ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਆਰੰਭ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਆਰੰਭ

ਅੰਮ੍ਰਿਤਸਰ, 5 ਅਕਤੂਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਅੱਜ ਲੋੜ ਹੈ ਕਿ ਅਧਿਆਪਕਾਂ ਨੂੰ ਆਹਲੇ ਦਰਜੇ ਦੀ ਅਧਿਆਪਨ ਸਿਖਲਾਈ ਮੁਹਈਆ ਕਰਵਾਈ ਜਾਵੇ ਜਿਸ ਵਿਚ ਆਧੁਨਿਕ ਸਾਜ਼ੋ ਸਮਾਨ ਦੀ ਵਰਤੋਂ ਕਰਦਿਆਂ ਸਮੇਂ ਦੇ ਹਾਣ ਦਾ ਗਿਆਨ ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਦਲ ਰਹੇ ਯੁਗ ਵਿਚ ਉੇਹ ਵਿਦਿਆਰਥੀ ਕਾਮਯਾਬ ਹੋਣਗੇ ਜੋ ਮਿਆਰੀ ਸਿਖਿਆ ਹਾਸਲ ਕਰਨਗੇ ਅਤੇ ਇਹ ਮਿਆਰੀ ਸਿਖਿਆ ਬਹੁਗੁਣ-ਸੰਪੰਨ  ਅਧਿਆਪਕਾਂ ਕਰਕੇ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਸਰਕਾਰ ਵੱਲੋਂ ਅਧਿਆਪਕਾਂ ਨੂੰ ਨਿਪੰੁਨ ਬਣਾਉਣ ਲਈ ਵੱਖ ਵੱਖ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਲਾਹਾ ਉਠਾਉਣ ਲਈ ਕੇਂਦਰ ਨੂੰ ਲੋੜੀਂਦੇ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ।

ਉਹ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਸ਼ੁਰੂ ਕੀਤੇ ਗਏ ਇਕ ਮਹੀਨੇ ਦੇ ਫੈਕਲਟੀ ਇੰਡਕਸ਼ਨ ਆਨਲਾਈਨ ਪ੍ਰੋਗਰਾਮ ਮੌਕੇ ਅਧਿਆਪਕਾਂ ਨੂੰ ਸੰਬੋਧਿਤ ਹੋ ਰਹੇ ਸਨ। ਯੂ.ਜੀ.ਸੀ. ਸਪਾਂਸਰ ਇਸ ਪ੍ਰੋਗਰਾਮ ਵਿਚ ਵੱਖ ਵੱਖ ਅਨੁਸ਼ਾਸਨਾਂ ਤੋਂ ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਪਹਿਲੇ ਅਕਾਦਮਿਕ ਲੈਕਚਰ ਵਿਚ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕੋਵਿਡ ਉਪਰੰਤ ਮਾਹੌਲ ਅਨੁਸਾਰ ਅਧਿਆਪਨ ਵਿਸ਼ੇ `ਤੇ ਬੋਲਦਿਆਂ ਕਿਹਾ ਕਿ ਅੱਜ ਵੱਧ ਤੋਂ ਵੱਧ ਗਿਆਨ ਕੰਪਿਊਟਰ ਜ਼ਰੀਏ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਅਧਿਆਪਨ ਸਮਗਰੀ ਅਪਲਿੰਕ ਕੀਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਆਨਲਾਈਨ ਵਿਦਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਆਪਸੀ ਤਾਲਮੇਲ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਜੋ ਅਧਿਆਪਕ-ਵਿਦਿਆਰਥੀ ਭਾਵਨਾਤਮਕ ਰਿਸ਼ਤਾ ਦ੍ਰਿੜ ਹੋ ਸਕੇ। ਇਸ ਤੋਂ ਪਹਿਲਾਂ ਕੇਂਦਰ ਦੇ ਡਾਇਰੈਕਟਰ ਪ੍ਰੋ. ਸੁਧਾ ਜਤਿੰਦਰ ਨੇ ਸਾਰਿਆਂ ਨੂੰ ਜੀ ਆਇਆ ਆਖਿਆ। ਲਾਈਫ ਲੌਂਗ ਲਰਨਿੰਗ ਦੇ ਡਾਇਰੈਕਟਰ, ਪ੍ਰੋ. ਸਰੋਜ ਅਰੋੜਾ ਨੇ ਕੈਂਸਰ ਜਾਗਰੂਕਤਾ ਬਾਰੇ ਦੱਸਿਆ। ਡਿਪਟੀ ਡਾਇਰੈਕਟਰ ਅਤੇ ਕੋਰਸ ਕੋਆਰਡੀਨੇਟਰ ਡਾ. ਰਾਜਬੀਰ ਭੱਟੀ ਨੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਦੱਸਿਆ।

Bulandh-Awaaz

Website:

Exit mobile version