ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਰਿਸਰਚ ਕੇਡਰ ਦੀਆਂ ਖਤਮ ਹੋਈਆਂ ਅਸਾਮੀਆਂ ਮੁੜ ਬਹਾਲ ਕੀਤੀਆ ਜਾਣ – ਯੂਨੀਅਨ ਆਗੂ

ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਰਿਸਰਚ ਕੇਡਰ ਦੀਆਂ ਖਤਮ ਹੋਈਆਂ ਅਸਾਮੀਆਂ ਮੁੜ ਬਹਾਲ ਕੀਤੀਆ ਜਾਣ – ਯੂਨੀਅਨ ਆਗੂ

ਅੰਮ੍ਰਿਤਸਰ, 22 ਜੁਲਾਈ (ਗਗਨ) – ਸਿੰਚਾਈ ਅਤੇ ਬਿਜਲੀ ਖੋਜ ਸੰਸਥਾ ਵਰਕਰ ਯੂਨੀਅਨ (ਰਜਿ:) ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਸਾਹਿਬ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਰਿਸਰਚ ਕੇਡਰ ਦੇ ਮੁਲਾਜਮਾਂ ਨੇ ਭਾਗ ਲਿਆ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਉਪਰੰਤ ਯੂਨੀਅਨ ਆਗੂਆਂ ਵੱਲੋ ਇਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਰਿਸਰਚ ਕੇਡਰ ਦੀਆਂ ਬਹੁਤ ਹੀ ਮਹੱਤਵਪੂਰਨ ਹੈੱਡ ਲੈਬਾਰਟਰੀ ਅਟੈਡੈਟ ਦੀਆਂ ਅਸਾਮੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਲੈਬਾਰਟਰੀ ਅਟੈਡੈਟ ਦੀਆਂ 75 ਪ੍ਰਤੀਸ਼ਤ ਅਸਾਮੀਆਂ ਖਤਮ ਕਰਕੇ ਜਿੱਥੇ ਪੰਜਾਬ ਸਰਕਾਰ ਵੱਲੋ ਮੁਲਾਜਮਾਂ ਲਈ ਗੰਭੀਰ ਸਮੱਸਿਆ ਖੜੀ ਕਰ ਦਿੱਤੀ ਗਈ ਹੈ,ਉੱਥੇ ਮਹਿਕਮੇ ਦਾ ਕੰਮ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਵੇਗਾ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਗੰਭੀਰ ਮੁਸਕਲ ਨੂੰ ਲੈਕੇ ਯੂਨੀਅਨ ਦਾ ਇਕ ਵਫਦ ਮੁੱਖ ਇੰਜੀਨੀਅਰ/ਪਾਲਿਸੀ ਰਿਫਾਰਮਜ ਅਤੇ ਮੁੱਖ ਇੰਜੀਨੀਅਰ/ ਹੈਡਕੁਆਟਰ ਚੰਡੀਗੜ੍ਹ ਨੂੰ ਵੀ ਮਿਲਿਆ ਹੈ,ਪ੍ਰੰਤੂ ਉਹਨਾਂ ਵੱਲੋ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ,ਜਿਸ ਕਾਰਨ ਮੁਲਾਜਮਾਂ ਅੰਦਰ ਕਾਫੀ ਬੇਚੈਨੀ ਅਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਮੀਟਿੰਗ ਵਿੱਚ ਹੋਈ ਭਾਰੀ ਇਕੱਤਰਤਾ ਦੌਰਾਨ ਇਕ ਮਤਾ ਪਾਸ ਕਰਕੇ ਸਰਕਾਰ ਵੱਲੋ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਖਤਮ ਕੀਤੀਆ ਗਈਆਂ ਅਸਾਮੀਆਂ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ ਹੈ।ਅਤੇ ਖਤਮ ਕੀਤੀਆ ਗਈਆਂ ਅਸਾਮੀਆਂ ਨੂੰ ਮੁੜ ਬਹਾਲ ਕਰਵਾਉਣ ਲਈ ਯੂਨੀਅਨ ਦਾ ਇਕ ਉਚ ਪੱਧਰੀ ਵਫਦ ਜਲਦੀ ਹੀ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਮਿਲ ਕੇ ਮੰਗ ਪੱਤਰ ਦੇਵੇਗਾ।ਹੋਰਨਾਂ ਤੋਂ ਇਲਾਵਾ ਇਸ ਮੌਕੇ ਜਨਰਲ ਸਕੱਤਰ ਗੁਰਜੀਤ ਸਿੰਘ,ਕੁਲਭੂਸਨ ਬੈਂਸ,ਅਜੇ ਕੁਮਾਰ, ਜਸਜੀਤ ਸਿੰਘ,ਮੈਡਮ ਮਧੂ ਬਾਲਾ,ਮਨਦੀਪ ਕੌਰ,ਅਮਰਦੀਪ ਸਿੰਘ,ਨਵਜੋਤ ਸਿੰਘ,ਮਨਦੀਪ ਕੌਰ,ਚਰਨ ਸਿੰਘ ਆਦਿ ਵੀ ਹਾਜ਼ਰ ਸਨ।

Bulandh-Awaaz

Website:

Exit mobile version