More

    ਜੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ

     ਦਿੱਲੀ ਮੋਰਚਾ ਫਤਹਿ ਤੋਂ ਬਾਅਦ ਜੀਰਾ ਮੋਰਚਾ ਵੀ ਫਤਹਿ ਵੀ ਹੋ ਹੀ ਗਿਆ – ਸੁੱਖ ਗਿੱਲ

    ਧਰਮਕੋਟ 19 ਜਨਵਰੀ (ਅਮਰੀਕ ਸਿੰਘ ਛਾਬੜਾ) – ਭਾਰਤੀ ਕਿਸਾਨ ਵਿੰਗ ਪੰਜਾਬ ਦੇ ਕੌਮੀ ਜਨਰਲ ਸਕੱਤਰ ਸੁਖ ਗਿਲ ਤੋਤਾ ਸਿੰਘ ਵਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਗਾਤਾਰ ਪਿਛਲੇ ਛੇ ਮਹੀਨਿਆਂ ਦੌਰਾਨ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਜੋ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਧਾਰਮਿਕ ਜਥੇਬੰਧੀਆਂ ਵੱਲੋਂ ਵੱਡਾ ਸੰਘਰਸ਼ ਕੀਤਾ ਗਿਆ ਸੀ ਜਿਸ ਦੀ ਦਿਲੀ ਫ਼ਤਹਿ ਪ੍ਰਾਪਤ ਕਰਨ ਤੋਂ ਬਾਅਦ ਜੀਰਾ ਮੋਰਚਾ ਵੀ ਫਤਹਿ ਹੋ ਗਿਆ ਭਾਰਤੀ ਕਿਸਾਨ ਵਿੰਗ ਦੇ ਕੌਮੀ ਜਰਨਲ ਸਕੱਤਰ ਸੁਖ ਗਿਲ ਤੋਤਾ ਸਿੰਘ ਵਾਲਾ ਨੇ ਕਿਹਾ ਕਿ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ ਪਰ ਇਹ ਫੈਸਲਾ ਦਰੁਸਤ ਹੈ ਅਤੇ ੳਹ ਇਸ ਦਾ ਸਵਾਗਤ ਕਰਦੇ ਹਨ ਸੁਖ ਗਿਲ ਤੋਤਾ ਸਿੰਘ ਵਾਲਾ ਨੇ ਕਿਹਾ ਕਿ ਸਮੁੱਚੀ ਕਿਸਾਨ ਜਥੇਬੰਦੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਦੀ ਮੇਹਨਤ ਕਰਕੇ ਹੀ ਇਹ ਮੋਰਚਾ ਫਤਹਿ ਹੋ ਸਕਿਆ ਹੈ ਸਮੁੱਚੀਆਂ ਜਥੇਬੰਦੀਆਂ ਵੱਲੋਂ ਧਰਤੀ ਤੇ ਪੀਣ ਯੋਗ ਪਾਣੀ ਨੂੰ ਗੰਦਾ ਹੋਣ ਤੋਂ ਬਚਾਉਣ ਦੇ ਲਈ ਸੰਘਰਸ਼ ਕਰ ਕੇ ਹਵਾ ਪਾਣੀ ਜੋ ਕਿ ਆਮ ਇਨਸਾਨ ਦੀ ਮੁਢਲੀ ਜ਼ਰੁਰਤ ਹੈ ਤੇ ਆੳਣ ਵਾਲੀਆਂ ਨਸਲਾਂ ਤੇ ਫਸਲਾਂ ਵਾਸਤੇ ਲੜਿਆਂ ਗਿਆ ਸੀ ਅਤੇ ਇਸ ਫੈਕਟਰੀ ਨੂੰ ਬੰਦ ਕਰਵਾ ਕੇ ਮਨੁੱਖਤਾ ਦੀ ਭਲਾਈ ਕੀਤੀ ਹੈ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img