵਾਲ, 28 ਮਈ ਨੂੰ ਰਾਮ ਥੰਮਣ,29 ਮਈ ਨੂੰ ਮੈਹਣੀਆ ਕੁਹਾਰਾ, 30 ਮਈ ਨੂੰ ਜਲਾਲਉਸਮਾਂ ਤੇ 31 ਮਈ ਦੇ ਸਮਾਗਮ ਮਹਿਤਾ ਚੌਂਕ ਵਿਖੇ ਹੋਣਗੇ।ਇਸਤੋਂ ਬਾਅਦ ਸ਼ਹੀਦੀ ਹਫਤਾ ਸ਼ੁਰੂ ਹੋਵਗਾ, ਜਿਸ ਅੰਦਰ 1 ਜੂਨ ਤੋਂ 5 ਜੂਨ ਤੱਕ ਸ਼ਾਮ ਦੇ ਦੀਵਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸਜਾਏ ਜਾਣਗੇ।ਇੰਨ੍ਹਾਂ ਦੀਵਾਨਾਂ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸ਼ਬਦ ਕੀਰਤਨ ਕਰਨਗੇ ,ਜਿਸ ਦੌਰਾਨ ਮਨਾਏ ਜਾਣ ਵਾਲੇ ਸ਼ਹੀਦੀ ਜੋੜ ਮੇਲੇ ਅੰਦਰ ਵੱਡਾ ਪੰਥਕ ਇਕੱਠ ਕੀਤਾ ਜਾਵੇਗਾ ਤੇ ਪੰਥ ਪ੍ਰਸਿੱਧ ਸ਼ਖਸ਼ੀਅਤਾਂ ਹਾਜ਼ਰੀ ਭਰਨਗੀਆਂ ਤੇ ਘੱਲੂਘਾਰੇ ‘ਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img