More

    ਗਰੇਟ ਸਪੋਰਟਸ ਕਲੱਚਰ ਕਲੱਬ ਵੱਲੋਂ ਏਐੱਸਆਈ ਦਲਜੀਤ ਸਿੰਘ ਸਨਮਾਨਿਤ

    ਅੰਮ੍ਰਿਤਸਰ 12 ਜੁਲਾਈ (ਗਗਨ) – ਗਰੇਟ ਸਪੋਰਟਸ ਕਲਚਰ ਕਲੱਬ (ਇੰਡੀਆ) ਜੀਐੱਸਸੀਸੀ ਵੱਲੋਂ ਏਐੱਸਆਈ ਦਲਜੀਤ ਸਿੰਘ ਨੂੰ ਸਮਾਜ ਸੇਵਾ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜਰ ਵਿਸੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਸੰਤ ਪੈਟ੍ਰਿਕ ਚਰਚ ਨਵੀਂ ਆਬਾਦੀ ਦੇ ਫਾਦਰ ਸਿਜਿਤ ਐਂਥਨੀ ,ਕਲੱਬ ਦੇ ਕੌਮੀਂ ਪ੍ਰਧਾਨ ਨਵਦੀਪ ਸਹੋਤਾ, ਚਰਚ ਦੇ ਪ੍ਰਧਾਨ ਜੌਨਪਾਲ ਅਤੇ ਬਾਬੂ ਲੱਖਾਂ ਵੱਲੋਂ ਸਾਂਝੇ ਤੌਰ ‘ਤੇ ਪ੍ਰਦਾਨ ਕੀਤਾ ਗਿਆ।ਜਿਕਰਯੋਗ ਹੈ ਕਿ ਏਐੱਸਆਈ ਦਲਜੀਤ ਸਿੰਘ ਪੰਜਾਬ ਪੁਲਿਸ ਵਿਚ ਡਿਊਟੀ ਨਿਭਾਉਣ ਦੇ ਨਾਲ-ਨਾਲ ਪਿਛਲੇ ਵਰ੍ਹਿਆਂ ਤੋਂ ਸਮਾਜ ਸੇਵਾ ਸਬੰਧੀ ਵੀ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਦਲਜੀਤ ਸਿੰਘ ਨੇ ਮਨੁੱਖਤਾ ਦੇ ਭਲੇ ਲਈ ਅਹਿਮ ਰੋਲ ਨਿਭਾਇਆ ਹੈ।

    ਹਾਲ ਹੀ ਵਿਚ ਏਐੱਸਆਈ ਦਲਜੀਤ ਸਿੰਘ ਨੇ ਨਵੀਂ ਅਬਾਦੀ ਰਹਿਣ ਵਾਲੀ ਜਰੂਰਤਮੰਦ ਪਰਿਵਾਰ ਦੀ ਬੇਟੀ ਮੋਨਿਕਾ ਦਾ ਇਲਾਜ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ।ਦੱਸਣਯੋਗ ਹੈ ਕਿ ਅੱਠਵੀਂ ਜਮਾਤ ਵਿਚ ਪੜਦੀ ਮੋਨਿਕਾ ਦਾ ਧੜ ਤੋਂ ਹੇਠਲਾ ਹਿੱਸਾ ਕੰਮ ਕਰਨੋ ਹਟ ਗਿਆ ਸੀ ਅਤੇ ਉਹ ਚੱਲਣ ਫਿਰਨ ਤੋਂ ਵੀ ਅਸਮਰਥ ਹੋ ਗਈ ਜਿਸ ‘ਤੇ ਦਲਜੀਤ ਸਿੰਘ ਨੇ ਹੋਰ ਸਮਾਜ ਸੇਵਕਾਂ ਦੀ ਮੱਦਦ ਨਾਲ ਮੋਨਿਕਾ ਦਾ ਇਲਾਜ ਕਰਵਾਉਣ ਲਈ ਹੱਥ ਅੱਗੇ ਵਧਾਏ।ਕਲੱਬ ਦੇ ਪ੍ਰਧਾਨ ਨਵਦੀਪ ਸਹੋਤਾ ਨੇ ਕਿਹਾ ਕਿ ਦਲਜੀਤ ਸਿੰਘ ਵੱਲੋਂ ਨਿਭਾਈ ਜਾ ਰਹੀ ਸਮਾਜ ਸੇਵਾ ‘ਤੇ ਕਲੱਬ ਦੀ ਸਮੁੱਚੀ ਟੀਮ ਵੱਡਾ ਫਖਰ ਮਹਿਸੂਸ ਕਰਦੀ ਹੈ।ਇਸ ਮੌਕੇ ਬਲਬੀਰ ਸਿੰਘ ਗਿੱਲ ਤਰਸੇਮ ਮਸੀਹ, ਰਾਜੀਵ ਕੁਮਾਰ ਅਤੇ ਜਸਬੀਰ ਸਿੰਘ ਵੀ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img