More

    ਘਰ ਘਰ ਵੋਟਾਂ ਮੰਗਣ ਪਹੁੰਚੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਲੋਕਾਂ ਨੇ ਕੀਤਾ ਸ਼ਾਨਦਾਰ ਸਵਾਗਤ

    ਸੰਧੂ ਨੇ ਇਸ ਵਾਰ ਸੋਚ ਸਮਝ ਕੇ ਨੁਮਾਇੰਦਾ ਚੁਣਨ ਦਾ ਦਿੱਤਾ ਸੱਦਾ।

    ਅੰਮ੍ਰਿਤਸਰ, 20 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ’ਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਆਪਣੇ ਸਮਰਥਕਾਂ ਨਾਲ ਕੇਂਦਰੀ ਵਿਧਾਨ ਸਭਾ ਹਲਕੇ ਗੁਰੂ ਬਜ਼ਾਰ ਅਤੇ ਆਸਪਾਸ ਦੇ ਬਾਜ਼ਾਰਾਂ ਦੀਆਂ ਗਲੀਆਂ ਵਿਚ ਘਰ ਘਰ ਜਾ ਕੇ ਵੋਟਾਂ ਮੰਗਣ ਆਉਣ ਬਾਰੇ ਪਤਾ ਲੱਗਣ ’ਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਇਲਾਕੇ ਨੂੰ ਰੋਸ਼ਨੀ ਨਾਲ ਭਰ ਦਿੱਤਾ ਗਿਆ। ਕੇਂਦਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਡਾ. ਰਾਮ ਚਾਵਲਾ ਵੀ ਸੰਧੂ ਦੇ ਨਾਲ ਮੌਜੂਦ ਸਨ। ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਤਰਨਜੀਤ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਮਰਾਠਾ ਅਤੇ ਬੰਗਾਲੀ ਭਾਈਚਾਰੇ ਵਲੋਂ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਧੂ ਪ੍ਰਤੀ ਅੰਮ੍ਰਿਤਸਰ ਵਾਸੀਆਂ ਦਾ ਉਤਸ਼ਾਹ ਅਤੇ ਪਿਆਰ ਦੇਖਣਯੋਗ ਸੀ। ਸੰਧੂ ਦਾ ਕਾਫਲਾ ਟੁੰਡਾ ਤਲਾਬ ਤੋਂ ਸ਼ੁਰੂ ਹੋ ਕੇ ਗੁਰੂ ਬਾਜ਼ਾਰ, ਬਰਤਨਾਂ ਵਾਲਾ ਬਜਾਰ, ਪਟੇਲ ਚੌਂਕ ਵਾਹੀਆਂ ਵਾਲਾ ਬਾਜ਼ਾਰ ਅਤੇ ਲੁਹਾਰਾਂ ਵਾਲਾ ਬਾਜ਼ਾਰ ਹੋ ਕੇ ਘਰ ਘਰ ਫਿਰਿਆ। ਚੋਣ ਪ੍ਰਚਾਰ ਵਿੱਚ ਲੋਕਾਂ ਦੇ ਮਿਲ ਰਹੇ ਸਹਿਯੋਗ ਤੋਂ ਬੇਹੱਦ ਖ਼ੁਸ਼ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਵਸੀਲੇ ਜੁਟਾਏ ਜਾਣਗੇ ਅਤੇ ਗੁਰੂ ਨਗਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸੈਂਕੜੇ ਮਰਦ-ਔਰਤਾਂ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਜਿੱਤ ਵਿੱਚ ਯੋਗਦਾਨ ਪਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਸ ਵਾਰ ਅੰਮ੍ਰਿਤਸਰ ਸੀਟ ਤੋਂ ਤਰਨਜੀਤ ਸਿੰਘ ਸੰਧੂ ਦੀ ਜਿੱਤ ਯਕੀਨੀ ਹੈ। ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਅਣਗਿਣਤ ਨੌਕਰੀਆਂ ਮਿਲਣਗੀਆਂ। ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰੀ ਤੈਅ ਹੋਵੇਗੀ। ਭਾਜਪਾ ਦਾ ਮੁੱਖ ਉਦੇਸ਼ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਇਸ ਹੱਦ ਤੱਕ ਸੁਧਾਰਨਾ ਹੋਵੇਗਾ ਕਿ ਔਰਤਾਂ ਨੂੰ ਦੇਰ ਰਾਤ ਕੰਮ ਤੋਂ ਘਰ ਪਹੁੰਚਣ ‘ਤੇ ਕਿਸੇ ਡਰ ਦਾ ਸਾਹਮਣਾ ਨਾ ਕਰਨਾ ਪਵੇ। ਲੋਕਾਂ ਨੇ ਸੰਧੂ ਨੂੰ ਦੱਸਿਆ ਕਿ ਕਦੇ ਵੀ ਕਿਸੇ ਚੁਣੇ ਹੋਏ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇੱਥੇ ਸੜਕਾਂ, ਸੀਵਰੇਜ, ਪੀਣ ਵਾਲੇ ਸਾਫ਼ ਪਾਣੀ ਅਤੇ ਸਟਰੀਟ ਲਾਈਟਾਂ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੈ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸੀਵਰੇਜ ਦੇ ਗੰਦੇ ਪਾਣੀ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਸਿਆਸੀ ਵਿਰੋਧੀ ਕਹਿੰਦੇ ਹਨ ਕਿ ਮੈਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਹਾਂ, ਪਰ ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਅਤੇ ਭਾਰਤ ਦੇ ਬਾਕੀ ਹਿੱਸਿਆਂ ‘ਚ ਜਿਸ ਤਰ੍ਹਾਂ ਨਾਲ ਸੀਵਰੇਜ ਦਾ ਪਾਣੀ ਸਾਫ਼ ਪਾਣੀ ‘ਚ ਰਲਦਾ ਹੈ, ਇਸ ਸਮੱਸਿਆ ਦੇ ਹੱਲ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਜਿਹਾ ਹੋਣਾ ਵੀ ਚਾਹੀਦਾ ਹੈ ਪਰ ਇੱਥੋਂ ਦੇ ਚੁਣੇ ਹੋਏ ਲੋਕਾਂ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਮੈਂ ਸਿਰਫ਼ ਇਹੀ ਕਹਾਂਗਾ ਕਿ ਜਦੋਂ ਸੰਸਦੀ ਚੋਣਾਂ ਹੋਣਗੀਆਂ ਤਾਂ ਸੋਚ ਸਮਝ ਕੇ ਵੋਟ ਕਰੋ ਅਤੇ ਜਦੋਂ ਤੁਸੀਂ ਮੈਨੂੰ ਇੱਥੋਂ ਸੰਸਦ ਮੈਂਬਰ ਬਣਾ ਕੇ ਭੇਜੋਗੇ ਤਾਂ ਮੈਂ ਭਾਰਤ ਸਰਕਾਰ ਅਤੇ ਵਿਦੇਸ਼ੀ ਤਕਨੀਕ ਦੀ ਮਦਦ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਾਂਗਾ। ਤੁਸੀਂ ਜਾਣਦੇ ਹੋ ਕਿ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਬਾਹਰ ਬੈਠੇ ਹਨ, ਜਿਨ੍ਹਾਂ ਵਿੱਚ ਚੋਟੀ ਦੀਆਂ ਤਕਨਾਲੋਜੀ ਕੰਪਨੀਆਂ ਦੇ ਸੀ.ਈ.ਓ. ਹਨ ਉਹ ਸਾਡੀ ਮਦਦ ਕਰਨ ਲਈ ਤਿਆਰ ਹਨ। ਇਸ ਮੌਕੇ ਸੰਜੇ ਸ਼ਰਮਾ, ਰਕੇਸ਼ ਵੈਦ, ਸੰਜੀਵ ਵੋਹਰਾ, ਅਤੁਲ ਸੈਣੀ, ਸੋਨੂ ਬਾਦਲ, ਸ਼ਾਮ ਐਡਵੋਕੇਟ, ਅਸ਼ੋਕ ਸੋਨੀ, ਕਰਨ ਵੈਸ਼, ਬੋਬੀ ਚੌਧਰੀ, ਨਰੇਸ਼ ਅਰੋੜਾ, ਵਿਸ਼ਾਲ ਆਰੀਆ, ਇੰਦਰਪਾਲ ਆਰੀਆ, ਵਿਸ਼ਾਲ ਸੂਰ ਤੇ ਅਵਿਨਾਸ਼ ਮਰਾਠਾ ਵੀ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img